Sunday, March 23, 2025

ਅਕੇਡੀਆ ਵਰਲਡ ਸਕੂਲ ਵਿਖੇ ਕਰਵਾਈ ਸਪੈਲ ਬੀ ਪ੍ਰਤੀਯੋਗਤਾ

ਸੰਗਰੂਰ, 9 ਮਾਰਚ (ਜਗਸੀਰ ਲੌਂਗੋਵਾਲ) – ਸੁਨਾਮ ਦੇ ਸਕੂਲ ਅਕੇਡੀਆ ਵਰਲਡ ਵਿਖੇ ਵਿਦਿਆਰਥੀਆਂ ਦੀ ਪ੍ਰਤਿਭਾ ਜਾਚਣ ਲਈ ਪਹਿਲੀ ਤੋਂ ਚੌਥੀ ਜਮਾਤ ਦੇ ਵਿਦਿਆਰਥੀਆਂ ਦੀ ਸਪੈਲ ਬੀ ਪ੍ਰਤੀਯੋਗਤਾ ਕਰਵਾਈ ਗਈ।ਇਹ ਮੁਕਾਬਲੇ ਤਿੰਨੋ ਭਾਸ਼ਾਵਾਂ (ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ) ਵਿੱਚ ਆਯੋਜਿਤ ਕੀਤੇ ਗਏ।ਅੰਗਰੇਜ਼ੀ ਵਿਚੋਂ ਰਾਘਵ ਗਰਗ (ਜਮਾਤ ਪਹਿਲੀ), ਜੈਸਮੀਨ ਕੌਰ (ਜਮਾਤ ਦੂਜੀ) ਗੁਰਸੀਰਤ ਕੌਰ ਅਤੇ ਰਾਜਵੀਰ ਸਿੰਘ (ਜਮਾਤ ਤੀਜੀ) ਨਿਰਵੈਰ ਸਿੰਘ (ਜਮਾਤ ਚੌਥੀ) ਆਪੋ ਆਪਣੀ ਜਮਾਤ ਵਿਚੋਂ ਪਹਿਲੇ ਸਥਾਨ ‘ਤੇ ਰਹੇ।ਅਸ਼ਮੀਤ ਕੌਰ (ਜਮਾਤ ਚੌਥੀ) ਦੂਜੇ ਸਥਾਨ ਅਤੇ ਸਮਰੀਨ ਕੌਰ (ਜਮਾਤ ਚੌਥੀ) ਤੀਜੇ ਸਥਾਨ ਤੇ ਰਹੀ।ਹਿੰਦੀ ਵਿਸ਼ੇ ਵਿੱਚ ਯਾਸਮੀਨ, ਗੁਰਜੰਟ ਪਹਿਲੀ ਜਮਾਤ ਵਿਚੋਂ ਪਹਿਲੇ ਤੇ ਰਾਧੇਸ਼ ਜਿੰਦਲ ਦੂਜੀ ਜਮਾਤ ਵਿਚੋਂ ਪਹਿਲੇ ਸਥਾਨ ‘ਤੇ ਰਹੇ। ਤੀਜੀ ਜਮਾਤ ਵਿਚੋਂ ਤਹਿਜਪ੍ਰੀਤ ਕੌਰ ਪਹਿਲੇ, ਗੁਰਮਨ ਸਿੰਘ ਦੂਜੇ, ਅਭਿਜੋਤ ਕੌਰ ਅਤੇ ਫਾਲੀਤਾ ਤੀਜੇ ਸਥਾਨ ‘ਤੇ ਆਏ।
                ਪੰਜਾਬੀ ਵਿਸ਼ੇ ਵਿੱਚ ਰਾਘਵ ਗਰਗ ਪਹਿਲੀ ਜਮਾਤ ਵਿਚੋਂ ਪਹਿਲੇ ਸਥਾਨ ‘ਤੇ ਰਿਹਾ।ਦੂਜੀ ਜਮਾਤ ਵਿਚੋਂ ਭੂਮਿਕਾ ਪਹਿਲੇ ਅਤੇ ਹਰਨੂਰ ਕੌਰ, ਪ੍ਰੀਕਸ਼ਿਤ ਕੌਸ਼ਲ ਅਤੇ ਰਫ਼ਤਾਰ ਸਿੰਘ ਦੂਜੇ ਸਥਾਨ ‘ਤੇ ਆਏ।ਤੀਜੀ ਜਮਾਤ ਵਿਚੋਂ ਸਹਿਜਦੀਪ ਸਿੰਘ ਪਹਿਲੇ ਅਤੇ ਜਪਨੂਰ ਸਿੰਘ ਦੂਜੇ ਅਤੇ ਚੌਥੀ ਜਮਾਤ ਵਿਚੋਂ ਮਹਿਤਾਜ ਸਿੰਘ ਅਤੇ ਅਰਾਧਿਆ ਜੈਨ ਪਹਿਲੇ ਸਥਾਨ ‘ਤੇ ਰਹੇ।
                      ਇਸ ਸਮੇਂ ਸਕੁਲ ਚੇਅਰਮੈਨ ਗਗਨਦੀਪ ਸਿੰਘ ਤੇ ਪ੍ਰਿੰਸੀਪਲ ਸ੍ਰੀਮਤੀ ਰਣਜੀਤ ਕੌਰ ਨੇ ਜੇਤੂਆਂ ਨੂੰ ਮੁਬਾਰਕਾਂ ਦਿੱਤੀਆਂ ਅਤੇ ਇਸ ਤਰ੍ਹਾਂ ਦੀਆਂ ਪ੍ਰਤੀਯੋਗਿਤਾਵਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।

Check Also

ਖਾਲਸਾ ਕਾਲਜ ਦੇ ਅੰਗ੍ਰੇਜ਼ੀ ਵਿਭਾਗ ਨੇ ਅਲੂਮਨੀ ਮੀਟ ਕਰਵਾਈ

ਅੰਮ੍ਰਿਤਸਰ, 22 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਅੰਗ੍ਰੇਜ਼ੀ ਵਿਭਾਗ ਵੱਲੋਂ ਅਲੂਮਨੀ ਮੀਟ …