Friday, March 28, 2025

ਫ਼ਤਿਹ ਰੈਲੀ ਲਈ ਸਿਹਤ ਵਿਭਾਗ ਨੇ ਇਕ-ਇਕ ਕਰਮਚਾਰੀ ਤੋਂ ਵਸੂਲੇ ਹਜ਼ਾਰਾਂ ਰੁਪਏ – ਡਾ: ਰਿਣਵਾ

PPN18301
ਫਾਜਿਲਕਾ,  18  ਮਾਰਚ (ਵਿਨੀਤ ਅਰੋੜਾ)- ਪਿਛਲੇ ਮਹੀਨੇ ਜਗਰਾਓ ਵਿਖੇ ਨਰਿੰਦਰ ਮੋਦੀ ਦੀ ਹੋਈ ਫ਼ਤਿਹ ਰੈਲੀ ਲਈ ਸਿਹਤ ਵਿਭਾਗ ਦੇ ਮੁਲਾਜ਼ਮਾਂ ਤੋਂ 5 ਹਜ਼ਾਰ ਤੋਂ ਲੈ ਕੇ 10 ਹਜ਼ਾਰ ਤਕ ਜਬਰੀ ਵਸੂਲੀ ਕੀਤੀ ਗਈ। ਇਸ ਗੱਲ ਦਾ ਪ੍ਰਗਟਾਵਾ ਫ਼ਾਜ਼ਿਲਕਾ ਦੇ ਸਾਬਕਾ ਵਿਧਾਇਕ ਡਾ. ਮਹਿੰਦਰ ਕੁਮਾਰ ਰਿਣਵਾ ਨੇ ਸਥਾਨਕ ਗੁਲਮਰਗ ਹੋਟਲ ਵਿਖੇ ਬੁਲਾਈ ਇਕ ਪ੍ਰੈੱਸ ਕਾਨਫ਼ਰੰਸ ਵਿਚ ਕੀਤਾ। ਉਨਾਂ ਨੇ ਕਿਹਾ ਕਿ ਇਸ ਗੱਲ ਦਾ ਪ੍ਰਮਾਣ ਇਕ ਅੰਗਰੇਜ਼ੀ ਅਖ਼ਬਾਰ ਤੋਂ ਪ੍ਰਕਾਸ਼ਿਤ ਖ਼ਬਰ ਤੋਂ ਮਿਲਦਾ ਹੈ। ਉਨਾਂ ਨੇ ਅਖ਼ਬਾਰ ਵਿਚ ਛਪੀ ਇਸ ਖ਼ਬਰ ਦੀ ਫੋਟੋ ਕਾਪੀ ਵੀ ਪੱਤਰਕਾਰਾਂ ਨੂੰ ਦਿੱਤੀ। ਡਾਕਟਰ ਰਿਣਵਾ ਨੇ ਕਿਹਾ ਕਿ ਇਸ ਫ਼ਤਿਹ ਰੈਲੀ ਦੌਰਾਨ ਇਹ ਇਕ ਵੱਡਾ ਭ੍ਰਿਸ਼ਟਾਚਾਰ ਹੈ ਜਿਸ ਦੀ ਸੀ.ਬੀ.ਆਈ. ਤੋਂ ਜਾਂਚ ਹੋਣੀ ਚਾਹੀਦੀ ਹੈ।ਇਸ ਮੌਕੇ ਕਾਂਗਰਸ ਡਾਕਟਰ ਸੈੱਲ ਪੰਜਾਬ ਦੇ ਸੂਬਾ ਉਪ ਚੇਅਰਮੈਨ ਡਾ. ਯਸ਼ਪਾਲ ਜੱਸੀ, ਬਲਾਕ ਪ੍ਰਧਾਨ ਕਾਂਗਰਸ ਸੁਰਿੰਦਰ ਕਾਲੜਾ, ਸੀਨੀਅਰ ਮੀਤ ਪ੍ਰਧਾਨ ਅਸ਼ੋਕ ਵਾਟਸ, ਮੀਤ ਪ੍ਰਧਾਨ ਹਰਮਿੰਦਰ ਸਿੰਘ ਦੁਰੇਜਾ, ਡਾ. ਅਜੇ ਗਰੋਵਰ ਜ਼ਿਲਾ ਚੇਅਰਮੈਨ ਡਾਕਟਰ ਸੈੱਲ, ਸੰਦੀਪ ਧੂੜੀਆ ਬਲਾਕ ਜਨਰਲ ਸਕੱਤਰ, ਗੋਪੀ ਰਾਮ ਬਾਗੜੀਆ ਆਦਿ ਮੌਜੂਦ ਸਨ। ਇਸ ਬਾਬਤ ਜਦ ਮੋਬਾਈਲ ‘ਤੇ ਸਿਹਤ ਮੰਤਰੀ ਸ੍ਰੀ ਸੁਰਜੀਤ ਕੁਮਾਰ ਜਿਆਣੀ ਨਾਲ ਗੱਲਬਾਤ ਕੀਤੀ ਗਈ ਤਾਂ ਉਨਾਂ ਨੇ ਡਾ. ਰਿਣਵਾ ਵੱਲੋਂ ਲਗਾਏ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਜਗਰਾਓ ਰੈਲੀ ਨੂੰ ਦੇਖ ਕੇ ਡਾ. ਮਹਿੰਦਰ ਰਿਣਵਾ ਬੁਖਲਾ ਗਏ ਹਨ ਜਦ ਕਿ ਭਾਜਪਾ ਆਗੂਆਂ ਨੇ ਆਪਣੇ ਵਰਕਰਾਂ ਤੋਂ ਇਕ ਇਕ ਸੌ ਰੁਪਇਆ ਇਕੱਠਾ ਕਰਕੇ ਰੈਲੀ ਵਿਚ ਪੁੱਜੇ ਤੇ ਰੈਲੀ ਨੂੰ ਕਾਮਯਾਬ ਬਣਾਇਆ।

Check Also

ਖ਼ਾਲਸਾ ਕਾਲਜ ਵੈਟਰਨਰੀ ਵਿਖੇ ਪਲੇਸਮੈਂਟ ਡਰਾਈਵ ਕਰਵਾਈ ਗਈ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਿਖੇ ਬਾਵਿਆ …

Leave a Reply