ਦਸਤਾਰ ਦਿਵਸ ਨੂੰ ਰਲ ਕੇ ਮਨਾਈਏ ਜੀ।
ਦਸਤਾਰ ਦਾ ਮਹੱਤਵ, ਘਰ-ਘਰ ਪਹੁੰਚਾਈਏ ਜੀ।
ਦਸਤਾਰ ਤੇ ਕੇਸ ਦੋਵੇਂ ਸਾਡਾ ਸਵੈਮਾਣ ਜੀ।
ਸੰਸਾਰ ਵਿੱਚ ਸਿੱਖ ਦੀ ਇਹ ਪਹਿਚਾਣ ਜੀ।
ਦਸਤਾਰਬੰਦੀ ਨੂੰ ਕਰਾਉਣ ਲਈ ਸਮਾਗਮ ਰਚਾਈਏ ਜੀ।
ਦਸਤਾਰ ਦਿਵਸ ਨੂੰ ਰਲ ਕੇ ਮਨਾਈਏ ਜੀ।
ਦਸਤਾਰ ਸਿੱਖ ਦੇ ਸਿਰ ਦਾ ਤਾਜ਼ ਹੁੰਦੀ ਜੀ।
ਜਿੰਮੇਵਾਰੀਆਂ ਦੇ ਅਹਿਸਾਸ ਦੀ ਲਾਜ਼ ਹੁੰਦੀ ਜੀ।
ਨਵੀਂ ਪੀੜ੍ਹੀ ਤਾਈਂ ਇਸ ਦਾ ਸਤਿਕਾਰ ਸਿਖਾਈਏ ਜੀ।
ਦਸਤਾਰ ਦਿਵਸ ਨੂੰ ਰਲ ਕੇ ਮਨਾਈਏ ਜੀ।
ਦਸਤਾਰ ਸਾਨੂੰ ਸੋਹਣੀ ਦਿੱਖ ਪ੍ਰਦਾਨ ਕਰਦੀ,
ਸਾਹਿਬਜ਼ਾਦਿਆਂ ਦੇ ਵਾਰਸਾਂ ਦੀ ਹਾਮੀ ਭਰਦੀ।
ਸਿੱਖ ਵਿਰਸੇ ਤੋਂ ਟੁੱਟਿਆਂ ਨੂੰ ਸਿੱਖੀ ਵਾਲੇ ਪਾਸੇ ਲਾਈਏ ਜੀ।
ਦਸਤਾਰ ਦਿਵਸ ਨੂੰ ਰਲ ਕੇ ਮਨਾਈਏ ਜੀ।
ਦਸਤਾਰ ਦਾ ਮਹੱਤਵ ਘਰ-ਘਰ ਪਹੁੰਚਾਈਏ ਜੀ ।1504202202
ਸੁਖਬੀਰ ਸਿੰਘ ਖੁਰਮਣੀਆਂ
ਗੁਰੂ ਹਰਿਗੋਬਿੰਦ ਐਵਨਿਊ
ਛੇਹਰਟਾ, ਅੰਮ੍ਰਿਤਸਰ
ਮੋ – 9855512677