ਬਸੰਤ ਰੁਤ ਦੇ ਜਸ਼ਨ ਮੌਕੇ ਰੰਗ ਬਰੰਗੇ ਫੁੱਲਾਂ ਤੇ ਰੰਗੋਲੀ ਨਾਲ ਖਿੜੇਗਾ ਵਿਹੜਾ
ਅੰਮ੍ਰਿਤਸਰ, 9 ਮਾਰਚ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ 14 ਮਾਰਚ ਤੋ 16 ਮਾਰਚ ਤੱਕ ਯੂਨੀਵਰਸਿਟੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਦੇ ਵਿਹੜੇ ਵਿਚ ਤਿੰਨ ਰੋਜ਼ਾ `ਬਸੰਤ ਮੇਲਾ` ਆਯੋਜਤ ਕਰਨ ਜਾ ਰਹੀ ਹੈ ਜਿਸ ਵਿਚ ਫੁੱਲਾਂ, ਪੌਦਿਆਂ ਅਤੇ ਰੰਗੋਲੀ ਦੀਆਂ ਐਂਟਰੀਆਂ ਸ਼ਾਮਿਲ ਹਨ। ਸਾਲ 2017 ਤੋਂ ਡਾ. ਜਸਪਾਲ ਸਿੰਘ ਸੰਧੂ ਵਾਈਸ ਚਾਂਸਲਰ ਦੀ ਪ੍ਰੇਰਨਾ ਅਤੇ ਅਗਵਾਈ ਹੇਠ ਮਨਾਉਣੇ ਸ਼ੁਰੂ ਹੋਏ ਇਸ ਬਸੰਤ ਮੇਲੇ ਬਾਰੇ ਜਾਣਕਾਰੀ ਦਿੰਦਿਆਂ ਬਾਗਬਾਨੀ ਸਲਾਹਕਾਰ ਡਾ. ਜਸਵਿੰਦਰ ਸਿੰਘ ਬਿਲਗਾ ਨੇ ਦੱਸਿਆ ਕਿ ਜਦੋਂ ਤੋਂ ਵਾਈਸ ਚਾਂਸਲਰ ਪ੍ਰੋ. ਸੰਧੂ ਇਸ ਯੂਨੀਵਰਸਿਟੀ ਦੇ ਮੁੱਖੀ ਵਜੋਂ ਆਏ ਹਨ ਉਦੋਂ ਤੋਂ ਯੂਨੀਵਰਸਿਟੀ ਵਿਚ ਦੋ ਮੇਲੇ ਭਾਈ ਵੀਰ ਸਿੰਘ ਫਲਾਵਰ ਫੈਸਟੀਵਲ ਅਤੇ ਬਸੰਤ ਫੈਸਟੀਵਲ ਕਰਵਾਏ ਜਾਂਦੇ ਹਨ ਜਿਨ੍ਹਾਂ ਵਿਚ ਵੱਖ ਵੱਖ ਤਰ੍ਹਾਂ ਦੇ ਫੁੱਲਾਂ, ਪੌਦਿਆਂ, ਰੰਗੋਲੀਆਂ ਤੋਂ ਇਲਾਵਾ ਬਾਗਬਾਨੀ ਅਤੇ ਸਿਹਤ ਨਾਲ ਸਬੰਧਤ ਵੱਖ ਵੱਖ ਸਟਾਲ ਵੀ ਸ਼ਾਮਿਲ ਹੁੰਦੇ ਹਨ।ਉਨ੍ਹਾਂ ਦੱਸਿਆ ਕਿ ਗੁਰੁ ਨਾਨਕ ਦੇਵ ਯੂਨੀਵਰਸਿਟੀ `ਬਲਿਹਾਰੀ ਕੁਦਰਤ ਵਸਿਆ` ਦੀ ਪ੍ਰੇਰਨਾ ਤਹਿਤ ਵਾਤਾਵਰਣ ਨੂੰ ਪ੍ਰਦੂਸਣ ਤੋ ਬਚਾੳਣ, ਖੂਬਸੂਰਤੀ ਨੂੰ ਵਧਾੳਣ ਅਤੇ ਵਿਦਿਆਰਥੀਆਂ ਅਤੇ ਸਟਾਫ ਨੂੰ ਇਸ ਪਾਸੇ ਪ੍ਰੇਰਤ ਕਰਨ ਲਈ ਲਗਾਤਾਰ ਕਾਰਜਸ਼ੀਲ ਰਹਿੰਦੀ ਹੈ।
ਲੈਂਡਸਕੇਪ ਅਫਸਰ, ਗੁਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਪ੍ਰੋਗਰਾਮ ਦੀ ਸ਼ੁਰੂਆਤ ਸੋਮਵਾਰ 14 ਮਾਰਚ ਸਵੇਰੇ 9:00ਵਜੇ ਕੀਤੀ ਜਾਵੇਗੀ ਜਿਸ ਵਿਚ ਯੂਨੀਵਰਸਿਟੀ ਦੇ ਵੱਖ-ਵੱਖ ਕਾਲਜਾਂ, ਅੰਮ੍ਰਿਤਸਰ ਸ਼ਹਿਰ ਦੇ ਸਕੂਲਾਂ ਅਤੇ ਵਿਅਕਤੀਗਤ ਸ਼ਹਿਰੀਆਂ ਵਲੋਂ ਗਮਲਿਆਂ ਦੀ ਐਂਟਰੀ ਕਰਵਾਈ ਜਾਵੇਗੀ, ਜੋ ਫਲਾਵਰ ਸ਼ੋਅ ਦੀਆਂ ਵੱਖ-ਵੱਖ ਕਲਾਸਾਂ ਅਨੁਸਾਰ ਹੋਵੇਗੀ। ਰੰਗੋਲੀ ਮੁਕਾਬਲਿਆਂ ਵਿੱਚ ਦੋ ਕਿਸਮਾਂ ਦੇ ਦਾਖਲੇ ਹੋਣ ਤੇ ਪਹਿਲੇ ਵਿੱਚ ਫੁਲਾਂ ਦੀਆਂ ਪੱਤੀਆਂ ਰਾਹੀ ਰੰਗੋਲੀ ਬਣਾਈ ਜਾਵੇਗੀ ਅਤੇ ਦੂਸਰੇ ਦਾਖਲੇ ਵਿੱਚ ਫੁੱਲਾਂ ਤੋਂ ਆਰਟੀਫੀਸ਼ੀਅਲ ਸਮਾਨ ਦੇ ਬਿਨਾ ਰੰਗੋਲੀ ਬਣਾਈ ਜਾਵੇਗੀ।
ਡਾ. ਬਿਲਗਾ ਨੇ ਦੱਸਿਆ ਕਿ ਫੁਲਾਂ ਅਤੇ ਪੌਦਿਆਂ ਦੇ ਦਾਖਲਿਆਂ ਅਧੀਨ ਗਮਲਿਆਂ ਵਿੱਚ ਉਗਾਏ ਗਏ ਵੱਖ-ਵੱਖ ਫੁੱਲਾਂ ਅਤੇ ਪੋਦਿਆਂ ਦੀ ਐਂਟਰੀ ਤੋਂ ਇਲਾਵਾ ਵੱਖ-ਵੱਖ ਤਰ੍ਹਾਂ ਦੇ ਕੈਟਟਸ ਅਤੇ ਸਕੂਲੈਂਟ ਦੀ ਐਂਟਰੀ ਵੀ ਹੋਵੇਗੀ।ਡਾ. ਬਿਲਗਾ ਨੇ ਦੱਸਿਆ ਕਿ 15 ਮਾਰਚ ਮੰਗਲਵਾਰ ਨੂੰ ਸਵੇਰੇ ਫੁੱਲਾਂ, ਪੌਦਿਆਂ ਅਤੇ ਰੰਗੋਲੀਆਂ ਦੀ ਪਰਖ ਮਹਿਮਾਨਾਂ ਵਲੋਂ ਕਰਵਾਈ ਜਾਵੇਗੀ।ਜਿਸ ਵਿੱਚ ਇਨਾਮਾਂ ਦਾ ਐਲਾਨ ਵੀ ਕੀਤਾ ਜਾਵੇਗਾ।ੳਸੇ ਦਿਨ ਫੁਲਾਵਰ ਸ਼ੋਅ ਅਤੇ ਰੰਗੋਲੀ ਦੀਆਂ ਪ੍ਰਦਰਸ਼ਨੀਆਂ ਦਾ ਰਸਮੀ ਉਦਘਾਟਨ ਵੀ ਕੀਤਾ ਜਾਵੇਗਾ ।
ਇਸ ਅਯੋਜਨ ਨਾਲ ਸੀ੍ਰ ਗੁਰੁ ਗ੍ਰੰਥ ਸਾਹਿਬ ਭਵਨ ਦਾ ਵਿਹੜਾ ਵੱਖ-ਵੱਖ ਫੁਲਾਂ, ਪੌਦਿਆਂ ਅਤੇ ਰੰਗੋਲੀ ਨਾਲ ਖਿੜਿਆ ਰਹੇਗਾ।ਫੁਲਾਵਰ ਸ਼ੋਅ ਦੇ ਨਾਲ ਨਾਲ ਕਈ ਨਰਸਰੀਆਂ, ਬਾਗਬਾਨੀ ਦੇ ਸੰਦ, ਗਮਲੇ, ਜੈਵਿਕ ਪਦਾਰਥਾਂ ਅਤੇ ਹੋਰ ਸਜਾਵਟੀ ਸਮਾਨ ਦੇ ਸਟਾਲ ਵੀ ਲਗਾਏ ਜਾਣਗੇ ਤਾਂ ਜੋ ਆਮ ਲੋਕਾਂ ਨੂੰ ਬਾਗਬਾਨੀ ਦੀ ਲੋੜ ਅਨੁਸਾਰ ਸਾਰਾ ਸਮਾਨ ਮਿਲ ਸਕੇ।ਗੁਰੂੁ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਸੰਧੂ ਨੇ ਕਾਲਜਾਂ ਦੇ ਵਿਦਿਅਰਥੀਆ ਅਤੇ ਅ੍ਰੰਮਿਤਸਰ ਨਿਵਾਸੀਆਂ ਨੂੰ ਇਸ ਫਲਾਵਰ ਸ਼ੋਅ ਅਤੇ ਰੰਗੋਲੀ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕਰਦਿਆਂ ਕੁਦਰਤ ਦੇ ਨੇੜੇ ਵੱਸਣ ਦਾ ਸੱਦਾ ਦਿੱਤਾ।