Monday, December 23, 2024

ਅੰਮ੍ਰਿਤਸਰ ਪੁੱਜੇ ਸਾਇੰਕਲਿੰਗ ਖਿਡਾਰੀਆਂ ਦਾ ਵਿਧਾਇਕ ਡਾ. ਸੰਧੂ ਨੇ ਕੀਤਾ ਸਨਮਾਨ

ਅੰਮ੍ਰਿਤਸਰ, 3 ਅਪ੍ਰੈਲ (ਸੁਖਬੀਰ ਸਿੰਘ) – ਤੇਲੰਗਨਾ ਦੀ ਰਾਜਧਾਨੀ ਹੈਦਰਾਬਾਦ ਵਿਖੇ ਭਾਰਤੀ ਰੇਲਵੇ ਦੇ ਵੱਲੋਂ ਕਰਵਾਈ ਗਈ ਆੱਲ ਇੰਡੀਆ ਇੰਟਰ ਰੇਲਵੇ ਸਾਇਕਲਿੰਗ ਚੈਂਪੀਅਨਸ਼ਿਪ 2022 ਦੋਰਾਨ ਫਿਰੋਜ਼ਪੁਰ ਡਵੀਜਨ ਵੱਲੋਂ ਸ਼ਮੂਲੀਅਤ ਕਰਨ ਵਾਸਤੇ ਗਏ ਕੌਮਾਂਤਰੀ ਸਾਇਕਲਿਸਟ ਅਮਰਜੀਤ ਸਿੰਘ ਭੋਮਾ ਟੀਟੀਈ ਰੇਲਵੇ, ਗੁਰਪ੍ਰੀਤ ਸਿੰਘ ਰੇਲਵੇ, ਕਰਨਬੀਰ ਸਿੰਘ ਰੇਲਵੇ ਨੇ ਸ਼ਾਨਦਾਰ ਤੇ ਬੇਹਤਰ ਪ੍ਰਦਰਸ਼ਨ ਕਰਦੇ ਹੋਏ ਕ੍ਰਮਵਾਰ ਗੋਲਡ, ਸਿਲਵਰ ਤੇ ਬਰਾਊਂਜ ਮੈਡਲ ਹਾਸਲ ਕੀਤੇ ਹਨ।ਵਾਪਿਸ ਪਰਤੇ ਰੇਲਵੇ ਦੇ ਇੰਨਾਂ ਤਿੰਨਾਂ ਖਿਡਾਰੀਆਂ ਦਾ ਹਲਕਾ ਪੱਛਮੀ ਵਿਧਾਇਕ ਡਾ. ਜਸਬੀਰ ਸੰਧੂ ਵੱਲੋਂ ਗਰਮਜੋਸ਼ੀ ਨਾਲ ਸਵਾਗਤ ਕਰਦਿਆਂ ਵਿਸ਼ੇਸ਼ ਤੋਰ ਤੇ ਸਨਮਾਨ ਤੇ ਹੌਸਲਾ ਅਫਜ਼ਾਈ ਕੀਤੀ ਗਈ।
                 ਜਿਲਾਂ ਸਾਇਕਲਿੰਗ ਐਸੋਸੀਏਸ਼ਨ ਦੇ ਜਨਰਲ ਸਕੱਤਰ ਤੇ ਕੌਮਾਂਤਰੀ ਸਾਇਕਲਿਸਟ ਸੀ.ਆਈ.ਟੀ ਰੇਲਵੇ (ਰਿਟਾ.) ਬਾਵਾ ਸਿੰਘ ਭੋਮਾ ਨੇ ਦੱਸਿਆ ਕਿ ਹੈਦਰਾਬਾਦ ਵਿਖੇ ਭਾਰਤੀ ਰੇਲਵੇ ਵਲੋਂ ਕਰਵਾਏ ਗਏ ਆਲ ਇੰਡੀਆ ਇੰਟਰ ਰੇਲਵੇ ਸਾਇਕਲਿੰਗ ਮੁਕਾਬਲਿਆ ਦੇ ਟਰੈਕ ਸਾਇਕਲਿੰਗ ਈਵੈਂਟ ਵਿੱਚ ਅਮਰਜੀਤ ਸਿੰਘ ਨੇ ਗੋਲਡ, ਗੁਰਪ੍ਰੀਤ ਸਿੰਘ ਨੇ ਸਿਲਵਰ ਤੇ ਕਰਨਬੀਰ ਸਿੰਘ ਨੇ ਬਰਾਊਂਜ ਮੈਡਲ ਹਾਸਲ ਕੀਤਾ ਹੈ।ਯੂ.ਟੀ ਮਾਰਕਿਟ ਸਾਹਮਣੇ ਜੀ.ਐਨ.ਡੀ.ਯੂ ਸਥਿਤ ਆਮ ਆਦਮੀ ਪਾਰਟੀ ਦੇ ਦਫਤਰ ਵਿਖੇ ਹਲਕਾ ਵਿਧਾਇਕ ਡਾ. ਜਸਬੀਰ ਸੰਧੂ ਨੇ ਉਪਰੋਕਤ ਖਿਡਾਰੀਆਂ ਨੂੰ ਸਨਮਾਨਿਤ ਕਰਦਿਆਂ ਕਿਹਾ ਕਿ ਇਹ ਖਿਡਾਰੀ ਪੰਜਾਬ ਦੇ ਨੋਜਵਾਨਾਂ ਲਈ ਪ੍ਰੇਰਣਾ ਸਰੋਤ ਹਨ, ਇੰਨ੍ਹਾਂ ਦੀ ਸ਼ਾਨਦਾਰ ਤੇ ਬੇਮਿਸਾਲ ਖੇਡਸ਼ੈਲੀ ਦੇ ਕਾਰਨ ਸੂਬੇ ਦਾ ਨਾਂ ਕੌਮੀ ਪੱਧਰ ਤੇ ਉਚਾ ਹੋਇਆ ਹੈ।ਪੰਜਾਬ ਸਰਕਾਰ ਵੱਲੋਂ ਇੰਨਾਂ ਖਿਡਾਰੀਆਂ ਦੀ ਸੰਭਵ ਸਹਾਇਤਾ ਕੀਤੀ ਜਾਵੇਗੀ।
                   ਇਸ ਮੋਕੇ ਕੋਚ ਤਰਲੋਚਨ ਸਿੰਘ, ਵੇਦ ਪ੍ਰਕਾਸ਼ ਬੱਬਲੂ, ਕੁਲਬੀਰ ਮਾਨ, ਲਾਲੀ ਸਾਰੰਗੜਾ, ਅਮਰਜੀਤ ਸਿੰਘ ਸ਼ੇਰਗਿਲ, ਕਵਲਜੀਤ ਸਿੰਘ ਰਿੰਪੀ ਆਦਿ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …