Friday, July 4, 2025
Breaking News

ਬਠਿੰਡਾ ਸੀਨੀਅਰ ਸਿਟੀਜ਼ਨ ਕੌਂਸਲ ਵਲੋਂ ”ਨਸ਼ਾ ਮੁਕਤ ਪੰਜਾਬ”ਤਹਿਤ ਗੋਨਿਆਣਾ ਕਲੱਸਟਰ ਦੇ ਸਕੂਲਾਂ ‘ਚ ਪੇਪਰ ਰੀਡਿੰਗ ਮੁਕਾਬਲੇ

PPN2411201408
ਬਠਿੰਡਾ, 24 ਨਵੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਸੀਨੀਅਰ ਸਿਟੀਜ਼ਨ ਕਾਊਂਸਲ ਰਜਿ ਬਠਿੰਡਾ ਵੱਲੋਂ ”ਨਸ਼ਾ ਮੁਕਤ ਪੰਜਾਬ” ਵਿਸ਼ੇ ‘ਤੇ ਸਥਾਨਕ ਸ੍ਰੀ ਦੁਰਗਾ ਮੰਦਰ ਵਿਖੇ ਸਰਕਾਰੀ ਸੀਨੀਅਰ ਸਕੈਡੰਰੀ ਸਕੂਲ ਲੜਕੀਆਂ ਗੋਨਿਆਣਾ ਦੇ ਸਹਿਯੋਗ ਨਾਲ ਗੋਨਿਆਣਾ ਕਲਸਟਰ ਦੇ ਸਕੂਲਾਂ ਦੇ ਵਿਦਿਆਰਥੀਆਂ ਦਾ ਪੇਪਰ ਰੀਡਿੰਗ ਮੁਕਾਬਲਾ ਕਰਵਾਇਆ ਗਿਆ।ਡਾ. ਨਿਧੀ ਗੁਪਤਾ ਇੰਚਾਰਜ ਨਸ਼ਾ ਮੁਕਤ ਹਸਪਤਾਲ ਜਿਲ੍ਹਾ ਬਠਿੰਡਾ ਨੇ ਇਸ ਸਮਾਰੋਹ ਦੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਸੀਨੀਅਰ ਸਿਟੀਜ਼ਨ ਕਾਊਂਸਲ ਦੇ ਪ੍ਰਧਾਨ ਪ੍ਰੋ. ਡੀ.ਐਸ ਮਸਤਾਨ ਨੇ ਆਏ ਹੋਏ ਮਹਿਮਾਨਾਂ ਅਤੇ ਸਕੂਲ਼ ਵਿਦਿਆਰਥੀਆਂ ਨੂੰ ਜੀ ਆਇਆ ਆਖਿਆ।ਇਸ ਮੁਕਾਬਲੇ ‘ਚ ਜੱਜਾਂ ਦੀ ਡਿਊਟੀ ਸ੍ਰੀਮਤੀ ਅਰੂਨ ਜੈਨ, ਸ੍ਰੀਮਤੀ ਕੁਸਮ ਗੋਇਲ ਅਤੇ ਸ੍ਰੀ ਐਸ.ਕੇ ਬਾਂਸਲ ਨੇ ਨਿਭਾਈ।
ਪੇਪਰ ਰੀਡਿੰਗ ਮੁਕਾਬਲੇ ਵਿੱਚ ਕਿਰਨਦੀਪ ਕੌਰ ਨੇ ਪਹਿਲਾ ਸਥਾਨ, ਪ੍ਰਿਯੰਕਾ ਰਾਣੀ ਨੇ ਦੂਸਰਾ ਸਥਾਨ ਅਤੇ  ਹਰਪ੍ਰੀਤ ਕੌਰ ਨੇ ਤੀਸਰਾ ਸਥਾਨ  ਪ੍ਰਾਪਤ ਕੀਤਾ।ਮੁੱਖ ਮਹਿਮਾਨ ਡਾ. ਨਿਧੀ ਗੁਪਤਾ ਜੀ ਵੱਲੋਂ ਜੇਤੂ ਵਿਦਿਆਰਥਣਾਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਦੌਰਾਨ ਡਾ. ਨਿਧੀ ਗੁਪਤਾ ਨੇ ਨਸ਼ੇ ਦੀ ਭੈੜੀ ਆਦਤ ਅਤੇ ਨਸ਼ਾ ਛੱਡਣ ਦੇ ਤਰੀਕੀਆਂ ਤੋ ਬੱੱਚਿਆਂ ਅਤੇ ਆਏ ਹੋਏ ਮਹਿਮਾਨਾਂ ਨੂੰ ਜਾਗਰੂਕ ਕਰਵਾਇਆ।ਸਕੂਲ ਪ੍ਰਿੰਸੀਪਲ ਰੂਬੀ ਗੁਪਤਾ ਨੇ ਵੀ ਨਸ਼ਾ ਮੁਕਤੀ ਬਾਰੇ ਬੱਚਿਆਂ ਨੂੰ ਜਾਣੂ ਕਰਵਾਇਆ।ਸਿਵਲ ਹਸਤਪਾਲ ਦੇ ਮਾਸ ਮੀਡੀਆ ਵੱਲੋਂ ਨਸ਼ਾ ਮੁਕਤੀ ਬਾਰੇ ਪ੍ਰਦਰਸ਼ਨੀ ਲਗਾ ਕੇ ਵਿਦਿਆਰਥੀਆਂ ਨੂੰ ਨਸ਼ੇ ਦੀ ਭੈੜੀ ਆਦਤ ਤੋਂ ਜਾਗਰੂਕ ਕੀਤਾ।ਇੰਜੀ. ਆਰ.ਡੀ. ਗੁਪਤਾ ਜਨਰਲ ਸਕੱਤਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।ਇੰਜ. ਐਚ.ਐਸ. ਖੁਰਮੀ ਨੇ ਸਟੇਜ ਦਾ ਸੰਚਾਲਨ ਕੀਤਾ ।

Check Also

ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ

200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …

Leave a Reply