Sunday, March 23, 2025

ਖ਼ਾਲਸਾ ਕਾਲਜ ਵੈਟਰਨਰੀ ਵਿਖੇ ਵਿਦਿਆਰਥੀਆਂ ਵਲੋਂ ਡਿਗਰੀ ਪੂਰੀ ਕਰਨ ’ਤੇ ਇੰਟਰਨਾਂ ਵਜੋਂ ਚੁੱਕੀ ਸਹੁੰ

ਅੰਮ੍ਰਿਤਸਰ, 6 ਮਾਰਚ (ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਸ ਵਿਖੇ ਅੱਜ ਡਿਗਰੀ ਪੂਰੀ ਕਰਨ ਵਾਲੇ ਵਿਦਿਆਰਥੀਆਂ ਵਲੋਂ ਆਪਣੇ ਕਿਤੇ ’ਚ ਪ੍ਰਪੱਕ ਹੋਣ ’ਤੇ ਸਹੁੰ ਚੁੱਕ ਸਮਾਗਮ ਕਰਵਾਇਆ ਗਿਆ।ਵੈਟਰਨਰੀ ਦੇ ਪਾਸਿੰਗ ਆਊਟ ਗਰੈਜੂਏਟਾਂ ਨੂੰ ਸੰਬੋਧਨ ਕਰਦਿਆਂ ਪਿ੍ਰੰਸੀਪਲ ਡਾ. ਹਰੀਸ਼ ਕੁਮਾਰ ਵਰਮਾ ਨੇ ਕਿਹਾ ਕਿ ‘ਪਸ਼ੂਆਂ ਦੇ ਮਾਲਕਾਂ ਨੂੰ ਦਰਪੇਸ਼ ਮੁਸ਼ਕਲਾਂ ਨਾਲ ਨਜਿੱਠਣ ਲਈ ਵੈਟਰਨਰੀ ਡਾਕਟਰਾਂ ਨੂੰ ਆਧੁਨਿਕ ਸਮੇਂ ’ਚ ਕਲੀਨਿਕਲ ਹੁਨਰਾਂ ਦੇ ਨਾਲ ਪੂਰੀ ਤਰ੍ਹਾਂ ਸਿਖਲਾਈ ਅਤੇ ਵਿਸਥਾਰ ਤਕਨੀਕਾਂ ਨਾਲ ਲੈਸ ਹੋਣਾ ਜ਼ਰੂਰੀ ਹੈ।
                  ‘ਹੈਂਡ ਹੋਲਡਿੰਗ ਅਪਰੋਚ ਐਕਸਟੈਂਸ਼ਨ’ ’ਤੇ ਕੇਂਦਰਿਤ ਹੁੰਦਿਆਂ ਦੱਸਿਆ ਕਿ ਉਨਾਂ ਦੱਸਿਆ ਕਿ ਕਿਸ ਤਰ੍ਹਾਂ ਪਸ਼ੂਆਂ ਦੀਆਂ ਬਿਮਾਰੀਆਂ ਨੂੰ ਬੇਹਤਰ ਪ੍ਰਬੰਧਨ ਅਤੇ ਨਿਯੰਤਰਣ ਦੁਆਰਾ ਆਰਥਿਕ ਨੁਕਸਾਨ ਘੱਟ ਕਰਨ ਲਈ ਨਵੀਨਤਮ ਤਕਨੀਕਾਂ ਨਾਲ ਪਸ਼ੂ ਪਾਲਕਾਂ ਨੂੰ ਸਸ਼ਕਤ ਕੀਤਾ ਜਾਵੇ।ਵੈਟਰਨਰੀ ਬੈਚਲਰ ਪ੍ਰੋਗਰਾਮ (ਬੀ.ਵੀ.ਐਸ.ਸੀ ਅਤੇ ਏ.ਐਚ) ਦੇ 54 ਇੰਟਰਨਰਾਂ ਨੇ ਬੀ.ਵੀ.ਐਸ.ਸੀ ਦੀ ਸਫਲਤਾਪੂਰਵਕ ਸਮਾਪਤੀ ਤੋਂ ਬਾਅਦ ਕਾਲਜ ਤੋਂ ਆਪਣੇ ਇੰਟਰਨਸ਼ਿਪ ਪ੍ਰੋਗਰਾਮ ਕਲੀਅਰ ਕੀਤਾ ਅਤੇ 5 ਸਾਲ 6 ਮਹੀਨੇ ਦੀ ਮਿਆਦ ਦੀ ਡਿਗਰੀ ਪੂਰੀ ਕੀਤੀ।
                  ਡਾ. (ਕਰਨਲ) ਪੀ.ਐਸ ਮਾਵੀ ਡਾਇਰੈਕਟਰ ਵੈਟਰਨਰੀ ਕਲੀਨਿਕਲ ਕੰਪਲੈਕਸ ਨੇ ਦੱਸਿਆ ਕਿ ਡਾ. ਕੋਮਲਬੀਰ ਕੌਰ ਨੇ ਅਕਾਦਮਿਕ ’ਚ ਉਚ ਸਥਾਨ ਹਾਸਲ ਕੀਤਾ।ਡਾ. ਮਨਕੀਰਤ ਸਿੰਘ ਨੇ 2019 ਦਾ ਸਰਵੋਤਮ ਅਥਲੀਟ ਅਤੇ ਸਕਸ਼ਮ ਸੇਠੀ ਬਹੁ-ਪ੍ਰਤਿਭਾਸ਼ਾਲੀ ਵਿਦਿਆਰਥੀ ਨੇ ਵੱਖ-ਵੱਖ ਵਿੱਦਿਆ ਦੇ ਨਾਲ-ਨਾਲ ਹੋਰਨਾਂ ਗਤੀਵਿਧੀਆਂ ’ਚ ਗੋਲਡ ਮੈਡਲ ਜਿੱਤਿਆ।ਉਨ੍ਹਾਂ ਦੱਸਿਆ ਕਿ ਕਾਲਜ ਦੇ 54 ਵਿਦਿਆਰਥੀਆਂ ’ਚੋਂ 17 ਦੀ ਗਡਵਾਸੂ, ਲੁਧਿਆਣਾ ਦੇ ਵੱਖ-ਵੱਖ ਪੋਸਟ-ਗਰੈੈਜੂਏਸ਼ਨ ਪ੍ਰੋਗਰਾਮਾਂ ਲਈ ਚੋਣ ਕੀਤੀ ਗਈ ਹੈ।
               ਡਾ. ਐਸ. ਕੇ ਨਾਗਪਾਲ, ਮੈਨੇਜਿੰਗ ਡਾਇਰੈਕਟਰ ਨੇ ਕਿਹਾ ਕਿ ਕਾਲਜ ’ਚ 80 ਤੋਂ ਵੱਧ ਟੀਚਿੰਗ ਫੈਕਲਟੀ ਵਾਲੇ 17 ਵਿਭਾਗ ਹਨ।ਉਨ੍ਹਾਂ ਕਿਹਾ ਕਿ ਕਾਲਜ ਨੇ ਲਾਜ਼ਮੀ ਲੋੜਾਂ ਪੂਰੀਆਂ ਕਰਨ ਤੋਂ ਬਾਅਦ ਗਡਵਾਸੂ ਲੁਧਿਆਣਾ ਨਾਲ ਸਥਾਈ ਮਾਨਤਾ ਪ੍ਰਾਪਤ ਕੀਤੀ ਹੈ ਅਤੇ ਆਈ.ਸੀ.ਏ.ਆਰ ਵਲੋਂ ਮਨਜ਼ੂਰੀ ਦਿੱਤੀ ਗਈ ਹੈ।ਡਾ. ਨਾਗਪਾਲ ਨੇ ਕਿਹਾ ਕਿ ਹੁਣ ਕਾਲਜ ’ਚ ਭਵਿੱਖ ’ਚ ਵੈਟਰਨਰੀ ਸਿੱਖਿਆ ਲਈ ਵੱਡੀਆਂ ਯੋਜਨਾਵਾਂ ਹਨ।
             ਇਸ ਮੌਕੇ ਪਿ੍ਰੰ: ਡਾ. ਵਰਮਾ ਨੇ ਇਨ੍ਹਾਂ ਇੰਟਰਨਾਂ ਨੂੰ ਵੈਟਰਨਰੀ ਸਹੁੰ ਚੁਕਾਈ ਅਤੇ ਭਵਿੱਖ ਦੇ ਯਤਨਾਂ ਲਈ ਸ਼ੁਭ ਕਾਮਨਾਵਾਂ ਦਿੱਤੀਆਂ।ਵਿਦਿਆਰਥੀਆਂ ਦੇ ਈਕੋ ਕਲੱਬ ਵਲੋਂ ਇਕ ਵਿਦਿਆਰਥੀ ਸੋਵੀਨਾਰ ਰਿਲੀਜ਼ ਕੀਤਾ ਗਿਆ ਅਤੇ ਪੌਦੇ ਲਗਾਏ ਗਏ।

Check Also

ਖਾਲਸਾ ਕਾਲਜ ਦੇ ਅੰਗ੍ਰੇਜ਼ੀ ਵਿਭਾਗ ਨੇ ਅਲੂਮਨੀ ਮੀਟ ਕਰਵਾਈ

ਅੰਮ੍ਰਿਤਸਰ, 22 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਅੰਗ੍ਰੇਜ਼ੀ ਵਿਭਾਗ ਵੱਲੋਂ ਅਲੂਮਨੀ ਮੀਟ …