Monday, September 16, 2024

ਸੜਕ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਨੇ ਕੀਤੀ ਮੀਟਿੰਗ

ਡੀ.ਸੀ ਪਠਾਨਕੋਟ ਨੇ ਸੜਕ ਕਿਨਾਰੇ ਕੀਤੇ ਨਜਾਇਜ਼ ਕਬਜ਼ੇ ਹਟਾਉਣ ਦੇ ਦਿੱਤੇ ਆਦੇਸ਼

ਪਠਾਨਕੋਟ, 19 ਜੁਲਾਈ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਪਠਾਨਕੋਟ ਵਿੱਚ ਕੀਤੇ ਸੜਕ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਹਰਬੀਰ ਸਿੰਘ ਵਲੋਂ ਮਹੀਨਾਵਾਰ ਮੀਟਿੰਗ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਵਿਖੇ ਆਯੋਜਿਤ ਕੀਤੀ ਗਈ।ਮੀਟਿੰਗ ਵਿੱਚ ਕਾਲਾ ਰਾਮ ਕਾਂਸਲ ਐਸ.ਡੀ.ਐਮ ਪਠਾਨਕੋਟ, ਮਨਮੋਹਣ ਸਰੰਗਲ ਐਕਸੀਅਨ ਲੋਕ ਨਿਰਮਾਣ ਵਿਭਾਗ, ਰਾਮ ਲੁਭਾਇਆ ਜਿਲ੍ਹਾ ਲੋਕ ਸੰਪਰਕ ਅਫਸਰ ਪਠਾਨਕੋਟ, ਸਤੀਸ਼ ਕੁਮਾਰ ਐਸ.ਸੀ ਕਾਰਪੋਰੇਸਨ ਪਠਾਨਕੋਟ, ਊਸ਼ਾ ਜਿਲ੍ਹਾ ਬਾਲ ਸੁਰੱਖਿਆ ਅਫਸਰ ਪਠਾਨਕੋਟ ਅਤੇ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
             ਮੀਟਿੰਗ ਦੋਰਾਨ ਡਿਪਟੀ ਕਮਿਸ਼ਨਰ ਨੇ ਨੈਸ਼ਨਲ ਹਾਈਵੇ ਤੋਂ ਹਾਜ਼ਰ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮਲਿਕਪੁਰ ਤੋਂ ਮਾਧੋਪੁਰ ਤੱਕ ਨੇਸਨਲ ਹਾਈਵੇ ‘ਤੇ ਰੇਲਵੇ ਬ੍ਰਿਜ਼ ਦੇ ਨਜਦੀਕ ਨੈਸ਼ਨਲ ਹਾਈਵੇ ‘ਤੇ ਸੜਕ ਦੇ ਜੋੜ ‘ਤੇ ਕਾਫੀ ਅੰਤਰ ਹੋਣ ਕਰਕੇ ਦੁਰਘਟਣਾਵਾਂ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ, ਇਸ ਸਥਾਨ ਤੇ ਰੋਡ ਨੂੰ ਇਸ ਢੰਗ ਨਾਲ ਬਣਾਇਆ ਜਾਵੇ ਕਿ ਕੋਈ ਵੀ ਦੁਰਘਟਨਾ ਨਾ ਹੋਵੇ।ਉਨ੍ਹਾਂ ਕਿਹਾ ਕਿ ਨੈਸ਼ਨਲ ਹਾਈਵੇ 54 ‘ਤੇ ਮਲਿਕਪੁਰ ਤੋਂ ਲੈ ਕੇ ਪਠਾਨਕੋਟ ਜਿਲ੍ਹੇ ਦੀ ਹੱਦ ਵਿੱਚ ਆਉਂਣ ਵਾਲੇ ਰੋਡ ‘ਤੇ ਜਗ੍ਹਾ ਜਗ੍ਹਾ ‘ਤੇ ਪਏ ਖੱਡਿਆਂ ਨੂੰ ਭਰਿਆ ਜਾਵੇ ਅਤੇ ਸੜਕ ਦੀ ਰਿਪੇਅਰ ਕਰਵਾਈ ਜਾਵੇ।ਉਨ੍ਹਾਂ ਕਿਹਾ ਕਿ ਦੇਖਣ ਵਿੱਚ ਆਇਆ ਹੈ ਕਿ ਹਾਈਵੇ ‘ਤੇ ਲੋਕਾਂ ਵਲੋਂ ਬਹੁਤ ਜਿਆਦਾ ਕਬਜ਼ੇ ਕੀਤੇ ਹੋਏ ਹਨ ਅਤੇ ਜਗ੍ਹਾ ਜਗ੍ਹਾ ‘ਤੇ ਇੱਟਾਂ, ਬੱਜਰੀ, ਰੇਤਾ, ਸਰੀਆ ਆਦਿ ਸਮਾਨ ਲਗਾ ਕੇ ਨੈਸ਼ਨਲ ਹਾਈਵੇ ਨੂੰ ਬਲਾਕ ਕੀਤਾ ਹੋਇਆ ਹੈ।ਉਨ੍ਹਾਂ ਕਿਹਾ ਕਿ ਜਲਦੀ ਹੀ ਇਨ੍ਹਾਂ ਕਬਜ਼ਿਆਂ ਨੂੰ ਹਟਾਇਆ ਜਾਵੇ, ਤਾਂ ਜੋ ਆਉਣ ਜਾਣ ਵਾਲੀ ਟ੍ਰੈਫਿਕ ਕਿਸੇ ਤਰ੍ਹਾਂ ਨਾਲ ਪ੍ਰਭਾਵਿਤ ਨਾ ਹੋਵੇ।
ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਮਲਿਕਪੁਰ ਚੋਕ ਜਿੱਥੇ ਲੋਕਾਂ ਦੀ ਆਵਾਜਾਈ ਸਾਰਾ ਦਿਨ ਅਤੇ ਰਾਤ ਹੁੰਦੀ ਰਹਿੰਦੀ ਹੈ, ਜੰਮੂ ਤੋਂ ਆਉਣ ਵਾਲੀਆਂ ਬੱਸਾਂ ਵਿੱਚ ਰਾਤ ਦੇ ਸਮੇਂ ਵੀ ਸਵਾਰੀਆਂ ਇਥੇ ਰੁਕਦੀਆਂ ਹਨ ਅਤੇ ਰਾਤ ਹਨੇਰਾ ਜਿਆਦਾ ਹੋਣ ਕਰਕੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ, ਉਨ੍ਹਾਂ ਕਿਹਾ ਕਿ ਇਸ ਚੋਕ ਵਿੱਚ ਇੱਕ ਹਾਈ ਮਾਸਕ ਲਾਈਟ ਲਗਾਈ ਜਾਵੇ ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ। ਉਨ੍ਹਾਂ ਨਗਰ ਨਿਗਮ ਅਧਿਕਾਰੀਆਂ ਨੂੰ ਵੀ ਹਦਾਇਤ ਕੀਤੀ ਕਿ ਪਠਾਨਕੋਟ ਸਿਟੀ ਦੇ ਉਨ੍ਹਾਂ ਮਾਰਗਾਂ ਤੇ ਜਿਥੋਂ ਸਿਟੀ ਸ਼ੁਰੂ ਹੁੰਦੀ ਹੈ ਹਾਈ ਮਾਸਕ ਲਾਈਟਾਂ ਲਗਾਈਆਂ ਜਾਣ।ਮਲਿਕਪੁਰ ਚੋਕ ਵਿੱਚ ਵਿਸ਼ਸ਼ ਤੋਰ ‘ਤੇ ਦਿਸ਼ਾ ਸੂਚਨਾ ਬੋਰਡ ਲਗਾਏ ਜਾਣ ਤਾਂ ਜੋ ਲੋਕਾਂ ਨੂੰ ਸਹੀ ਦਿਸ਼ਾ ਦਾ ਪਤਾ ਚੱਲ ਸਕੇ।
               ਉਨ੍ਹਾਂ ਨਗਰ ਨਿਗਮ ਅਧਿਕਾਰੀਆਂ ਨੂੰ ਕਿਹਾ ਕਿ ਪਠਾਨਕੋਟ ਸਿਟੀ ਅੰਦਰ ਦੁਕਾਨਦਾਰਾਂ ਵਲੋਂ ਦੁਕਾਨਾਂ ਦੇ ਬਾਹਰ ਲਗਾਏ ਸਮਾਨ ਕਾਰਨ ਵੀ ਟ੍ਰੈਫਿਕ ਪ੍ਰਭਾਵਿਤ ਹੁੰਦੀ ਹੈ।ਇਸ ਤੋਂ ਇਲਾਵਾ ਸਿਵਲ ਹਸਪਤਾਲ ਤੇ ਬਾਹਰ ਲੱਗੀਆਂ ਰੇਹੜੀਆਂ ਅਤੇ ਨਜਾਇਜ਼ ਦੁਕਾਨਾਂ ਨੂੰ ਹਟਾਇਆ ਜਾਵੇ, ਕਿਉਂਕਿ ਇਨ੍ਹਾਂ ਦੁਕਾਨਾਂ ਕਰਕੇ ਦੁਰਘਟਨਾਵਾਂ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ।

Check Also

ਸ਼ਾਕਸ਼ੀ ਸਾਹਨੀ ਨੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵਜੋਂ ਸੰਭਾਲਿਆ ਅਹੁੱਦਾ

ਸ੍ਰੀ ਦਰਬਾਰ ਸਾਹਿਬ ਅਤੇ ਦੁਰਗਿਆਨਾ ਮੰਦਰ ਵਿਖੇ ਮੱਥਾ ਟੇਕਿਆ ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ) – …