Tuesday, December 5, 2023

ਚੇਤਨਾ ਪਰਖ ਪ੍ਰੀਖਿਆਾਂ ਦੀਆਂ ਤਿਆਰੀਆਂ ਸਬੰਧੀ ਤਰਕਸ਼ੀਲ ਸੁਸਾਇਟੀ ਦੀ ਇਕੱਤਰਤਾ

ਸੰਗਰੂਰ, 11 ਜੁਲਾਈ (ਜਗਸੀਰ ਲੌਂਗੋਵਾਲ) – ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋ ਵਿਦਿਆਰਥੀਆਂ ਵਿੱਚ ਵਿਗਿਆਨਕ ਅਤੇ ਤਰਕਸ਼ੀਲ ਚੇਤਨਾ ਦੇ ਪ੍ਸਾਰ ਲਈ ਹਰ ਸਾਲ ਕਰਵਾਈ ਜਾਂਦੀ ਚੇਤਨਾ ਪਰਖ ਪ੍ਰੀਖਿਆ ਦਾ ਆਯੋਜਨ 24 ਜੁਲਾਈ ਨੂੰ ਪੂਰੇ ਪੰਜਾਬ ਭਰ ਵਿੱਚ ਕਰਵਾਇਆ ਜਾ ਰਿਹਾ ਹੈ।ਪ੍ਰੀਖਿਆ ਦੀ ਤਿਆਰੀ ਬਾਬਤ ਇਕਾਈ ਲੌਂਗੋਵਾਲ ਦੀ ਇਕੱਤਰਤਾ ਸਥਾਨਕ ਭਗਤ ਸਿੰਘ ਲਾਇਬਰੇਰੀ ਲੌਂਗੋਵਾਲ ਵਿਖੇ ਇਕਾਈ ਮੁਖੀ ਕਮਲਜੀਤ ਵਿੱਕੀ ਦੀ ਪ੍ਰਧਾਨਗੀ ਅਤੇ ਸੂਬਾ ਆਗੂਆਂ ਬਲਵੀਰ ਚੰਦ ਲੌਂਗੋਵਾਲ ਅਤੇ ਜੁਝਾਰ ਲੌਂਗੋਵਾਲ ਦੀ ਦੇਖ-ਰੇਖ ਵਿੱਚ ਹੋਈ।ਮੀਟਿੰਗ ਵਿੱਚ ਚੇਤਨਾ ਪ੍ਰੀਖਿਆ ਦੇ ਆਯੋਜਨ ਲਈ ਇਕਾਈ ਵਲੋ ਪੰਜ ਸੌ ਵਿਦਿਆਰਥੀਆਂ ਲਈ ਬਣਾਏ ਗਏ ਪ੍ਰੀਖਿਆ ਕੇਂਦਰਾਂ ਲੌਂਗੋਵਾਲ ਨਮੋਲ ਅਤੇ ਤਕੀਪੁਰ ਲਈ ਲੋੜੀਂਦੇ ਪ੍ਰਬੰਧ ਅਤੇ ਨਿਗਰਾਨ ਸਟਾਫ ਦੀ ਵਿਉਂਤਬੰਦੀ ਬਾਬਤ ਚਰਚਾ ਕੀਤੀ ਗਈ।
                          ਤਰਕਸ਼ੀਲ ਆਗੂਆਂ ਨੇ ਦੱਸਿਆ ਕਿ ਵਿਦਿਆਰਥੀਆਂ ਵਿੱਚ ਪ੍ਰੀਖਿਆ ਲਈ ਉਤਸਾਹ ਪਾਇਆ ਜਾ ਰਿਹਾ ਹੈ।ਆਗੂਆਂ ਨੇ ਕਿਹਾ ਇਕ ਪਾਸੇ ਹਕੂਮਤ ਕਾਰਪੋਰੇਟ ਘਰਾਣਿਆਂ ਨਾਲ ਇਕਜੁਟ ਹੋਕੇ ਕਰੋੜਾਂ ਰੁਪਏ ਖਰਚ ਕੇ ਮੀਡੀਏ ਅਤੇ ਟੈਲੀਵਿਜ਼ਨ ਰਾਹੀ ਵਿਦਿਆਰਥੀਆਂ ਨੂੰ ਅੰਧਵਿਸਵਾਸ ,ਗੈਰਵਿਗਿਆਨਕ ਸੀਰੀਅਲਾਂ ਦਾ ਪ੍ਸਾਰਣ ਕਰਕੇ ਦਿਮਾਗੀ ਤੌਰ ਤੇ ਕੰਗਾਲ ਕਰਨ ਲੱਗੀ ਹੋਈ ਹੈ ਦੂਸਰੇ ਪਾਸੇ ਤਰਕਸ਼ੀਲ ਸੁਸਾਇਟੀ ਪੰਜਾਬ ਸੀਮਤ ਸਾਧਨਾ ਰਾਹੀ ਵਿਦਿਆਰਥੀਆਂ ਨੂੰ ਜ਼ਿੰਦਗੀ ਦਾ ਅਸਲ ਮੂਲ ਸਮਝਾਉਣ ਦੇ ਨਾਲ ਵਿਗਿਆਨਕ ਅਤੇ ਤਰਕਸ਼ੀਲ ਵਿਚਾਰਧਾਰਾ ਅਪਣਾਉਣ ਦੇ ਰਾਹ ਪਾਉਣ ਦੀ ਲਗਾਤਾਰ ਘਾਲਣਾ ਕਰ ਰਹੀ ਹੈ।ਸੂਬਾ ਆਗੂਆਂ ਨੇ ਦੱਸਿਆ ਸੁਸਾਇਟੀ ਨੇ ਜਿਥੇ ਹਜ਼ਾਰਾਂ ਮਾਨਸਿਕ ਰੋਗੀਆਂ ਨੂੰ ਬਿਨਾ ਕਿਸੇ ਖਰਚੇ ਤੋ ਜਿੰਦਗੀ ਜਿਉਣ ਦੇ ਕਾਬਲ ਬਣਾਇਆ ਉਥੇ ਸਿਰਫ ਖਰਚ ਤੇ ਸੈਕੜੇ ਕਿਤਾਬਾਂ ਤਰਕਸ਼ੀਲ ਵੈਨ ਰਾਹੀ ਘਰਾ ਅਤੇ ਸਕੂਲਾਂ ਵਿੱਚ ਪਹੁੰਚਾਉਣ ਦਾ ਕਾਰਜ ਕੀਤਾ ਜੋ ਕਿ ਨਿਰੰਤਰ ਜਾਰੀ ਹੈ।

Check Also

ਸਵੀਪ ਮੁਹਿੰਮ ਤਹਿਤ ਬੱਚਿਆਂ ਨੂੰ ਈ.ਵੀ.ਐਮ ਅਤੇ ਵੀ.ਵੀ.ਪੈਟ ਮਸ਼ੀਨਾਂ ਬਾਰੇ ਦਿੱਤੀ ਜਾਣਕਾਰੀ

ਅੰਮ੍ਰਿਤਸਰ, 4 ਦਸੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਚੋਣ ਹਲਕਾ 016-ਅੰਮ੍ਰਿਤਸਰ ਪੱਛਮੀ ਦੇ ਚੋਣਕਾਰ ਰਜਿਸਟਰੇਸ਼ਨ …