Friday, September 20, 2024

ਬਜੁਰਗ ਕਾਮਰੇਡ ਆਗੂ ਨਛੱਤਰ ਸਿੰਘ ਲੱਲ ਕਲਾਂ ਦਾ ਦੇਹਾਂਤ

ਸਮਰਾਲਾ, 21 ਜੁਲਾਈ (ਇੰਦਰਜੀਤ ਸਿੰਘ ਕੰਗ) – ਇਥੋਂ ਨਜਦੀਕੀ ਪਿੰਡ ਲੱਲ ਕਲਾਂ ਦੇ ਪੁਰਾਣੇ ਅਤੇ ਸਮਰਪਿਤ ਭਾਵਨਾ ਵਾਲੇ ਕਾਮਰੇਡ ਨਛੱਤਰ ਸਿੰਘ ਲੱਲ ਕਲਾਂ (82) ਦਾ ਸੰਖੇਪ ਬਿਮਾਰੀ ਪਿਛੋਂ ਦੇਹਾਂਤ ਹੋ ਗਿਆ।ਜਿਨ੍ਹਾਂ ਦਾ ਅੰਤਿਮ ਸਸਕਾਰ ਉਨ੍ਹਾਂ ਦੇ ਜੱਦੀ ਪਿੰਡ ਲੱਲ ਕਲਾਂ ਵਿਖੇ ਕਰ ਦਿੱਤਾ ਗਿਆ।ਸੀ.ਪੀ.ਆਈ (ਐਮ) ਦੇ ਜ਼ਿਲ੍ਹਾ ਕਮੇਟੀ ਮੈਂਬਰ ਕਾਮਰੇਡ ਭਜਨ ਸਿੰਘ ਨੇ ਦੱਸਿਆ ਕਿ ਕਾਮਰੇਡ ਨਛੱਤਰ ਸਿੰਘ ਨੇ ਆਪਣੀ ਸਾਰੀ ਉਮਰ ਗਰੀਬ ਅਤੇ ਲਤਾੜੇ ਮਜ਼ਦੂਰਾਂ ਨੂੰ ਉਨ੍ਹਾਂ ਦੇ ਹੱਕ ਦਿਵਾਉਣ ਦੇ ਲੇਖੇ ਲਾ ਦਿੱਤੀ ਅਤੇ ਸੀ.ਪੀ.ਆਈ (ਐਮ) ਦੇ ਹਰ ਕੰਮ ‘ਚ ਮੂਹਰੇ ਹੋ ਕੇ ਆਪਣਾ ਰੋਲ ਨਿਭਾਇਆ।ਅੰਤਿਮ ਸਸਕਾਰ ਮੌਕੇ ਉਨ੍ਹਾਂ ਦੀ ਮ੍ਰਿਤਕ ਦੇਹ ਉਤੇ ਲਾਲ ਝੰਡਾ ਪਾ ਕੇ ਸਲਾਮੀ ਦਿੱਤੀ ਗਈ ਅਤੇ ਹਾਜ਼ਰ ਸ਼ਖਸ਼ੀਅਤਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
                     ਕਾਮਰੇਡ ਨਛਤਰ ਸਿੰਘ ਦੇ ਪਰਿਵਾਰਕ ਮੈਂਬਰ, ਰਿਸ਼ਤੇਦਾਰ ਅਤੇ ਪਾਰਟੀ ਵਲੋਂ ਦਲਬਾਰਾ ਸਿੰਘ ਬੌਂਦਲੀ ਜ਼ਿਲ੍ਹਾ ਕਮੇਟੀ ਮੈਂਬਰ ਸੀ.ਪੀ.ਆਈ (ਐਮ), ਕਿਸਾਨ ਆਗੂ ਕਾਮਰੇਡ ਰਣਬੀਰ ਸਿੰਘ ਲੱਲ ਕਲਾਂ, ਕਾਮਰੇਡ ਮਨਜੀਤ ਸਿੰਘ ਨੀਲੋਂ ਮਜਦੂਰ ਆਗੂ, ਜਗਤਾਰ ਸਿੰਘ, ਮਿੰਟੂ ਲੱਲ ਕਲਾਂ ਆਦਿ ਤੋਂ ਇਲਾਵਾ ਸੈਕੜਿਆਂ ਦੀ ਗਿਣਤੀ ਵਿੱਚ ਖੇਤ ਮਜ਼ਦੂਰ ਮੌਜ਼ੂਦ ਸਨ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …