Wednesday, July 30, 2025
Breaking News

ਯੂਨੀਵਰਸਿਟੀ ਤਕਨੀਕੀ ਟੈਕਸਟਾਈਲ ਦੇ ਖੇਤਰ ‘ਚ ਵਿਦਿਆਰਥੀਆਂ ਨੂੰ ਦੇਵੇਗੀ ਸਿਖਲਾਈ

ਅੰਮ੍ਰਿਤਸਰ, 31 ਮਾਰਚ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਐਪਰਲ ਐਂਡ ਟੈਕਸਟਾਈਲ ਟੈਕਨਾਲੋਜੀ ਦੇ ਨਵ-ਸਥਾਪਿਤ ਵਿਭਾਗ ਦੇ ਮੁੱਖੀ ਪ੍ਰੋ. ਸੁਖਪ੍ਰੀਤ ਸਿੰਘ ਨੇ ਕਿਹਾ ਹੈ ਕਿ ਟੈਕਸਟਾਈਲ ਮੰਤਰਾਲੇ ਨੇ ਟੈਕਨੀਕਲ ਟੈਕਸਟਾਈਲ ਵਿੱਚ ਦੇਸ਼ ਨੂੰ ਇੱਕ ਗਲੋਬਲ ਲੀਡਰ ਦੇ ਰੂਪ ਵਿੱਚ ਸਥਾਪਿਤ ਕਰਨ ਦੇ ਮਕਸਦ ਨਾਲ 1480 ਕਰੋੜ ਰੁਪਏ ਦੇ ਕੁੱਲ ਬਜ਼ਟ ਨਾਲ ਰਾਸ਼ਟਰੀ ਤਕਨੀਕੀ ਟੈਕਸਟਾਈਲ ਮਿਸ਼ਨ ਦਾ ਐਲਾਨ ਕੀਤਾ ਹੈ।ਜਿਸ ਵਿਚ ਤਕਨੀਕੀ ਟੈਕਸਟਾਈਲ ਵਿਚ ਟੈਕਸਟਾਈਲ ਸਮੱਗਰੀ ਅਤੇ ਉਤਪਾਦ ਸ਼ਾਮਿਲ ਹਨ ।
                  ਰਸਾਇਣ ਵਿਭਾਗ ਵਿੱਚ ਫੈਕਲਟੀ ਮੈਂਬਰਾਂ ਅਤੇ ਖੋਜਕਰਤਾਵਾਂ ਨੂੰ ਸੰਬੋਧਨ ਕਰਦਿਆਂ ਪ੍ਰੋ. ਸੁਖਪ੍ਰੀਤ ਸਿੰਘ ਨੇ ਭਾਰਤ ਵਿੱਚ ਟੈਕਨੀਕਲ ਟੈਕਸਟਾਈਲ ਦੇ ਉਭਰ ਰਹੇ ਖੇਤਰਾਂ ਵਿੱਚ ਅਕਾਦਮਿਕ, ਖੋਜ ਅਤੇ ਪ੍ਰੋਫੈਸ਼ਨਲ ਮੰਗਾਂ `ਤੇ ਵਿਸਥਾਰ ‘ਚ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬ ਖਾਸ ਕਰਕੇ ਇਸ ਖੇਤਰ ਦੇ ਨੌਜਵਾਨਾਂ ਦੀ ਭਲਾਈ ਲਈ ਵਚਨਬੱਧ ਹੈ ਅਤੇ ਇਸ ਖੇਤਰ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਯੂਨੀਵਰਸਿਟੀ ਨੇ ਆਪਣੇ ਮੁੱਖ ਕੈਂਪਸ ਵਿੱਚ “ਐਪਰਲ ਐਂਡ ਟੈਕਸਟਾਈਲ ਤਕਨਾਲੋਜੀ” ਵਿਭਾਗ ਦੀ ਸਥਾਪਨਾ ਕੀਤੀ ਹੈ।ਜਿਥੇ ਵਿਦਿਆਰਥੀਆਂ ਨੂੰ ਤਕਨੀਕੀ ਟੈਕਸਟਾਈਲ ਦੇ ਖੇਤਰ ਵਿੱਚ ਐਮ.ਐਸ.ਸੀ (ਐਪਰਲ ਐਂਡ ਟੈਕਸਟਾਈਲ) ਪ੍ਰੋਗਰਾਮ ਅਧੀਨ ਇਸ ਅਕਾਦਮਿਕ ਸੈਸ਼ਨ ਤੋਂ ਸਿਖਲਾਈ ਦਿੱਤੀ ਜਾਵੇਗੀ।
                   ਇਸ ਮੌਕੇ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ. ਸਚਿਨ ਕੁਮਾਰ ਨੇ ਕਿਹਾ ਕਿ ਭਾਰਤ `ਚ ਦੁਨੀਆਂ ਦੇ 250 ਬਿਲੀਅਨ ਡਾਲਰ ਦੇ ਬਾਜ਼ਾਰ ਦਾ ਲਗਭਗ 6% ਹਿੱਸਾ ਹੈ।ਹਾਲਾਂਕਿ, ਗਲੋਬਲ ਔਸਤ ਦੇ 4 ਪ੍ਰਤੀਸ਼ਤ ਮੁਕਾਬਲੇ ਹਿੱਸੇ ਦਾ ਸਾਲਾਨਾ ਔਸਤ ਵਾਧਾ 12 ਪ੍ਰਤੀਸ਼ਤ ਹੈ।ਉਨ੍ਹਾਂ ਕਿਹਾ ਕਿ ਤਕਨੀਕੀ ਟੈਕਸਟਾਈਲ `ਚ ਦਖਲ ਉੱਨਤ ਦੇਸ਼ਾਂ ਦੇ 30-70 ਪ੍ਰਤੀਸ਼ਤ ਦੇ ਮੁਕਾਬਲੇ ਭਾਰਤ ਵਿੱਚ 5-10 ਪ੍ਰਤੀਸ਼ਤ ਹੈ ਜੋ ਕਿ ਘੱਟ ਹੈ। ਕੋਵਿਡ 19 ਮਹਾਂਮਾਰੀ ਦੀ ਸ਼ੁਰੂਆਤ ਦੇ ਤਿੰਨ ਮਹੀਨਿਆਂ ਦੇ ਅੰਦਰ ਭਾਰਤ ਮਾਸਕ ਅਤੇ ਨਿੱਜੀ ਸੁਰੱਖਿਆ ਉਪਕਰਣ ਕਿੱਟਾਂ ਦੇ ਦੂਜੇ ਸਭ ਤੋਂ ਵੱਡੇ ਨਿਰਮਾਤਾ ਦੇ ਰੂਪ ਵਿੱਚ ਉਭਰਨ ਨਾਲ ਤਕਨੀਕੀ ਟੈਕਸਟਾਈਲ ਦੀ ਮਹੱਤਤਾ ਸਭ ਦੇ ਅੱਗੇ ਆ ਗਈ ਹੈ।ਇਸ ਨੇ ਕੱਪੜਾ ਨਿਰਮਾਣ ਅਤੇ ਡਿਜ਼ਾਈਨ ਦੇ ਵੱਖ-ਵੱਖ ਪਹਿਲੂਆਂ ਵਿੱਚ ਸਿੱਖਿਆ, ਖੋਜ ਅਤੇ ਵਿਹਾਰਕ ਅਨੁਭਵ ਨੂੰ ਏਕੀਕ੍ਰਿਤ ਕਰਨ ਦੀ ਲੋੜ `ਤੇ ਜ਼ੋਰ ਦਿੱਤਾ ਹੈ, ਜਿਸ ਵਿੱਚ ਕੱਪੜੇ, ਤਕਨੀਕੀ ਟੈਕਸਟਾਈਲ ਅਤੇ ਟੈਕਸਟਾਈਲ ਦੀ ਟਿਕਾਊ ਅਤੇ ਵਾਤਾਵਰਣਿਕ ਪ੍ਰਕਿਰਿਆ ਸ਼ਾਮਲ ਹਨ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …