ਕਪੂਰਥਲਾ, 12 ਮਈ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵਲੋਂ ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਰੁਜਗਾਰਮੁਖੀ ਕਿੱਤਿਆਂ ਲਈ ਹਰ ਮਹੀਨੇ 180 ਦੇ ਕਰੀਬ ਨੌਜਵਾਨਾਂ ਨੂੰ ਸਿਖਲਾਈ ਦਿੱਤੀ ਜਾਵੇਗੀ।
ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਪੰਜਾਬ ਹੁਨਰ ਵਿਕਾਸ ਮਿਸ਼ਨ ਵਲੋਂ ਵੱਖ-ਵੱਖ ਸਕੀਮਾਂ ਅਧੀਨ ਵਿੱਤੀ ਤੌਰ ’ਤੇ ਕਮਜ਼ੋਰ ਪਰਿਵਾਰਾਂ ਦੇ ਨੌਜਵਾਨਾਂ ਨੂੰ ਮੁਫਤ ਕਿੱਤਾਮੁੱਖੀ ਕੋਰਸ ਕਰਵਾਏ ਜਾਂਦੇ ਹਨ। ਪੰਜਾਬ ਸਕਿੱਲ ਡਿਵੈੱਲਪਮੈਂਟ ਮਿਸ਼ਨ ਅਤੇ ਐਲ.ਐਂਡ ਟੀ.ਸੀ ਵਲੋਂ ਪੰਜਾਬ ਦੇ ਨੌਜਵਾਨਾਂ ਲਈ 45-90 ਦਿਨਾਂ ਦੀ ਰਿਹਾਇਸ਼ੀ ਟਰੇਨਿੰਗ ਫਾਰਮ ਵਰਕ (ਤਰਜੀਹੀ ਤੌਰ ‘ਤੇ ਕਾਰਪੇਂਟਰ/ ਡਰਾਫਟ ਮੈਨ ਸਿਵਲ/ ਫਿਟਰ ਟੇ੍ਰਡ ਜਾਂ 10ਵੀਂ ਪਾਸ), ਸਕੈਫੋਲਡਿੰਗ (ਤਰਜੀਹੀ ਤੌਰ ਤੇ ਫਿਟਰ / ਡਰਾਫਟ ਮੈਨ ਸਿਵਲ ਟਰੇਡ ਵਿੱਚ ਆਈ.ਟੀ.ਆਈ ਜਾਂ 10ਵੀਂ ਆਈ.ਟੀ.ਆਈ ਜਾਂ 10ਵੀਂ ਪਾਸ), ਕੰਸਟਰਕਸਨ ਇਲੈਕਟ੍ਰਰੀਸੀਅਨ (ਇਲੈਕਟ੍ਰਰੀਸੀਅਨ/ ਵਾਇਰਮੈਨ ਟੇ੍ਰਡ ਵਿੱਚ ਆਈ.ਟੀ.ਆਈ), ਸੋਲਰ ਪੀ.ਵੀ ਟੈਕਨੀਸ਼ੀਅਨ (ਇਲੈਕਟ੍ਰੀਸੀਅਨ/ ਵਾਈਰਮੈਂਨ / ਇਲੈਕਟੋਨਿਕਸ ਟ੍ਰੇਡ ਵਿੱਚ ਆਈ.ਟੀ.ਆਈ), ਕੰਕਰੀਟ ਲੈਬ ਅਤੇ ਫੀਲਡ ਟੈਸਟਿੰਗ (ਸਿਵਲ ਇੰਜੀ. ੀਵੱਚ ਗੈ੍ਰਰਜੂਏਸ਼ਨ/ ਡਿਪਲੋਮਾ) ਪਲੰਬਰ (ਪਲੰਬਰ ਟੇ੍ਰਡ ਵਿੱਚ ਆਈ.ਟੀ.ਆਈ) ਕੋਰਸਾਂ ਵਿੱਚ ਚਲਾਈ ਜਾਵੇਗੀ।
ਇਨ੍ਹਾਂ ਕੋਰਸਾਂ ਤਹਿਤ ਹਰ ਮਹੀਨੇ ਲਗਭਗ 150-180 ਨੌਜਵਾਨਾਂ ਨੂੰ ਟਰੇਨਿੰਗ ਮੁਹੱਈਆ ਕਰਵਾਈ ਜਾਵੇਗੀ, ਜਿਸ ਲਈ 18-35 ਸਾਲ ਦੇ ਘੱਟੋ-ਘੱਟ 10ਵੀਂ ਪਾਸ ਨੌਜਵਾਨ ਟਰੇਨਿੰਗ ਪ੍ਰਾਪਤ ਕਰ ਸਕਦੇ ਹਨ।ਟਰੇਨਿੰਗ ਦੌਰਾਨ ਉਮੀਦਵਾਰਾਂ ਨੂੰ ਮੁਫਤ ਟਰੇਨਿੰਗ ਦੇਣ ਦੇ ਨਾਲ-ਨਾਲ ਵਰਦੀ, ਜੁੱਤੀ ਅਤੇ ਪੀ.ਪੀ.ਈ ਕਿੱਟ ਵੀ ਦਿੱਤੇ ਜਾਣਗੇ।ਟਰੇਨਿੰਗ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਸਿਖਲਾਈ ਦੇ ਕੇ ਹੁਨਰਮੰਦ ਅਤੇ ਆਤਮ ਨਿਰਭਰ ਬਣਾਉਣਾ ਹੈ।ਵਧੇਰੇ ਜਾਣਕਾਰੀ ਲਈ ਜਿਲ੍ਹਾ ਰੋਜ਼ਗਾਰ ਜਨਰੇਸ਼ਨ ਸਕਿੱਲ ਡਿਵੈਲਪਮੈਂਟ ਅਤੇ ਟੇ੍ਰਨਿੰਗ ਦਫਤਰ ਜਿਲਾ ਪ੍ਰਬੰਧਕੀ ਕਪਲੈਕਸ, ਪੰਜਵੀਂ ਮੰਜਿਲ ਕਮਰਾ ਨੰ. 8 (98882-19247) ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਹੋਰ ਜਾਣਕਾਰੀ ਇਸ ਲਿੰਕ <https://www.lntecc.com/sustainability/skilling/> ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …