Friday, October 18, 2024

ਉਦਯੋਗਪਤੀਆਂ ਨੂੰ ਨਵੀਂ ਉਦਯੋਗਿਕ ਨੀਤੀ ਬਾਰੇ ਦਿੱਤੀ ਗਈ ਜਾਣਕਾਰੀ

ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਸਕੱਤਰ -ਕਮ-ਡਾਇਰੈਕਟਰ ਉਦਯੋਗ ਤੇ ਕਾਮਰਸ ਪੰਜਾਬ ਸਿਬਲ ਸੀ ਦੀ ਚੇਅਰਮੈਨਸ਼ਿਪ ਹੇਠ ਜਿਲਾ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ ਅਤੇ ਤਰਨਤਾਰਨ ਦੇ ਪ੍ਰਮੁੱਖ ਸਟੇਕ ਹੋਲਡਰਾਂ/ ਉਦਯੋਗਪਤੀਆ ਦੀ ਮੀਟਿੰਗ ਹੋਟਲ ਦਾਰਾ ਇਲ ਬਾਈਪਾਸ ਵੇਰਕਾ ਅੰਮ੍ਰਿਤਸਰ ਵਿਖੇ ਕਰਵਾਈ ਗਈ।ਜਿਸ ਵਿੱਚ ਵਿਸ਼ਵਬੰਦੂ ਜਾਇੰਟ ਡਾਇਰੈਕਟਰ ਵਲੋਂ ਇੰਡਸਟ੍ਰੀਅਲ ਐਡ ਬਿਜਨੈਸ ਡਿਵੈਲਪਮੈਂਟ ਪਾਲਸੀ 2017 ਅਧੀਨ ਪੰਜਾਬ ਵਿਚ ਹੋਈ ਇਨਵੈਸਟਮੈਂਟ ਬਾਰੇ ਜਾਣੂ ਕਰਵਾਇਆ ਗਿਆ।ਨਵੀ ਇੰਡਸਟ੍ਰੀਅਲ ਪਾਲਸੀ ਤਿਆਰ ਕਰਨ ਲਈ ਹਾਜ਼ਰ ਸਟੇਕ ਹੋਲਡਰਾਂ ਦੇ ਸੁਝਾਉ ਲਏ ਗਏ।ਸਕੱਤਰ-ਕਮ-ਡਾਇਰੈਕਟਰ ਉਦਯੋਗ ਤੇ ਕਮਾਰਸ ਪੰਜਾਬ ਨੇ ਆਏ ਹੋਏ ਸਟੇਕ ਹੋਲਡਰਾਂ/ ਉਦਯੋਗਪਤੀਆ ਨੂੰ ਭਰੋਸਾ ਦਿੱਤਾ ਕਿ ਨਵੀਂ ਪਾਲਸੀ ਤਿਆਰ ਕਰਦੇ ਸਮੇ ਆਪ ਵਲੋਂ ਦਿੱਤੇ ਸੁਝਾਵਾਂ ਨੂੰ ਧਿਆਨ ਵਿਚ ਰੱਖਿਆ ਜਾਵੇਗਾ।ਮਾਨਵਪ੍ਰੀਤ ਸਿੰਘ ਜੀ.ਐਮ.ਡੀ.ਆਈ.ਸੀ ਅੰਮ੍ਰਿਤਸਰ ਨੇ ਆਏ ਹੋਏ ਉਦਯੋਗਪਤੀਆਂ ਦਾ ਧੰਨਵਾਦ ਕੀਤਾ।
ਇਸ ਮੌਕੇ ਪ੍ਰਮੁੱਖ ਉਦਯੋਗਪਤੀ ਬ੍ਰਿਜਮੋਹਨ ਖੰਨਾ ਮਾਲਕ ਖੰਨਾ ਪੇਪਰ ਮਿਲਜ਼ ਅੰਮ੍ਰਿਤਸਰ, ਅਰਵਿੰਦਰਪਾਲ ਸਿੰਘ ਮੈਸਰਜ਼ ਅਮਰ ਸਿੰਘ ਚਾਵਲ ਵਾਲਾ, ਕ੍ਰਿਸ਼ਨ ਕੁਮਾਰ ਕੁੱਕੂ, ਮੁਕੇਸ਼ ਨੰਦਾ, ਸੰਦੀਪ ਖੋਸਲਾ, ਦਵਿੰਦਰਪਾਲ ਸਿੰਘ, ਸਮੂਹ ਵਿਭਾਗਾਂ ਦੇ ਮੁਖੀ ਤੇ ਉਦਯੋਗਪਤੀ ਹਾਜ਼ਰ ਸਨ।

Check Also

ਡਾ. ਓਬਰਾਏ ਦੇ ਯਤਨਾਂ ਸਦਕਾ ਹਰਵਿੰਦਰ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਪੁੱਜਾ

ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …