31 ਜੁਲਾਈ ਦੇ ਰੇਲ ਰੋਕੋ ਅੰਦੋਲਨ ਲਈ ਕਿਸਾਨਾਂ ‘ਚ ਭਾਰੀ ਉਤਸ਼ਾਹ – ਪਾਲਮਾਜ਼ਰਾ, ਮੇਹਲੋ
ਸਮਰਾਲਾ, 21 ਜੁਲਾਈ (ਇੰਦਰਜੀਤ ਸਿੰਘ ਕੰਗ) – ਭਾਰਤੀ ਯੂਨੀਅਨ (ਲੱਖੋਵਾਲ) ਜ਼ਿਲ੍ਹਾ ਲੁਧਿਆਣਾ ਦੀ ਇਕ ਜ਼ਰੂਰੀ ਮੀਟਿੰਗ ਅੱਜ ਮਨਜੀਤ ਸਿੰਘ ਢੀਂਡਸਾ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਪਰਮਿੰਦਰ ਸਿੰਘ ਪਾਲਮਾਜਰਾ ਜਨਰਲ ਸੈਕਟਰੀ ਪੰਜਾਬ ਅਤੇ ਅਵਤਾਰ ਸਿੰਘ ਮੇਹਲੋ ਵਾਇਸ ਪ੍ਰਧਾਨ ਪੰਜਾਬ ਹਾਜ਼ਰ ਹੋਏ।ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਪਰਮਿੰਦਰ ਸਿੰਘ ਪਾਲਮਾਜਰਾ ਨੇ ਕਿਹਾ ਵਰਕਰਾਂ ਨੂੰ 31 ਜੁਲਾਈ ਨੂੰ ਸਵੇਰੇ 11.00 ਵਜੇ ਤੋਂ ਸ਼ਾਮ 3.00 ਵਜੇ ਤੱਕ ਰੇਲ ਰੋਕੋ ਅੰਦੋਲਨ ਅਤੇ 18, 19, 20 ਅਗਸਤ ਦੇ ਲਖੀਮਪੁਰ ਖੀਰੀ ਦੇ 75 ਘੰਟੇ ਦੇ ਲਗਾਤਾਰ ਧਰਨੇ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ ਤਾਂ ਕਿ ਕੇਂਦਰ ਸਰਕਾਰ ਵਲੋਂ ਦਿੱਲੀ ਦੇ ਧਰਨਾ ਸਮਾਪਤ ਕਰਨ ਮੌਕੇ ਕੀਤੇ ਵਾਅਦੇ ਪੂਰੇ ਕਰਵਾਏ ਜਾ ਸਕਣ।ਉਨ੍ਹਾਂ ਅੱਗੇ ਕਿਹਾ ਕਿ ਲਖੀਮਪੁਰ ਖੀਰੀ ਦੇ ਸ਼ਹੀਦਾਂ ਅਤੇ ਜੇਲ੍ਹਾਂ ਵਿੱਚ ਨਜਾਇਜ਼ ਤੌਰ ‘ਤੇ ਬੰਦ ਕੀਤੇ ਕਿਸਾਨਾਂ ਨੂੰ ਇਨਸਾਫ਼ ਦਿਵਾਇਆ ਜਾ ਸਕੇ।ਮੀਟਿੰਗ ਦੌਰਾਨ ਅਵਤਾਰ ਸਿੰਘ ਮੇਹਲੋ ਮੀਤ ਪ੍ਰਧਾਨ ਪੰਜਾਬ ਨੇ ਸੰਬੋਧਨ ਕਰਦਿਆਂ ਸਰਕਾਰ ਤੋਂ ਕਣਕ ਦੀ ਗੜ੍ਹੇਮਾਰੀ ਦੇ ਬਕਾਇਆ ਮੁਆਵਜ਼ਾ ਰਾਸ਼ੀ ਅਤੇ ਖੇਤੀਬਾੜੀ ਮਹਿਕਮੇ ਵਲੋਂ ਜੋ ਕਣਕ ਦੀ ਕਿਸਮ 222 ਦਾ ਪਨਸੀਡ ਅਦਾਰੇ ਦਾ ਕਣਕ ਦਾ ਮਾੜਾ ਬੀਜ਼ ਜੋ ਜੰਮਿਆ ਹੀ ਨਹੀਂ ਸੀ ਅਤੇ ਜਿਸ ਦੇ ਸੈਂਪਲ ਵੀ ਫੇਲ੍ਹ ਹੋ ਚੁੱਕੇ ਸਨ, ਦਾ ਮੁਆਵਜਾ ਜਲਦੀ ਤੋਂ ਜਲਦੀ ਕਿਸਾਨਾਂ ਨੂੰ ਦੇਣ ਦੀ ਮੰਗ ਕੀਤੀ।ਮਨਜੀਤ ਸਿੰਘ ਦੀ ਢੀਂਡਸਾ ਨੇ ਪੁਲਿਸ ਪ੍ਰਸ਼ਾਸ਼ਨ ਤੋਂ ਸਮਰਾਲਾ ਇਲਾਕੇ ਵਿੱਚ ਬਹੁਤ ਵੱਡੀ ਤਦਾਦ ਵਿੱਚ ਹੋ ਰਹੀਆ ਮੋਟਰਾਂ, ਡਲਿਵਰੀ ਪਾਇਪਾਂ, ਕੇਬਲਾਂ, ਟਰਾਂਸਫਾਰਮਰ ਅਤੇ ਟਰਾਂਸਫਾਰਮਰਾਂ ਦਾ ਤੇਲ ਚੋਰੀ ਕਰਨ ਵਾਲੇ ਚੋਰਾਂ ‘ਤੇ ਸਖ਼ਤ ਕਾਰਵਾਈ ਕਰਨ ਦੀ ਅਪੀਲ ਕੀਤੀ।
ਮੀਟਿੰਗ ਵਿੱਚ ਵੱਡੀ ਗਿਣਤੀ ‘ਚ ਅਹੁਦੇਦਾਰ ਤੇ ਵਰਕਰ ਜਿਨ੍ਹਾਂ ਵਿੱਚ ਪ੍ਰਮੁੁੱਖ ਤੌਰ ਤੇ ਕੁਲਵਿੰਦਰ ਸਿੰਘ ਸਰਵਪੁਰ, ਹਰਗੁਰਮੁੱਖ ਸਿੰਘ ਦਿਆਲਪੁਰਾ, ਗੁਰਪ੍ਰੀਤ ਸਿੰਘ ਸਾਹਬਾਣਾ, ਅੰਮ੍ਰਿਤ ਸਿੰਘ ਰਾਜੇਵਾਲ, ਹਰਵਿੰਦਰ ਸਿੰਘ ਰਤੀਪੁਰ, ਸੁਖਦੀਪ ਸਿੰਘ ਉਟਾਲ, ਹਰਪ੍ਰੀਤ ਸਿੰਘ ਬਾਲਿਓਂ, ਜਸਪ੍ਰੀਤ ਸਿੰਘ ਢੀਂਡਸਾ, ਮਿੱਠੂ ਜਟਾਣਾ, ਜੋਤੀ ਪਾਲਮਾਜਰਾ, ਗੁਰਮੀਤ ਸਿੰਘ ਸਮਰਾਲਾ, ਮਿੰਦਰ ਸਿੰਘ ਸੈਸੋਂਵਾਲ ਕਲਾ, ਜਗਜੀਤ ਸਿੰਘ ਮੁੱਤੋਂ, ਰਾਜਵੀਰ ਸਿੰਘ ਮੱਲ ਮਾਜਰਾ, ਕਮਿੱਕਰ ਸਿੰਘ ਢੀਂਡਸਾ, ਪਰਮਿੰਦਰ ਸਿੰਘ ਢੀਂਡਸਾ, ਡਾ. ਸੁਖਦੇਵ ਸਿੰਘ, ਬਲਜਿੰਦਰ ਸਿੰਘ ਢੀਂਡਸਾ, ਦੀਪੂ ਢੀਂਡਸਾ ਆਦਿ ਹਾਜ਼ਰ ਸਨ।