ਅੰਮ੍ਰਿਤਸਰ, 29 ਮਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਅਤੇ ਖੇਡ ਵਿਭਾਗ ਪੰਜਾਬ ਵੱਲੋੋ 2022-2023 ਦੇ ਸੈਸ਼ਨ ਲਈ ਸਪੋਰਟਸ ਵਿੰਗ ਸਕੂਲਾਂ (ਡੇਅ ਸਕਾਲਰ) ਵਿੱਚ ਅੰਡਰ 14, 17 ਤੇ 19 ਸਾਲ ਦੇ ਹੋਣਹਾਰ ਖਿਡਾਰੀਆਂ/ਖਿਡਾਰਨਾਂ ਨੂੰ ਦਾਖਲ ਕਰਨ ਲਈ ਚੋਣ ਟਰਾਇਲ ਕਰਵਾਏ ਜਾ ਰਹੇ ਹਨ।ਟਰਾਇਲਾਂ ਦੇ ਦੂਜੇ ਅਤੇ ਆਖਰੀ ਦਿਨ ਵੱਖ-ਵੱਖ ਗੇਮਾਂ ਦੇ ਵੱਖ ਵੱਖ ਥਾਵਾਂ ‘ਤੇ ਖਿਡਾਰੀਆਂ/ਖਿਡਾਰਨਾਂ ਦੇ ਟਰਾਇਲ ਲਏ ਗਏ।ਇਨ੍ਹਾਂ ਟਰਾਇਲਾਂ ਵਿੱਚ ਅਲੱਗ ਅਲੱਗ ਖੇਡਾਂ ਦੇ ਖਿਡਾਰੀਆਂ ਅਤੇ ਖਿਡਾਰਨਾਂ ਨੇ ਭਾਰੀ ਗਿਣਤੀ ਵਿੱਚ ਭਾਗ ਲਿਆ।ਖਾਲਸਾ ਕਾਲਜੀਏਟ ਸੀ: ਸੈਕ: ਸਕੂਲ ਵਿਖੇ ਫੁਟਬਾਲ, ਹੈਂਡਬਾਲ, ਐਥਲੈਟਿਕਸ, ਹਾਕੀ, ਵਾਲੀਬਾਲ, ਜੂਡੋ, ਤੈਰਾਕੀ ਦੇ ਟਰਾਇਲ ਲਏ ਗਏ।
ਫੁੱਟਬਾਲ ਦੇ ਟਰਾਇਲ ਦਲਜੀਤ ਸਿੰਘ ਫੁੱਟਬਾਲ ਕੋਚ ਵਲੋਂ ਲਏ ਗਏ।ਉਨ੍ਹਾਂ ਦੱਸਿਆ ਕਿ ਅੱਜ ਦੂਜੇ ਦਿਨ ਫੁੱਟਬਾਲ ਦੇ ਟਰਾਇਲਾਂ ਵਿੱਚ 25 ਲੜਕਿਆਂ ਨੇ ਭਾਗ ਲਿਆ।ਤੈਰਾਕੀ ਦੇ ਟਰਾਇਲ ਵਿਨੋਦ ਸਾਂਗਵਾਨ ਤੈਰਾਕੀ ਕੋਚ ਵਲੋਂ ਗਏ।ਜਿਸ ਵਿੱਚ 18 ਲੜਕੇ ਅਤੇ 3 ਲੜਕੀਆਂ ਸ਼ਾਮਲ ਹੋਈਆਂ।ਜੂਡੋ ਦੇ ਟਰਾਇਲ ਕਰਮਜੀਤ ਸਿੰਘ ਜੂਡੋ ਕੋਚ ਨੇ ਲਏ।ਜਿਸ ਵਿੱਚ 33 ਲੜਕੇ ਅਤੇ 16 ਲੜਕੀਆਂ ਕੁੱਲ 49 ਖਿਡਾਰੀਆਂ ਨੇ ਭਾਗ ਲਿਆ।ਵਾਲੀਬਾਲ ਦੇ ਟਰਾਇਲ ਮਿਸ ਰਾਜਵਿੰਦਰ ਕੌਰ ਵਾਲੀਬਾਲ ਕੋਚ ਵਲੋ ਲਏ ਗਏ।ਜਿਸ ਵਿੱਚ 15 ਲੜਕੇ 8 ਲੜਕੀਆਂ ਨੇ ਹਿੱਸਾ ਲਿਆ।ਕੁਸ਼ਤੀ ਦੇ ਟਰਾਇਲ ਗੋਲ ਬਾਗ ਕੁਸ਼ਤੀ ਸਟੇਡੀਅਮ ਵਿਖੇ ਕੁਸ਼ਤੀ ਕੋਚ ਕਰਨ ਸ਼ਰਮਾ, ਕੁਸ਼ਤੀ ਕੋਚ ਪਦਾਰਥ ਸਿੰਘ ਅਤੇ ਕੁਸ਼ਤੀ ਕੋਚ ਸਾਹਿਲ ਹੰਸ ਵਲੋਂ ਲਏ ਗਏ, ਦੂਜੇ ਦਿਨ ਕੁੱਲ 7 ਲੜਕਿਆਂ ਨੇ ਭਾਗ ਗਿਆ।ਬਾਕਸਿੰਗ ਦੇ ਟਰਾਇਲ ਸ:ਸੀ:ਸੈ:ਸਕੂਲ ਛੇਹਰਟਾ ਵਿਖੇ ਜਸਪ੍ਰੀਤ ਸਿੰਘ ਬਾਕਸਿੰਗ ਕੋਚ ਅਤੇ ਜਤਿੰਦਰ ਸਿੰਘ ਬਾਕਸਿੰਗ ਕੋਚ ਵਲੋਂ ਲਏ ਗਏ। ਜਿਸ ਵਿੱਚ ਕੁਲ 25 ਲੜਕੀਆਂ ਅਤੇ 109 ਲੜਕਿਆਂ ਨੇ ਸ਼ਮੂਲ਼ੀਅਤ ਕੀਤੀ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …