ਨੂੰਹ ਸੱਸ ਦੇ ਰਿਸ਼ਤੇ ਦੀ ਨੋਕ ਝੋਕ ਵਾਲੀ ਪਹਿਲੀ ਕਾਮੇਡੀ ਫ਼ਿਲਮ ਨੀ ਮੈਂ ਸੱਸ ਕੁੱਟਣੀਂ ਇਸੇ ਮਹੀਨੇ 29 ਅਪ੍ਰੈਲ ਨੂੰ ਪੰਜਾਬੀ ਸਿਨੇਮਿਆਂ ਵਿੱਚ ਰਲੀਜ਼ ਹੋਣ ਜਾ ਰਹੀ ਹੈ।ਜਿਸ ਵਿੱਚ ਗਾਇਕੀ ਤੋਂ ਫ਼ਿਲਮਾਂ ਵੱਲ ਆਏ ਮਹਿਤਾਬ ਵਿਰਕ ਪਹਿਲੀ ਵਾਰ ਹੀਰੋ ਬਣ ਕੇ ਪੰਜਾਬੀ ਪਰਦੇ ਨੂੰ ਚਾਰ ਚੰਨ ਲਾਉਣਗੇ ਤੇ ਆਪਣੀ ਚੰਗੀ ਗਾਇਕੀ ਵਾਂਗ ਫਿਲਮਾਂ ਵਿੱਚ ਵੀ ਦਰਸ਼ਕਾਂ ਦੀ ਵਾਹ-ਵਾਹ ਖੱਟਣਗੇ।ਇਸ ਫਿਲਮ ਵਿੱਚ ਉਸ ਦੀ ਹੀਰੋਇਨ ਤਨਵੀ ਨਾਗੀ ਹੈ।ਜੋ ਅਨੇਕਾਂ ਨਾਮੀ ਕਲਾਕਾਰਾਂ ਦੀਆਂ ਵੀਡਿਓ ਵਿੱਚ ਕੰਮ ਕਰ ਚੁੱਕੀ ਹੈ।ਬਨਵੈਤ ਫ਼ਿਲਮਜ਼ ਅਤੇ ਸਚਿਨ-ਅੰਕੁਸ਼ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਇਸ ਫ਼ਿਲਮ ਵਿਚ ਮਹਿਤਾਬ ਵਿਰਕ, ਤਨਵੀ ਨਾਗੀ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਅਨੀਤਾ ਦੇਵਗਨ, ਨਿਰਮਲ ਰਿਸ਼ੀ, ਸੀਮਾ ਕੌਸ਼ਲ, ਨਿਸ਼ਾ ਬਾਨੋ, ਅਕਿਸ਼ਤਾ ਸ਼ਰਮਾ, ਤਰਸੇਮ ਪੌਲ, ਦਿਲਾਵਰ ਸਿੱਧੂ, ਮਨਜੀਤ ਕੌਰ ਔਲਖ, ਸੰਨੀ ਗਿੱਲ, ਰਵਿੰਦਰ ਮੰਡ, ਡੌਲੀ ਸਿੰਘ ਅਤੇ ਸਤਿੰਦਰ ਕੌਰ ਸਮੇਤ ਕੁੱਝ ਨਵੇਂ ਚਿਹਰਿਆਂ ਨੇ ਅਹਿਮ ਕਿਰਦਾਰ ਨਿਭਾਏ ਹਨ।ਫ਼ਿਲਮ ਦੀ ਕਹਾਣੀ ਰਾਜੂ ਵਰਮਾ ਨੇ ਲਿਖੀ ਹੈ ਤੇ ਪ੍ਰਵੀਨ ਕੁਮਾਰ ਨੇ ਇਸ ਨੂੰ ਡਾਇਰੈਕਟ ਕੀਤਾ ਹੈ।ਫ਼ਿਲਮ ਦੇ ਨਿਰਮਾਤਾ ਮੋਹਿਤ ਬਨਵੈਤ, ਆਕੁੰਸ਼ ਗੁਪਤਾ ਅਤੇ ਸਚਿਨ ਗੁਪਤਾ ਹਨ।ਇਹ ਫ਼ਿਲਮ ਸਾਡੇ ਪਰਿਵਾਰਕ ਰਿਸ਼ਤਿਆਂ ਦੀ ਤਰਜ਼ਮਾਨੀ ਕਰਦੀ ਕਾਮੇਡੀ ਭਰਪੂਰ ਡਰਾਮਾ ਫ਼ਿਲਮ ਹੈ।ਜੋ ਮਨੋਰੰਜਨ ਦੇ ਨਾਲ ਨਾਲ ਵੱਡੀ ਨਸੀਹਤ ਵੀ ਦੇਵੇਗੀ ਕਿ ਧੀਆਂ ਦੇ ਮਾਪਿਆਂ ਨੂੰ ਕਦੇ ਵੀ ਧੀ ਦੇ ਸਹੁਰੇ ਪਰਿਵਾਰ ਦੀ ਜ਼ਿੰਦਗੀ ਵਿੱਚ ਦਖ਼ਲ ਨਹੀਂ ਦੇਣਾ ਚਾਹੀਦਾ।ਫ਼ਿਲਮ ਵਿੱਚ ਹਾਲਾਤ ਮੁਤਾਬਿਕ ਬਦਲਦੇ ਜਾ ਰਹੇ ਰਿਸ਼ਤਿਆਂ ਦੀ ਵੀ ਗੱਲ ਕੀਤੀ ਗਈ ਹੈ।
ਇਸ ਫ਼ਿਲਮ ਦੀ ਕਹਾਣੀ ਸਦੀਆਂ ਤੋਂ ਤੁਰੇ ਆ ਰਹੇ ਨੂੰਹ ਸੱਸ ਦੇ ਰਿਸ਼ਤੇ ਤੇ ਤਿੱਖਾ ਵਿਅੰਗ ਹੈ, ਜੋ ਦਰਸ਼ਕਾਂ ਨੂੰ ਹਸਾ ਹਸਾ ਕੇ ਲੋਟ-ਪੋਟ ਕਰੇਗਾ।ਕਾਮੇਡੀ ਦੇ ਇਲਾਵਾ ਫ਼ਿਲਮ ਸਮਾਜਿਕ ਜਾਗਰੂਕਤਾ ਵੀ ਦਿੰਦੀ ਹੈ।ਇਸ ਫ਼ਿਲਮ ਦਾ ਟਰੇਲਰ ਅਤੇ ਮਿਊਜਿਕ ਸੋਸ਼ਲ ਮੀਡੀਆ ‘ਤੇ ਛਾਇਆ ਹੋਇਆ ਹੈ।ਫ਼ਿਲਮ ਦਾ ਟਾਈਟਲ ਬਾਲੀਵੁੱਡ ਦੀ ਨਾਮੀਂ ਗਾਇਕਾ ਸੁਨਿਧੀ ਚੌਹਾਨ ਨੇ ਗਾਇਆ ਹੈ।ਬਾਕੀ ਗੀਤ ਮਹਿਤਾਬ ਵਿਰਕ, ਜ਼ੋਰਡਨ ਸੰਧੂ ਤੇ ਰਜ਼ਾ ਹੀਰ ਨੇ ਗਾਏ ਹਨ।ਜ਼ਿਹਨਾਂ ਨੂੰ ਧਰਮਵੀਰ ਭੰਗੂ ਅਤੇ ਗੁਰਬਿੰਦਰ ਮਾਨ ਨੇ ਲਿਖਿਆ ਹੈ।ਸੰਗੀਤ ਗੁਰਮੀਤ ਸਿੰਘ, ਆਰ ਸ਼ਾਨ, ਜੱਸੀ ਐਕਸ ਤੇ ਮਿਸਟਰ ਵਾਓ ਨੇ ਦਿੱਤਾ ਹੈ।1404202203
ਹਰਜਿੰਦਰ ਸਿੰਘ ਜਵੰਦਾ
ਮੋ – 94638 28000