ਸੰਗਰੂਰ, 5 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨਜ਼ ਕਲੱਬ ਸੰਗਰੂਰ ਗਰੇਟਰ ਵਲੋਂ ਅੱਜ “ਰਿਲੀਫ ਦਾ ਹੰਗਰ” ਪ੍ਰਾਜੈਕਟ ਅਧੀਨ ਤਕਰੀਬਨ 115 ਲੋੜਵੰਦਾਂ ਨੂੰ ਭੋਜਨ ਛਕਾਇਆ ਗਿਆ।ਇਸ ਪ੍ਰਾਜੈਕਟ ‘ਤੇ ਆਉਣ ਵਾਲੇ ਖ਼ਰਚੇ ਦੀ ਸਾਰੀ ਰਾਸ਼ੀ ਲਾਇਨ ਰਾਜ ਕੁਮਾਰ ਗੋਇਲ ਵਲੋਂ ਦਾਨ ਵਜੋਂ ਦਿੱਤੀ ਗਈ।ਇਸ ਪ੍ਰਾਜੈਕਟ ਵਿੱਚ ਲਾਇਨਜ਼ ਕਲੱਬ ਸੰਗਰੂਰ ਗਰੇਟਰ ਦੇ ਪ੍ਰਧਾਨ ਡਾ. ਪਰਮਜੀਤ ਸਿੰਘ, ਸਕੱਤਰ ਸੁਖਮਿੰਦਰ ਸਿੰਘ ਭੱਠਲ, ਪਬਲਿਕ ਰਿਲੇਸ਼ਨ ਅਫਸਰ ਸਵਾਮੀ ਰਵਿੰਦਰ ਗੁਪਤਾ, ਜ਼ੋਨ ਚੇਅਰਮੈਨ ਮੁਕੇਸ਼ ਕੁਮਾਰ ਸ਼ਰਮਾ, ਲਾਇਨ ਰਾਜ ਕੁਮਾਰ ਗੋਇਲ, ਲਾਇਨ ਜਗਨ ਨਾਥ ਗੋਇਲ, ਲਾਇਨ ਐਨ.ਡੀ ਸਿੰਗਲਾ, ਲਾਇਨਡ ਸੰਤੋਸ਼ ਗੁਪਤਾ ਅਤੇ ਲਾਇਨਡ ਰੀਨਾ ਗੋਇਲ ਨੇ ਲੰਗਰ ਦੀ ਸੇਵਾ ਨਿਭਾਈ।
Check Also
ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਵਲੋਂ ਵਿਚਾਰ ਗੋਸ਼ਟੀ ਦਾ ਆਯੋਜਨ
ਸੰਗਰੂਰ, 3 ਦਸੰਬਰ (ਜਗਸੀਰ ਲੌਂਗੋਵਾਲ) – ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਸੰਗਰੂਰ ਵਲੋਂ ਬੀ.ਐਸ.ਐਨ.ਐਲ ਪਾਰਕ ਸੰਗਰੂਰ ਵਿਖੇ …