ਅੰਮ੍ਰਿਤਸਰ, 30 ਨਵੰਬਰ (ਸੁਖਬੀਰ ਸਿੰਘ) – ਬੀਤੇ 27-11-2014 ਨੂੰ ਵਕਤ 09:30 ਵਜੇ ਰਾਤ ਇਕ ਕ੍ਰਿਮੀਨਲ ਸੰਗਮ ਪੁੱਤਰ ਲਾਲ ਚੰਦ ਉਰਫ ਲਾਲ ਕੀੜਾ ਵਾਸੀ ਗੁਜਰਪੁਰਾ, ਅੰਮ੍ਰਿਤਸਰ ਜਿਸ ਨੂੰ ਜਗਦੀਪ ਸਿੰਘ ਉਰਫ ਜੱਗੂ ਵਾਸੀ ਭਗਵਾਨਪੁਰੀਆ ਦਾ ਸੱਜਾ ਹੱਥ ਸਮਝਿਆ ਜਾਂਦਾ ਸੀ, ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ।ਜਿਸ ਸਬੰਧੀ ਮੁੱਖ ਅਫਸ਼ਰ ਇੰਸ: ਕੁਲਵਿੰਦਰ ਕੁਮਾਰ ਥਾਣਾ ਸੀ ਡਵੀਜ਼ਨ, ਅੰਮ੍ਰਿਤਸਰ ਵੱਲੋ ਮੁਕੱਦਮਾ ਨੰਬਰ 240 ਮਿਤੀ 27-11-2014 ਜੁਰਮ 302 ਭ:ਦ: 25/54/59 ਅਸ੍ਹਲਾਂ ਐਕਟ ਦਰਜ ਕੀਤਾ ਗਿਆ ਸੀ।ਇਸ ਸਬੰਧੀ ਕਮਿਸ਼ਨਰ ਪੁਲਿਸ ਸ. ਜਤਿੰਦਰ ਸਿੰਘ ਔਲਖ, ਆਈ.ਪੀ.ਐਸ ਵੱਲੋ ਜਾਰੀ ਪ੍ਰੈਸ ਨੋਟ ਅਨੁਸਾਰ ਇਸ ਮੁਕੱਦਮੇ ਵਿੱਚ ਖੁਫੀਆ ਇਤਲਾਹ ਦੇ ਅਧਾਰ ‘ਤੇ ਦੋਸ਼ੀ ਸ਼ਾਮਿਲ ਪੁੱਤਰ ਬਿਕਰਮ ਵਾਸੀ ਡਾ: ਅੰਬੇਦਕਰ ਕਲੋਨੀ, ਬਾਹਰਵਾਰ ਗਿਲਵਾਲੀ ਗੇਟ, ਅੰਮ੍ਰਿਤਸਰ ਨੂੰ ਨਾਮਜ਼ਦ ਕੀਤਾ ਗਿਆ ਸੀ ।ਜਿਸ ਨੂੰ ਅੱਜ ਕਰੀਬ 5:00 ਵਜੇ ਸਵੇਰੇ ਖੁਫੀਆ ਇਤਲਾਹ ਦੇ ਅਧਾਰ ‘ਤੇ ਥਾਣਾ ਸੀ-ਡਵੀਜ਼ਨ ਦੀ ਪੁਲਿਸ ਪਾਰਟੀ ਨੇ ਚਾਟੀਵਿੰਡ ਚੌਕ ਲਾਗਿਓ ਗ੍ਰਿਫ਼ਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ।
ਮੁੱਢਲੀ ਪੁੱਛਗਿੱਛ ਦੌਰਾਨ ਦੋਸ਼ੀ ਸ਼ਾਮਿਲ ਉਕਤ ਨੇ ਦੱਸਿਆ ਕਿ ਮ੍ਰਿਤਕ ਸੰਗਮ ਉਕਤ ਨੇ ਪਹਿਲਾ ਵੀ ਉੰਸ ਨਾਲ ਲੜਾਈ ਝਗੜੇ ਕੀਤੇ ਸਨ, ਜਿਸ ਵਿੱਚ ਉਸਦੇ ਪਿਤਾ ਦਾ ਹੱਥ ਵੱਢਿਆ ਗਿਆ ਸੀ ਤੇ ਕਈ ਵਾਰ ਉਸ ਨਾਲ ਗਾਲੀ ਗਲੋਚ ਵੀ ਹੋਇਆ ਸੀ।ਸੰਗਮ ਹਰ ਵਾਰ ਉਸ ਨੂੰ ਚੁੱਕ ਕੇ ਲੈ ਜਾਣ ਦੀਆਂ ਧਮਕੀਆਂ ਦੇਂਦਾ ਸੀ। ਘਟਨਾ ਵਾਲੇ ਦਿਨ ਉਹ ਸਪੈਸ਼ਲ ਸਿਗਰਟ ਜਿਸ ਨੂੰ ਉਹ ਪੀਣ ਦਾ ਆਦਿ ਹੈ, ਲੈਣ ਲਈ ਦੁਕਾਨ ਤੇ ਜਾ ਰਿਹਾ ਸੀ ਕਿ ਅੱਗੇ ਇਕ ਮੋਟਰਸਾਈਕਲ ਖੜ੍ਹਾ ਸੀ, ਜਿਸ ਦੇ ਚਾਲਕ ਨੇ ਮੁੂੰਹ ਬੰਨਿਆ ਹੋਇਆ ਸੀ ਤੇ ਸੰਗਮ ਨੇ ਇਕ ਦਮ ਪਿੱਛੋ ਆ ਕੇ ਉਸ ਨੂੰ ਕਾਲਰ ਤੋ ਫੜ੍ਹ ਲਿਆ ਤੇ ਉਸ ਦੇ ਹੱਥ ਵਿੱਚ ਇਕ ਲੰਮਾ ਜਿਹਾ ਪਿਸਤੋਲ ਸੀ ਨੇ ਉਸ ਦੀ ਕੰਨ-ਪਟੀ ਤੇ ਰੱਖ ਕੇ ਕਹਿਣ ਲੱਗਾ ਕਿ ਚੁੱਪ ਕਰਕੇ ਮੋਟਰਸਾਈਕਲ ‘ਤੇ ਬੈਠ ਜਾ, ਪਰ ਉਹ ਬੈਠਣ ਦੀ ਬਜਾਏ ਗੁਥਮ-ਗੁੱਥਾ ਹੋ ਗਿਆ ਤੇ ਦੋਵਾਂ ਨੇ ਇਕ ਦੂਜੇ ਨੂੰ ਧੱਕਾ ਮਾਰਿਆ ਤਾਂ ਇਕਦਮ ਗੋਲੀ ਚੱਲਣ ਦੀ ਅਵਾਜ਼ ਆਈ ਤਾਂ ਉਹ ਮੋਕਾ ਤੋ ਬੰਦੇ ਪੈ ਗਏ ਬੰਦੇ ਪੈ ਗਏ ਦਾ ਰੋਲਾ ਪਾਉਂਦਾ ਹੋਇਆ ਭੱਜ ਗਿਆ ਅਤੇ ਗੁਥਮ-ਗੁੱਥੇ ਦੌਰਾਨ ਅਚਾਨਕ ਹੀ ਸੰਗਮ ਦੇ ਹੱਥ ਵਿੱਚ ਫੜ੍ਹੇ ਪਿਸਤੋਲ ਦੀ ਗੋਲੀ ਲੱਗਣ ਕਾਰਨ ਉਸ ਦੀ ਮੋਤ ਹੋ ਗਈ।ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀ ਸ਼ਾਮਿਲ ਉਕਤ ਦਾ ਰਿਮਾਂਡ ਹਾਸਲ ਕਰਕੇ ਹੋਰ ਡੂੰਘਿਆਈ ਨਾਲ ਜਾਂਚ ਕੀਤੀ ਜਾਵੇਗੀ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …