Monday, December 23, 2024

ਕਮਿਸ਼ਨਰੇਟ ਪੁਲਿਸ ਵਲੋਂ ਰਣਜੀਤ ਐਵੀਨਿਊ, ਮਜੀਠਾ ਰੋਡ, ਸਦਰ ਤੇ ਸਿਵਲ ਲਾਇਨ ਦੇ ਇਲਾਕਿਆਂ ‘ਚ ਸਰਚ ਓਪਰੇਸ਼ਨ

ਅੰਮ੍ਰਿਤਸਰ, 3 ਅਪ੍ਰੈਲ (ਸੁਖਬੀਰ ਸਿੰਘ) – ਕਮਿਸ਼ਨਰ ਪੁਲਿਸ ਅੰਮ੍ਰਿਤਸਰ ਡਾ. ਸੁਖਚੈਨ ਸਿੰਘ ਗਿੱਲ ਆਈ.ਪੀ.ਐਸ ਵਲੋਂ ਨਸ਼ਾ ਤਸਕਰਾ, ਵਾਹਣ ਚੋਰੀ, ਸਨੈਚਿੰਗ, ਪੀ.ਓ ਅਤੇ ਸਮਾਜ ਦੇ ਮਾੜੇ ਅਨਸਰਾਂ ਖਿਲਾਫ ਸਪੈਸ਼ਲ ਸਰਚ ਅਭਿਆਨ ਚਲਾਇਆ ਗਿਆ ਹੈ।ਜਿਸ ਦੇ ਤਹਿਤ ਡੀ.ਸੀ.ਪੀ ਡਿਟੈਕਟਿਵ ਰਛਪਾਲ ਸਿੰਘ ਪੀ.ਪੀ.ਐਸ ਦੀ ਨਿਗਰਾਨੀ ਹੇਠ ਸ਼ੀਹਰ ਦੇ ਵੱਖ-ਵੱਖ ਇਲਾਕਿਆਂ ਵਿੱਚ ਅਚਨਨੇਤੀ ਸਰਚ/ਚੈਕਿੰਗ ਕੀਤੀ ਜਾ ਰਹੀ ਹੈ।
                         ਅੱਜ ਤੜਕਸਾਰ ਜ਼ੋਨ-2 ਦੀ ਸਬ ਡਵੀਜ਼ਨ ਉਤਰੀ ਦੇ ਥਾਣੇ ਰਣਜੀਤ ਐਵੀਨਿਊ, ਥਾਣਾ ਮਜੀਠਾ ਰੋਡ, ਥਾਣਾ ਸਦਰ ਅਤੇ ਥਾਣਾ ਸਿਵਲ ਲਾਈਨ ਦੇ ਇਲਾਕੇ ਹਾਊਸਿੰਗ ਬੋਰਡ ਕਾਲੋਨੀ, ਲਾਲ ਕੁਆਰਟਰ, ਕਿਰਨ ਕਾਲੋਨੀ, ਕਰਮਪੁਰਾ, 88 ਫੁੱਟ ਰੋਡ, ਮੁਸਤਫਾਬਾਦ ਬਟਾਲਾ ਰੋਡ, ਯਾਸੀਨ ਰੋਡ ਟੋਕਰੀਆਂ ਵਾਲੀ ਗਲੀ ਆਦਿ ਇਲਾਕਿਆਂ ਵਿੱਚ ਏ.ਡੀ.ਸੀ.ਪੀ ਡਿਟੈਕਟਿਵ (ਵਾਧੂ ਚਾਰਜ਼) ਰਵੀ ਕੁਮਾਰ ਆਈ.ਪੀ.ਐਸ ਅਤੇ ਏ.ਡੀ.ਸੀ.ਪੀ ਸ਼ਹਿਰ-2 ਪ੍ਰਭਜੋਤ ਸਿੰਘ ਵਿਰਕ ਪੀ.ਪੀ.ਐਸ ਦੀ ਅਗਵਾਈ ਹੇਠ ਏ.ਸੀ.ਪੀ ਰਵਿੰਦਰਪਾਲ ਸਿੰਘ ਪੀ.ਪੀ.ਐਸ, ਏ.ਸੀ.ਪੀ ਪੀ.ਬੀ.ਆਈ/ਐਨ.ਡੀ.ਪੀ.ਐਸ ਹਰਜਿੰਦਰ ਕੁਮਾਰ ਪੀ.ਪੀ.ਐਸ, ਏ.ਸੀ.ਪੀ ਫਾਇਨੈਂਸ਼ੀਅਲ ਕ੍ਰਾਈਮ ਰਾਜ ਕੁਮਾਰ ਪੀ.ਪੀ.ਐਸ, ਏ.ਸੀ.ਪੀ ਏਅਰਪੋਰਟ ਸਤਨਾਮ ਸਿੰਘ ਪੀ.ਪੀ.ਐਸ ਤੇ ਮੁੱਖ ਅਫਸਰ ਥਾਣਾ ਰਣਜੀਤ ਐਵੀਨਿਊ, ਥਾਣਾ ਮਜੀਠਾ ਰੋਡ, ਸਦਰ ਅਤੇ ਥਾਣਾ ਸਿਵਲ ਲਾਈਨ ਅਤੇ ਇੰਚਾਰਜ਼ ਐਂਟੀ ਨਾਰਕੋਟਿਕ ਸੈਲ਼ ਅੰਮ੍ਰਿਤਸਰ ਸ਼ਹਿਰ ਸਮੇਤ ਪੁਲਿਸ ਫੋਰਸ ਦੇ 180 ਕਰਮਚਾਰੀਆਂ ਵਲੋਂ ਅਚਾਨਕ ਸਰਚ ਆਪਰੇਸ਼ਨ ਕੀਤਾ ਗਿਆ।
                    ਸਰਚ ਦੌਰਾਨ ਸ਼ੱਕੀ ਅਤੇ ਜ਼ਰਾਇਮ ਪੇਸ਼ਾ ਵਿਅਕਤੀਆਂ ਦੀਆਂ ਰਿਹਾਇਸ਼ਾਂ ਦੀ ਬਾਰੀਕੀ ਨਾਲ ਸਰਚ ਕੀਤੀ ਗਈ।ਇਸ ਤੋਂ ਇਲਾਵਾ (ਫਅੀਸ਼ (ਪੁਨਜੳਬ ੳਰਟਡਿਚਿੳਿਲ ਨਿਟੲਲਲਗਿੲਨਚੲ ਸੇਸਟੲਮ) ੳਪਪ) ਰਾਹੀਂ ਫੋਟੋ ਖਿੱਚ ਕੇ ਕ੍ਰਿਮੀਨਲ ਵਿਅਕਤੀਆਂ ਦੀ ਸ਼ਨਾਖਤ ਕੀਤੀ ਗਈ ਅਤੇ ਵਾਹਨ ਐਪ ਰਾਹੀ ਘਰਾਂ ਦੇ ਅੰਦਰ ਤੇ ਬਾਹਰ ਲੱਗੇ ਵਾਹਣਾਂ ਦੀ ਮਾਲਕੀ ਬਾਰੇ ਜਾਂਚ ਕੀਤੀ ਗਈ।ਸਰਚ ਦੌਰਾਨ ਕਰੀਬ 27 ਸ਼ੱਕੀ ਵਿਅਕਤੀਆਂ ਪਾਸੋਂ ਬੜੀ ਡੂੰਘਿਆਈ ਨਾਲ ਪੁੱਛਗਿਛ ਕੀਤੀ ਗਈ।ਥਾਣਾ ਸਦਰ ਵਿਖੇ 2 ਵਿਅਕਤੀਆਂ ਖਿਲਾਫ਼ ਐਕਸਾਈਜ਼ ਐਕਟ ਅਧੀਨ ਦੋ ਮੁਕੱਦਮੇ ਦਰਜ਼ ਕੀਤੇ ਗਏ ਤੇ ਇੱਕ ਵਿਅਕਤੀ ਪਾਸੋਂ 20 ਬੋਤਲਾਂ ਸ਼ਰਾਬ ਦੇਸੀ ਤੇ ਦੂਸਰੇ ਵਿਅਕਤੀ ਪਾਸੋਂ 12 ਬੋਤਲਾਂ ਕੈਸ਼ ਵਿਸਕੀ ਬਰਾਮਦ ਕੀਤੀ ਗਈ ਤੇ 4 ਵਿਅਕਤੀਆਂ ਖਿਲਾਫ਼ 110 ਸੀ.ਆਰ.ਪੀ.ਸੀ ਤਹਿਤ ਕਾਰਵਾਈ ਕੀਤੀ ਅਤੇ 1 ਪੀ.ਓ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ।ਸਰਚ ਦੌਰਾਨ ਥਾਣਾ ਸਿਵਲ ਲਾਈਨ ਵਲੋਂ ਇਕ ਵਿਅਕਤੀ ਖਿਲਾਫ਼ 109 ਸੀ.ਆਰ.ਪੀ.ਸੀ ਤਹਿਤ ਕਾਰਵਾਈ ਕੀਤੀ ਗਈ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …