
ਫਾਜ਼ਿਲਕਾ, 23 ਨਵੰਬਰ (ਵਨੀਤ ਅਰੋੜਾ) – ਇੰਡੀਅਨ ਟੀ-20 ਕ੍ਰਿਕਟ ਫੈਡਰੇਸ਼ਨ ਵੱਲੋਂ ਭਾਰਤ ਪਾਕਿਸਤਾਨ ਅੰਤਰ ਰਾਸ਼ਟਰੀ ਸਰਹੱਦ ‘ਤੇ ਵੱਸੇ ਸ਼ਹਿਰ ਫਾਜ਼ਿਲਕਾ ਵਿਚ ਖੇਡਾਂ ਨੂੰ ਵਧਾਉਣ ਲਈ ਅੰਤਰਰਾਸ਼ਟਰੀ ਕੋਚ ਮੁਤਸਵਾ ਜਿੰਨ੍ਹਾਂ ਨੂੰ ਅਸਟਰੇਲੀਆ ਕ੍ਰਿਕਟ ਸੰਘ ਵੱਲੋਂ ਲੈਵਲ 2 ਦੇ ਕੋਚ ਨਿਯੁੱਕਤ ਕੀਤਾ ਗਿਆ ਹੈ, ਉਨ੍ਹਾਂ ਨੂੰ ਫਾਜ਼ਿਲਕਾ ਵਿਚ ਪੰਜ ਰੋਜਾ ਮੁਫ਼ਤ ਕ੍ਰਿਕਟ ਕੋਚਿੰਗ ਲਗਾਉਣ ਲਈ ਲਿਆਂਦਾ ਗਿਆ ਹੈ।ਇਸ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਕਰ ਰੂਰਲ ਕ੍ਰਿਕਟ ਲੀਗ ਸੰਦੀਪ ਅਬਰੋਲ ਨੇ ਦੱਸਿਆ ਕਿ ਫਾਜ਼ਿਲਕਾ ਦੇ ਐਸ.ਕੇ.ਬੀ.ਡੀ.ਏ.ਵੀ ਸਕੂਲ ਵਿਚ ਪੰਜ ਰੋਜ਼ਾ ਕ੍ਰਿਕਟ ਕੋਚਿੰਗ ਕੈਂਪ ਲਾਇਆ ਗਿਆ ਹੈ।ਜਿਸ ਵਿਚ ਫਾਜ਼ਿਲਕਾ, ਅਬੋਹਰ, ਜਲਾਲਾਬਾਦ ਦੇ ਖਿਡਾਰੀ ਕੋਚਿੰਗ ਲੈਣ ਲਈ ਪਹੁੰਚੇ ਹਨ ਉਨ੍ਹਾਂ ਵੱਲੋਂ ਖਿਡਾਰੀਆਂ ਨੂੰ ਕ੍ਰਿਕਟ ਬਾਰੇ ਬਾਰੀਕੀ ਨਾਲ ਜਾਣਕਾਰੀ ਦਿੱਤੀ ਗਈ।ਇਸ ਮੌਕੇ ਸਕੂਲ ਪ੍ਰਿੰਸੀਪਲ ਐਮ ਸ਼ਰਮਾ ਨੇ ਵੀ ਉਨ੍ਹਾਂ ਦਾ ਸਵਾਗਤ ਕੀਤਾ।
Check Also
ਖ਼ਾਲਸਾ ਕਾਲਜ ਵੱਲੋਂ ਤਿਰੰਗਾ ਰੈਲੀ, ਰਾਸ਼ਟਰੀ ਝੰਡੇ-ਤਿਰੰਗੇ ਦੀ ਮਹੱਤਤਾ ਪ੍ਰਤੀ ਕੀਤਾ ਜਾਗਰੂਕ
ਅੰਮ੍ਰਿਤਸਰ, 21 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖ਼ਾਲਸਾ ਕਾਲਜ ਵਿਖੇ ਦੇਸ਼-ਵਿਆਪੀ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ …
Punjab Post Daily Online Newspaper & Print Media