ਅੰਮ੍ਰਿਤਸਰਮ 12 ਜੁਲਾਈ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 8 ਕਰਮਚਾਰੀ ਸੀ-ਕਲਾਸ ਤੋਂ ਤਰੱਕੀ ਮਿਲਣ ਉਪਰੰਤ ਕਲਰਕ ਕਮ ਜੂਨੀਅਰ
ਡੈਟਾ ਐਂਟਰੀ ਓਪਰੇਟਰ ਬਣ ਗਏ ਹਨ।ਇਨ੍ਹਾਂ ਕਰਮਚਾਰੀਆਂ ਨੂੰ ਨਿਯੁੱਕਤੀ ਪੱਤਰ ਰਜਿਸਟਰਾਰ ਪ੍ਰੋ. (ਡਾ.) ਕਰਨਜੀਤ ਸਿੰਘ ਕਾਹਲੋਂ ਨੇ ਨਾਨ-ਟੀਚਿੰਗ ਐਸੋਸੀਏਸ਼ਨ ਦੇ ਸਕੱਤਰ ਰਜ਼ਨੀਸ਼ ਭਾਰਦਵਾਜ਼ ਦੀ ਹਾਜ਼ਰੀ ਵਿੱਚ ਸੌਂਪੇ।ਪਦ ਉਨਤ ਹੋਏ ਕਰਮਚਾਰੀਆਂ ਦੇ ਨਾਮ ਅਰਜਨ ਸਿੰਘ, ਵਿਕਰਮ ਸ਼ਰਮਾ, ਯੋਗੇਸ਼ ਕੁਮਾਰ, ਰਮਨ, ਹਿੰਦਰ ਸ਼ਰਮਾ, ਨਰਿੰਦਰ ਸਿੰਘ, ਓਂਕਾਰ ਸਿੰਘ ਅਤੇ ਬਲਜਿੰਦਰ ਸਿੰਘ ਹਨ।ਇਨ੍ਹਾਂ ਕਰਮਚਾਰੀਆਂ ਨੂੰ ਰਜ਼ਨੀਸ਼ ਭਾਰਦਵਾਜ ਨੇ ਵਧਾਈ ਦੇਂਦੇ ਹੋਏ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ।ਉਨਾਂ ਨੇ ਵਾਇੀਞਸ ਚਾਂਸਲਰ ਪ੍ਰੋ. (ਡਾ.) ਜਸਪਾਲ ਸਿੰਘ ਸੰਧੂ ਅਤੇ ਰਜਿਸਟਰਾਰ ਪ੍ਰੋ. (ਡਾ.) ਕਰਨਜੀਤ ਸਿੰਘ ਕਾਹਲੋਂ ਦਾ ਧੰਨਵਾਦ ਵੀ ਕੀਤਾ।ਸਕੱਤਰ ਭਾਰਦਵਾਜ ਨੇ ਵਿਸ਼ਵਾਸ਼ ਦਿਵਾਇਆ ਕਿ ਜੋ ਸੀ-ਕਲਾਸ ਕਰਮਚਾਰੀ ਇਹ ਟੈਸਟ ਪਾਸ ਨਹੀਂ ਕਰ ਸਕੇ ਹਨ ਉਹ ਅਗਲੇ ਟੈਸਟ ਲਈ ਤਿਆਰ ਰਹਿਣ।ਜਲਦ ਹੀ ਦੁਬਾਰਾ ਤਰੱਕੀ ਲਈ ਟੈਸਟ ਕਰਵਾਇਆ ਜਾਵੇਗਾ।
ਇਸ ਮੌਕੇ ਹਰਪਾਲ ਸਿੰਘ, ਕੰਵਲਜੀਤ ਕੁਮਾਰ, ਸੁਖਵਿੰਦਰ ਸਿੰਘ ਬਰਾੜ, ਸ੍ਰੀਮਤੀ ਸਰਬਜੀਤ ਕੌਰ, ਸ੍ਰੀਮਤੀ ਹਰਦੀਪ ਕੌਰ, ਕੁਲਜਿੰਦਰ ਸਿੰਘ ਬੱਲ, ਸਤਵੰਤ ਸਿੰਘ ਬਰਾੜ, ਰੂਪ ਚੰਦ, ਅਜੈ ਕੁਮਾਰ ਤੇ ਕਾਫੀ ਗਿਣਤੀ ‘ਚ ਕਰਮਚਾਰੀ ਹਾਜ਼ਰ ਸਨ।
Check Also
ਖ਼ਾਲਸਾ ਪਬਲਿਕ ਸਕੂਲ ਅਤੇ ਇੰਟਰਨੈਸ਼ਨਲ ਪਬਲਿਕ ਸਕੂਲ ਦਾ 10ਵੀਂ ਦਾ ਸੀ.ਬੀ.ਐਸ.ਈ ਨਤੀਜ਼ਾ ਸ਼ਾਨਦਾਰ
ਵਿਦਿਆਰਥੀ ਦੇਵਾਂਸ਼ ਅਰੋੜਾ ਨੇ 99.6 ਅੰਕ ਨਾਲ ਪਹਿਲਾਂ ਸਥਾਨ ਹਾਸਲ ਕੀਤਾ – ਪ੍ਰਿੰ: ਅਮਰਜੀਤ ਸਿੰਘ …
Punjab Post Daily Online Newspaper & Print Media