Friday, November 22, 2024

23 ਮਾਰਚ ਨੂੰ ਮੰਚ ਵਲੋਂ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦਾ ਸ਼ਹੀਦੀ ਦਿਨ ਸੈਮੀਨਾਰ ਕਰਕੇ ਮਨਾਉਣ ਦਾ ਫੈਸਲਾ

ਅੰਮ੍ਰਿਤਸਰ, 22 ਮਾਰਚ (ਸੁਖਬੀਰ ਸਿੰਘ) – ਲੋਕ ਭਲਾਈ ਮੰਚ ਪੰਜਾਬ ਦੀ ਸੂਬਾ ਕਮੇਟੀ ਮੀਟਿੰਗ ਬਲਬੀਰ ਸਿੰਘ ਝਾਮਕਾ ਸੂਬਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ 23 ਮਾਰਚ ਨੂੰ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਨ ਹਰ ਸਾਲ ਦੀ ਤਰ੍ਹਾਂ ਸੈਮੀਨਾਰ ਕਰਕੇ ਮਨਾਉਣ ਦਾ ਫੈਸਲਾ ਕੀਤਾ ਗਿਆ।ਮੰਚ ਦੇ ਮੁੱਖ ਦਫਤਰ ਕੱਚੀ ਮਿੱਟੀ ਰੋਡ ਏਕਤਾ ਨਗਰ ਢਪੱਈ ਵਿਖੇ ਇਸ ਮੀਟਿੰਗ ਵਿੱਚ ਸਭ ਤੋਂ ਪਹਿਲਾਂ ਦੇਵ ਦਰਦ ਪ੍ਰਸਿੱਧ ਲੇਖਕ ਤੇ ਸਲਾਹਕਾਰ ਮੰਚ, ਸਾਬਕਾ ਬਲਾਕ ਸਿੱਖਿਆ ਅਫਸਰ ਸਤਨਾਮ ਸਿੰਘ ਵਰਿਆਮ ਨੰਗਲ, ਰੰਗ ਕਰਮੀ ਸਤਵਿੰਦਰ ਸਿੰਘ ਸੋਨੀ ਅਤੇ ਲੋਕ ਗਾਇਕ ਅਮਰਜੀਤ ਸਿੰਘ ਗੁਰਦਾਸਪੁਰੀ ਨੂੰ ਦੋ ਮਿੰਟ ਖੜ੍ਹੇ ਹੋ ਕੇ ਸ਼ਰਧਾਂਜਲੀ ਦਿੱਤੀ ਗਈ।ਜਿਸ ਉਪਰੰਤ ਮੰਚ ਦੇ ਪਿਛਲੇ ਕੰਮਾਂ, ਅੱਜ ਦੇ ਹਾਲਾਤ, ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਜੀਵਨ ਤੇ ਕੁਰਬਾਨੀ ਅਤੇ ਮੰਚ ਨੂੰ ਮਜ਼ਬੂਤ ਸਬੰਧੀ ਵਿਚਾਰ ਚਰਚਾ ਕੀਤੀ ਗਈ।ਮਹਾਂਬੀਰ ਸਿੰਘ ਪੱਟੀ ਸੂਬਾਈ ਜਨਰਲ ਸਕੱਤਰ, ਬਲਬੀਰ ਸਿੰਘ ਮੂਧਲ ਸੀਨੀਅਰ ਮੀਤ ਪ੍ਰਧਾਨ, ਜੁਗਿੰਦਰ ਲਾਲ ਸੂਬਾਈ ਸਰਪ੍ਰਸਤ, ਨਿਰਵੈਲ ਸਿੰਘ ਢਪੱਈ ਮੁੱਖ ਸਲਾਹਕਾਰ, ਵਿਜੇ ਸਿੰਧਰਾ ਜਥੇਬੰਦਕ ਸਕੱਤਰ ਅਤੇ ਐਡਵੋਕੇਟ ਮਨਿੰਦਰਜੀਤ ਸਿੰਘ ਝਾਮਕਾ ਨੇ ਸੰਬੋਧਨ ਕੀਤਾ।ਉਨਾਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵਲੋਂ ਖਟਕੜ ਕਲਾਂ ਵਿਖੇ ਸਹੁੰ ਚੁੱਕਦੇ ਸਮੇਂ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਅਨੁਸਾਰ ਕੰਮ ਕਰਨ ਦੇ ਬਿਆਨ ਦੀ ਸ਼ਲਾਘਾ ਕੀਤੀ।
                   ਇਸ ਮੌਕੇ ਰਣਜੀਤ ਸਿੰਘ ਰਾਣਾ, ਤੀਰਥ ਰਾਮ, ਕੇਵਲ ਕੁਮਾਰ, ਮਹਿੰਦਰ ਪਾਲ, ਪਰਮਜੀਤ ਸਿੰਘ, ਪ੍ਰੇਮ ਪਾਲ, ਬੈਜ ਨਾਥ, ਰਣਜੀਤ ਸਿੰਘ, ਜੀਤ ਲਾਲ, ਸਤਨਾਮ ਸਿੰਘ, ਬਿਹਾਰੀ ਲਾਲ, ਵਰਿਆਮ ਚੰਦ, ਅਸ਼ਵਨੀ ਕੁਮਾਰ, ਅਰਜਨ ਕੁਮਾਰ, ਸ਼ਿਵ ਕੁਮਾਰ, ਚਰਨਜੀਤ ਸਿੰਘ ਮਾਨੋਚਾਹਲ, ਕਿਸ਼ਨ ਲਾਲ, ਮਨਦੀਪ ਸਿੰਘ, ਡਾ. ਅਮਰਜੀਤ ਸਿੰਘ ਗਿੱਲ, ਸੰਦੀਪ ਸਿੰਘ ਅਤੇ ਬਿਹਾਰੀ ਲਾਲ ਭਾਰਤੀ ਆਦਿ ਮੌਜ਼ੂਦ ਸਨ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …