Monday, July 28, 2025
Breaking News

ਪ੍ਰੀਖਿਆ ਮੁਕਾਬਲੇ ਦੀ ਤਿਆਰੀ ਲਈ ਉਮੀਦਵਾਰਾਂ ਨੂੰ ਮਿਲੇਗੀ ਵਿੱਤੀ ਸਹਾਇਤਾ-ਡਿਪਟੀ ਕਮਿਸ਼ਨਰ

ਸਮਾਜਿਕ ਤੇ ਸ਼ਸ਼ਕਤੀਕਰਨ ਮੰਤਰਾਲੇ ਨੇ 31 ਮਈ ਤੱਕ ਮੰਗੀਆਂ ਆਨਲਾਈਨ ਅਰਜ਼ੀਆਂ

ਕਪੂਰਥਲਾ, 12 ਮਈ (ਪੰਜਾਬ ਪੋਸਟ ਬਿਊਰੋ) – ਸਮਾਜਿਕ ਨਿਆਂ ਅਤੇ ਸ਼ਸ਼ਕਤੀਕਰਨ ਮੰਤਰਾਲੇ ਵਲੋਂ ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਲਈ ਪ੍ਰੀਖਿਆ ਮੁਕਾਬਲੇ ਦੀ ਤਿਆਰੀ ਵਾਸਤੇ ਵਿੱਤੀ ਸਹਾਇਤਾ ਲਈ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ।ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਦੱਸਿਆ ਹੈ ਕਿ ਸਮਾਜਿਕ ਨਿਆਂ ਅਤੇ ਸ਼ਸ਼ਕਤੀਕਰਨ ਮੰਤਰਾਲੇ ਦੁਆਰਾ ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਦੇ ਹੋਣਹਾਰ ਪ੍ਰਾਰਥੀ ਜਿਨ੍ਹਾਂ ਦੀ ਪਰਿਵਾਰਕ ਆਮਦਨ 8 ਲੱਖ ਸਲਾਨਾ ਤੋਂ ਘੱਟ ਹੈ, ਨੂੰ ਅਲੱਗ-ਅਲੱਗ ਤਰ੍ਹਾਂ ਦੀਆਂ ਮੁਕਾਬਲੇ ਪ੍ਰੀਖਿਆਵਾਂ ਦੀ ਤਿਆਰੀ ਵਿੱਚ ਵਿੱਤੀ ਸਹਾਇਤਾ ਦੇਣ ਲਈ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ।
                   ਡਿਪਟੀ ਕਮਿਸ਼ਨਰ ਨੇ ਕਿਹਾ ਕਿ ਚਾਹਵਾਨ ਤੇ ਯੋਗ ਉਮੀਦਵਾਰ ਵਧੇਰੇ ਜਾਣਕਾਰੀ ਲਈ ਜਿਲ੍ਹਾ ਰੋਜ਼ਗਾਰ ਬਿਊਰੋ ਕਪੂਰਥਲਾ ਨਾਲ ਸੰਪਰਕ ਕਰ ਸਕਦੇ ਹਨ।ਮੰਤਰਾਲੇ ਵਲੋਂ ਕੁੱਲ 3500 ਸੀਟਾਂ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ, ਜਿਸ ਰਾਹੀਂ ਯੋਗ ਉਮੀਦਵਾਰਾਂ ਨੂੰ ਉਨ੍ਹਾਂ ਦੁਆਰਾ ਮੁਕਾਬਲੇ ਪ੍ਰੀਖਿਆ ਦੀ ਤਿਆਰੀ ਲਈ ਹੋਣ ਵਾਲੇ ਖਰਚ ਦੀ ਲਾਗੂ ਹਦਾਇਤਾਂ ਅਨੁਸਾਰ ਵਾਪਸ ਅਦਾਇਗੀ ਕੀਤੀ ਜਾਵੇਗੀ।
            ਇਸ ਸਕੀਮ ਅਧੀਨ ਸਿਵਲ ਸੇਵਾਵਾਂ ਯੂ.ਪੀ.ਐਸ.ਸੀ/ਐਸ.ਪੀ.ਐਸ.ਸੀ ਲਈ 120,000 ਰੁਪੈ ਅਤੇ ਹੋਰ ਸੇਵਾਵਾਂ ਜਿਵੇਂ ਐਸ.ਐਸ.ਸੀ/ਆਰ.ਆਰ.ਬੀ ਲਈ 40,000 ਰੁਪੈ, ਬੈਂਕਿੰਗ/ਇੰਸੋਰੈਂਸ/ਪੀ.ਐਸ.ਯੂ/ਸੀ.ਐਲ.ਏ.ਟੀ ਲਈ 50,000 ਰੁਪੈ, ਜੇ.ਈ.ਈ/ਐਨ.ਈ.ਈ.ਟੀ ਲਈ 120,000 ਰੁਪੈ, ਆਈ.ਈ.ਐਸ ਲਈ 80,000 ਰੁਪੈ, ਸੀ.ਏ.ਟੀ/ਸੀ.ਐਮ.ਏ.ਟੀ ਲਈ 60,000 ਰੁਪੈ, ਜੀ.ਆਰ.ਈ/ਜੀ.ਐਮ.ਏ.ਟੀ/ਐਸ.ਏ.ਟੀ/ਆਈਲੇਟਸ/ਟੋਫਲ ਲਈ 35,000 ਰੁਪੈ, ਸੀ.ਏ-ਸੀ.ਪੀ.ਟੀ/ਜੀ.ਏ.ਟੀ ਲਈ 75,000 ਰੁਪੈ, ਸੀ.ਪੀ.ਐਲ ਕੋਰਸਾਂ ਲਈ 30,000 ਰੁਪੈ ਅਤੇ ਐਨ.ਡੀ.ਏ/ਸੀ.ਡੀ.ਐਸ ਲਈ 20,000 ਰੁਪੈ ਤੱਕ ਦੀ ਰਾਸ਼ੀ ਪ੍ਰਾਰਥੀ ਵਲੋਂ ਕੀਤੇ ਗਏ ਖਰਚ ਵਿਚੋਂ ਮੋੜਨਯੋਗ ਹੋਵੇਗੀ।
                    ਇਸ ਸਕੀਮ ਲਈ ਕੇਵਲ ਨਿਰਧਾਰਿਤ ਪੋਰਟਲ  www.socialjustice.gov.in/coaching.dosje.gov.in `ਤੇ ਮਿਤੀ 31-05-2022 ਤੱਕ ਅਪਲਾਈ ਕੀਤਾ ਜਾ ਸਕਦਾ ਹੈ।ਇਸ ਸਕੀਮ ਵਿੱਚ ਚੁਣੇ ਗਏ ਪ੍ਰਾਰਥੀਆਂ ਨੂੰ ਰੁਪਏ 4000/- ਪ੍ਰਤੀ ਮਹੀਨਾ ਦੇ ਹਿਸਾਬ ਨਾਲ ਲਾਗੂ ਹਦਾਇਤਾਂ ਅਨੁਸਾਰ ਸਟਾਈਪੈਂਡ ਵੀ ਦਿੱਤਾ ਜਾਵੇਗਾ।ਡਿਪਟੀ ਕਮਿਸ਼ਨਰ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਯੋਜਨਾ ਤਹਿਤ ਵੱਧ ਤੋਂ ਵੱਧ ਲਾਭ ਲੈਣ ਲਈ ਅੱਗੇ ਆਉਣ।
`ਤੇ

Check Also

ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …