ਬਟਾਲਾ, 26 ਨਵੰਬਰ, (ਨਰਿੰਦਰ ਸਿੰਘ ਬਰਨਾਲ) – ਗਾਈਡੈਸ ਗਤੀਵਿਧੀਆਂ ਨੂੰ ਵਿਦਿਆਰਥੀ ਜੀਵਨ ਵਿਚ ਸਮਝਾਉਣ ਦੇ ਮਰਸਦ ਨਾਲ ਇੰਟਰਨੈਸਨਲ ਕੈਰੀਅਰ ਅਕੈਡਮੀ ਅੰਮ੍ਰਿਤਸਰ ਵੱਲੋ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਜੈੋਤੋਸਰਜਾ (ਗੁਰਦਾਸਪੁਰ) ਵਿਖੇ ਗਾਈਡੈਸ ਕੈਰੀਅਰ ਪ੍ਰੋਗਰਾਮ ਆਯਜਿਤ ਕੀਤਾ। ਇਸ ਪ੍ਰੋਗਰਾਮ ਵਿਚ ਵਿਦਿਆਰਥੀਆਂ ਦੀ ਬਹੁ ਪੱਖੀ ਸਖਸੀਅਤ ਬਾਰੇ ਸਮਝਾਇਆ ਗਿਆ। ਸਖਸੀਅਤ ਉਸਾਰੀ ਤੇ ਵਿਦਿਆਰਥੀਆਂ ਜਾਗਰੂਕ ਕਰ ਦਿਆ ਕਿਹਾ ਕਿ ਸਰਟੀਫਿਕੇਟ ਕੋਰਸਾਂ ਨਾਲ ਵਧੀਆਂ ਮੌਕਿਆਂ ਦੀ ਪਛਾਣ ਕੀਤੀ ਜਾ ਸਕਦੀ ਹੈ। ਇਸ ਮੌਕੇ ਅਕੈਡਮੀ ਤੋ ਮਨਪ੍ਰੀਤ ਕੌਰ ਤੇ ਵੈਭਵ ਸਰਮਾ ਨੇ ਦੱਸਿਆ ਕਿ ਅਕੈਡਮੀ ਵਿਚ ਵਿਦਿਆਰਥੀਆਂ ਦੇ ਬਹੁ ਪੱਖੀ ਵਿਕਾਸ ਵੱਲ ਧਿਆਨ ਦਿਤਾ ਜਾਦਾਂ ਹੈ। ਇਸ ਮੌਕੇ ਵਾਇਸ ਪ੍ਰਿੰਸੀਪਲ ਪਰਦੀਪ ਕੌਰ, ਨਰਿੰਦਰ ਬਿਸਟਾ; ਵਨੀਤਾ ਠੁਕਰਾਲ , ਪ੍ਰੇਮ ਪਾਲ ਧਾਂਰੀਵਾਲ , ਸੁਖਬੀਰ ਕੌਰ, ਸੰਪੂਰਨ ੰਿੰਸੰਘ ਆਦਿ ਸਟਾਫ ਮੈਬਰ ਹਾਜਰ ਸਨ।
Check Also
ਭਾਰਤ ਵਿਕਾਸ ਪ੍ਰੀਸ਼ਦ ਵਲੋਂ ਖੁਸ਼ਹਾਲ ਜ਼ਿੰਦਗੀ ਦਾ ਈਵੈਂਟ ਕਰਵਾਇਆ
ਭੀਖੀ, 27 ਮਈ (ਕਮਲ ਜ਼ਿੰਦਲ) – ਭਾਰਤ ਵਿਕਾਸ ਪ੍ਰੀਸ਼ਦ ਭੀਖੀ ਵਲੋਂ ਸ਼ਿਵ ਮੰਦਿਰ ਭੀਖੀ ਵਿਖੇ …