Monday, August 4, 2025
Breaking News

ਯੂਨੀਵਰਸਿਟੀ ਤੇ ਇੰਡੀਅਨ ਕੌਂਸਲ ਫਾਰ ਕਲਚਰਲ ਰਿਲੇਸ਼ਨ ਵਲੋਂ ਵਿਸ਼ੇਸ਼ ਸੰਗੀਤਕ ਸ਼ਾਮ `ਤਾਲ ਪ੍ਰਭ`

ਅੰਮ੍ਰਿਤਸਰ, 2 ਜੂਨ (ਖੁਰਮਣੀਆਂ) – ਪ੍ਰਸਿੱਧ ਫਾਰੂਖ਼ਾਬਾਦ ਘਰਾਣੇ ਤੋਂ ਭਾਰਤ ਦੇ ਨਾਮਵਰ ਤਬਲਾਵਾਦਕ ਸ਼੍ਰੀ ਸਿਧਾਰਥ ਚੈਟਰਜੀ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਇੰਡੀਅਨ ਕੌਂਸਲ ਫਾਰ ਕਲਚਰਲ ਰਿਲੇਸ਼ਨ, ਬਾਹਰੀ ਮਾਮਲੇ ਮੰਤਰਾਲੇ, ਭਾਰਤ ਸਰਕਾਰ ਵੱਲੋਂ ਆਯੋਜਿਤ ਕਰਵਾਈ ਗਈ ਇਕ ਵਿਸ਼ੇਸ਼ ਸੰਗੀਤਕ ਸ਼ਾਮ `ਤਾਲ ਪ੍ਰਭ` ਦੌਰਾਨ ਆਪਣੀ ਤਾਲ ਪੇਸ਼ਕਾਰੀ ਨਾਲ ਸਰੋਤਿਆਂ ਨੂੰ ਝੂਮਣ ਲਾ ਦਿੱਤਾ।ਬੰਗਾਲ ਅਤੇ ਪੰਜਾਬ ਦੇ ਘਰਾਣਿਆਂ ਦੀਆਂ ਤਾਲ ਪਰੰਪਰਾਵਾਂ ਦੀ ਸਾਂਝੀ ਪੇਸ਼ਕਾਰੀ ਕਰਦਿਆਂ ਉਨ੍ਹਾਂ ਆਪਣੀਆਂ ਇਜ਼ਾਦ ਪੇਸ਼ਕਾਰੀ ਵੀ ਦਿੱਤੀਆਂ।
                  ਪ੍ਰਸਿੱਧ ਸੂਫੀ ਗਾਇਕ ਪਦਮਸ਼੍ਰੀ ਪੂਰਨ ਚੰਦ ਵਡਾਲੀ ਅਤੇ ਡੀਨ ਵਿਦਿਆਰਥੀ ਭਲਾਈ ਪ੍ਰੋ. ਅਨੀਸ਼ ਦੂਆ ਨੇ ਇਸ ਮੌਕੇ ਵਿਸ਼ੇਸ਼ ਮਹਿਮਾਨ ਦੇ ਤੌਰ `ਤੇ ਸ਼ਿਰਕਤ ਕੀਤੀ।ਇੰਡੀਅਨ ਕੌਂਸਲ ਫਾਰ ਕਲਚਰਲ ਰਿਲੇਸ਼ਨ ਤੋਂ ਸ਼੍ਰੀਮਤੀ ਨਮਿਤਾ ਘੋਸ਼ ਇਸ ਮੌਕੇ ਵਿਸ਼ੇਸ਼ ਤੌਰ `ਤੇ ਹਾਜ਼ਰ ਸਨ। ਪ੍ਰਸਿੱਧ ਹਸਤੀਆਂ ਤੋਂ ਇਲਾਵਾ ਯੂਨੀਵਰਸਿਟੀ ਦੇ ਵਿਦਿਆਰਥੀਆਂ, ਅਧਿਆਪਕਾਂ ਅਤੇ ਸ਼ਹਿਰ ਤੋਂ ਸੰਗੀਤ ਪ੍ਰੇਮੀਆਂ ਨੇ ਇਸ ਮੌਕੇ ਹਾਜ਼ਰੀ ਭਰੀ।
                  ਆਪਣੇ ਸੰਬੋਧਨ ਵਿਚ ਪਦਮਸ੍ਰੀ ਪੂਰਨ ਚੰਦ ਵਡਾਲੀ ਨੇ ਕਿਹਾ ਕਿ ਸੰਗੀਤ ਉਸ ਅਕਾਲ ਪੁਰਖ ਪਰਮਾਤਮਾ ਤਕ ਪਹੁੰਚਣ ਦਾ ਜ਼ਰੀਆ ਹੈ ਅਤੇ ਸੰਗੀਤ ਨੂੰ ਪਿਆਰ ਕਰਨ ਵਾਲਾ ਹੀ ਸੰਗੀਤ ਦੀ ਕਦਰ ਜਾਣ ਸਕਦਾ ਹੈ।ਉਨ੍ਹਾਂ ਕਿਹਾ ਕਿ ਸਿਧਾਰਥ ਚੈਟਰਜੀ ਵੱਲੋਂ ਕੀਤੀ ਗਈ ਤਬਲੇ ਦੀ ਪੇਸ਼ਕਾਰੀ ਬਾਕਮਾਲ ਹੈ।ਇਨ੍ਹਾਂ ਵੱਲੋਂ ਪੰਜਾਬ ਦੇ ਨੌਜੁਆਨਾਂ ਨੂੰ ਦਿੱਤੀ ਜਾ ਰਹੀ ਤਬਲੇ ਦੀ ਸਿਖਿਆ ਨਾਲ ਪੰਜਾਬ ਦਾ ਵਿਰਸਾ ਹੋਰ ਅਮੀਰ ਹੋ ਰਿਹਾ ਹੈ ਅਤੇ ਪੰਜਾਬ ਦੇ ਨੌਜੁਆਨਾਂ ਨੂੰ ਸੰਗੀਤ ਪਰੰਪਰਾਵਾਂ ਦੀ ਨਿਗੇਬਾਨੀ ਕਰਨੀ ਚਾਹੀਦੀ ਹੈ।
                  ਪ੍ਰੋ. ਅਨੀਸ਼ ਦੂਆ ਨੇ ਇਸ ਮੌਕੇ ਕਿਹਾ ਕਿ ਸੰਗੀਤ ਆਧੁਨਿਕ ਮਨੁੱਖ ਲਈ ਦਵਾਈ ਹੈ।ਉਨ੍ਹਾਂ ਕਿਹਾ ਸਾਜ਼ ਦੀ ਆਵਾਜ਼ ਦਾ ਸਾਡੀ ਦੇਹੀ ਉਪਰ ਅਸਰ ਹੁੰਦਾ ਹੈ ਅਤੇ ਸੰਗੀਤ ਵਿਚ ਸ਼ਕਤੀ ਹੈ ਕਿ ਇਸ ਨਾਲ ਮਨੁੱਖ ਦੇ ਵਿਕਾਰ ਵੀ ਦੂਰ ਹੋ ਸਕਦੇ ਹਨ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …