Monday, July 14, 2025
Breaking News

ਯੂਨੀਵਰਸਿਟੀ ਵਲੋਂ ਸੈਸ਼ਨ ਮਈ-ਜੂਨ 2022 ਦੀਆਂ ਪ੍ਰੀਖਿਆਵਾਂ ਦੇ ਦਾਖਲਿਆਂ ਦਾ ਸ਼ਡਿਊਲ ਜਾਰੀ

ਅੰਮ੍ਰਿਤਸਰ, 31 ਮਾਰਚ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਸੈਸ਼ਨ ਮਈ/ਜੂਨ ਵਿਚ ਹੋਣ ਵਾਲੀਆਂ ਅੰਡਰ ਗਰੈਜੂਏਟ ਅਤੇ ਪੋਸਟ ਗਰੈਜੂਏਟ ਕਲਾਸਾਂ ਦੀਆਂ ਪ੍ਰੀਖਿਆਵਾਂ ਦੇ ਆਨਲਾਈਨ ਦਾਖਲਾ ਫਾਰਮ ਅਤੇ ਆਨਲਾਈਨ ਫੀਸ ਜਮ੍ਹਾਂ ਕਰਵਾਉਣ ਸਬੰਧੀ ਮਿਤੀਆਂ ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ।ਅੰਡਰ ਗਰੈਜੂਏਟ ਸਮੈਸਟਰ ਦੂਜਾ, ਚੌਥਾ, ਛੇਵਾਂ, ਅੱਠਵਾਂ ਅਤੇ ਦਸਵਾਂ ਅਤੇ ਪੋਸਟ ਗਰੈਜੂਏਟ ਸਮੈਸਟਰ ਦੂਜਾ ਅਤੇ ਚੌਥਾ ਦੇ ਪੂਰੇ ਵਿਸ਼ੇ/ਰੀਅਪੀਅਰ/ਸਪੈਸ਼ਲ ਚਾਂਸ/ਇਮਪਰੂਵਮੈਂਟ ਸਪੈਸ਼ਲ ਚਾਂਸ ਦੇ ਦਾਖਲਾ ਫਾਰਮ ਆਨਲਾਈਨ ਪ੍ਰਣਾਲੀ ਰਾਹੀਂ ਅਤੇ ਰੈਗੂਲਰ ਪ੍ਰੀਖਿਆਰਥੀਆਂ ਦੇ ਕਾਲਜਾਂ ਵੱਲੋਂ ਪੋਰਟਲ ਦੇ ਰਾਹੀਂ ਵਿਸ਼ਾ ਰਜਿਸਟਰੇਸ਼ਨ/ਇਨਰਾਲਮੈਂਟ ਕੀਤੇ ਜਾਣੇ ਹਨ। ਸਾਲਾਨਾ ਪ੍ਰੀਖਿਆਵਾਂ ਵਾਸਤੇ (ਵਾਧੂ ਵਿਸ਼ਾ/ਸਪੈਸ਼ਲ ਚਾਂਸ/ਇੰਪਰੂਵਮੈਂਟ) ਦੇ ਦਾਖਲਾ ਫਾਰਮ ਮੈਨੂਅਲ ਤੌਰ `ਤੇ ਯੂਨੀਵਰਸਿਟੀ ਕੈਸ਼ ਕਾਊਂਟਰ `ਤੇ ਜਾਰੀ ਸ਼ਡਿਊਲ ਅਨੁਸਾਰ ਲਏ ਜਾਣਗੇ।
                   ਪ੍ਰਾਈਵੇਟ ਪ੍ਰੀਖਿਆਰਥੀਆਂ ਲਈ ਫੀਸ ਸਲਿਪ ਪ੍ਰਿੰਟ ਕਰਨ ਜਾਂ ਆਨਲਾਈਨ ਫੀਸ ਭਰਨ/ਕਾਲਜਾਂ ਵੱਲੋਂ ਪੋਰਟਲ `ਤੇ ਵਿਸ਼ੇ ਦੀ ਚੋਣ ਕਰਨ ਚਲਾਨ ਪ੍ਰਿੰਟ ਕਰਨ ਦੀਆਂ ਆਖਰੀਆਂ ਮਿਤੀਆਂ ਬਾਰੇ ਦਸਦਿਆਂ ਪ੍ਰੋਫੈਸਰ ਇੰਚਾਰਜ (ਪ੍ਰੀਖਿਆਵਾਂ), ਡਾ. ਪਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਬਿਨਾ ਲੇਟ ਫੀਸ 21 ਅਪ੍ਰੈਲ ਨਿਰਧਾਰਤ ਕੀਤੀ ਗਈ ਹੈ।ਉਨ੍ਹਾਂ ਦੱਸਿਆ ਕਿ ਲੇਟ ਫੀਸ ਦੋ ਸੌ ਪੰਜਾਹ ਰੁਪਏ ਨਾਲ 28 ਅਪ੍ਰੈਲ; ਲੇਟ ਫੀਸ ਪੰਜ ਸੌ ਰੁਪਏ ਨਾਲ 4 ਮਈ; ਇਕ ਹਜ਼ਾਰ ਰੁਪਏ ਨਾਲ 9 ਮਈ ਅਤੇ ਦੋ ਹਜ਼ਾਰ ਰੁਪਏ ਲੇਟ ਫੀਸ ਨਾਲ 12 ਮਈ ਆਖਰੀ ਮਿਤੀ ਨਿਰਧਾਰਤ ਕੀਤੀ ਗਈ ਹੈ।ਇਸ ਤੋਂ ਇਲਾਵਾ ਇਕ ਹਜ਼ਾਰ ਰੁਪਏ ਪ੍ਰਤੀ ਦਿਨ (ਵੱਧ ਤੋਂ ਵੱਧ ਤੀਹ ਹਜ਼ਾਰ ਤਕ) ਲੇਟ ਫੀਸ ਪ੍ਰੀਖਿਆਵਾਂ ਸ਼ੁਰੂ ਹੋਣ ਤੋਂ 10 ਦਿਨ ਪਹਿਲਾਂ ਤਕ ਵੀ ਨਿਰਧਾਰਤ ਕੀਤਾ ਗਿਆ ਹੈ।
ਪ੍ਰੋ. ਸਿੰਘ ਨੇ ਦੱਸਿਆ ਕਿ ਪ੍ਰਾਈਵੇਟ ਪ੍ਰੀਖਿਆਰਥੀਆਂ ਵੱਲੋਂ ਬੈਂਕ ਵਿਚ ਅਤੇ ਰੈਗੂਲਰ ਕਾਲਜਾਂ ਵੱਲੋਂ ਡਰਾਫਟ ਰਾਹੀਂ ਯੂਨੀਵਰਸਿਟੀ ਕੈਸ਼ ਜਾਂ ਬੈਂਕ ਵਿਚ ਫੀਸ ਕਾਉਂਟ ਤੇ ਫੀਸ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ 25 ਅਪ੍ਰੈਲ ਬਿਨਾ ਲੇਟ ਫੀਸ ਨਿਰਧਾਰਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਦੋ ਸੌ ਪੰਜਾਹ ਰੁਪਏ ਲੇਟ ਫੀਸ ਨਾਲ 2 ਮਈ; ਪੰਜ ਸੌ ਰੁਪਏ ਨਾਲ 9 ਮਈ; ਇਕ ਹਜ਼ਾਰ ਰੁਪਏ ਲੇਟ ਫੀਸ ਨਾਲ 13 ਮਈ ਅਤੇ ਦੋ ਹਜ਼ਾਰ ਲੇਟ ਫੀਸ ਨਾਲ 16 ਮਈ ਅਤੇ ਇਕ ਹਜ਼ਾਰ ਰੁਪਏ ਪ੍ਰਤੀ ਦਿਨ (ਵੱਧ ਤੋਂ ਵੱਧ ਤੀਹ ਹਜ਼ਾਰ ਤਕ) ਲੇਟ ਫੀਸ ਪ੍ਰੀਖਿਆਵਾਂ ਸ਼ੁਰੂ ਹੋਣ ਤੋਂ 10 ਦਿਨ ਪਹਿਲਾਂ ਤਕ ਵੀ ਨਿਰਧਾਰਤ ਕੀਤਾ ਗਿਆ ਹੈ।
                  ਉਨ੍ਹਾਂ ਕਿਹਾ ਕਿ ਪ੍ਰੀਖਿਆਰਥੀ ਆਨਲਾਈਨ ਪੋਰਟਲ `ਤੇ ਜਾ ਕੇ ਆਪਣੇ ਦਾਖਲਾ ਫਾਰਮ ਨਿਸਚਿਤ ਮਿਤੀਆਂ ਨੂੰ ਭਰ ਦੇਣ ਤਾਂ ਜੋ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵੱਲੋਂ ਵਿਦਿਆਰਥੀਆਂ ਦੀ ਸਹੂਲਤ ਲਈ ਸਾਰੇ ਦਾਖਲਾ ਫਾਰਮ ਆਨਲਾਈਨ ਪੋਰਟਲ `ਤੇ ਪਾ ਦਿੱਤੇ ਗਏ ਹਨ।ਇਨ੍ਹਾਂ ਮਿਤੀਆਂ ਵਿੱਚ ਤਿੰਨ ਕੰਮ ਵਾਲੇ ਦਿਨ ਗਰੇਸ ਵਜੋਂ ਪਹਿਲਾਂ ਹੀ ਸ਼ਾਮਿਲ ਕਰ ਦਿੱਤੇ ਗਏ ਹਨ।ਇਸ ਲਈ ਹੋਰ ਗਰੇਸ ਪੀਰੀਅਡ ਵਜੋਂ ਕੋਈ ਵੀ ਹੋਰ ਵਾਧੂ ਸਮਾਂ ਨਹੀਂ ਦਿੱਤਾ ਜਾਵੇਗਾ।

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …