Sunday, December 22, 2024

ਅੱਤ ਖ਼ੁਦਾ ਦਾ ਵੈਰ

ਅੱਤ ਖ਼ੁਦਾ ਦਾ ਵੈਰ ਹੁੰਦਾ,
ਬਚਪਨ ਤੋਂ ਸੁਣਦੇ ਆ ਰਹੇ ਹਾਂ।
ਮਾੜੇ ਦੇ ਗਲ਼ ਪੈਣ ਤਕ ਜਾਈਏ,
ਤਕੜੇ ਅੱਗੇ ਸੀਸ ਨਿਵਾ ਰਹੇ ਹਾਂ।
ਹੱਕ ਦੀ ਕਮਾਈ ਨਾਲ਼ ਨਾ ਸਿਦਕ ਆਇਆ,
ਹੱਥ ਦੁਜਿਆਂ ਦੀਆਂ ਜੇਬਾਂ `ਚ ਪਾ ਰਹੇ ਹਾਂ।
ਪੰਜ ਸੌ ਗਜ਼ ਦੇ ਵਿੱਚ ਭਾਵੇਂ ਪਾਈ ਕੋਠੀ,
ਫਿਰ ਵੀ ਸੜ੍ਹਕ `ਤੇ ਹੱਕ ਜਮਾ ਰਹੇ ਹਾਂ।
ਠੱਗੀਆਂ ਮਾਰ ਕੇ ਨੋਟਾਂ ਦੇ ਢੇਰ ਲਾਏ,
ਖ਼ਾਲੀ ਹੱਥ ਫਿਰ ਦੁਨੀਆਂ ਤੋਂ ਜਾ ਰਹੇ ਹਾਂ।
ਬੰਦਾ, ਬੰਦੇ ਨੂੰ ਹੀ ਇਥੇ ਕਰੇ ਨਫ਼ਰਤ,
ਝੂਠੀ ਮੁਸਕਰਾਹਟ ਮੂੰਹ `ਤੇ ਲਿਆ ਰਹੇ ਹਾਂ,
ਜਿਊਂਦੇ ਜੀ ਨਹੀਂ ਕਿਸੇ ਨਾਲ ਗੱਲ ਕਰਦੇ,
ਮਰ ਗਏ ਦਾ ਅਫ਼ਸੋਸ ਪ੍ਰਗਟਾ ਰਹੇ ਹਾਂ।
ਸਮਝ ਜਾ ਸੁਖਬੀਰ ਅਜੇ ਵੀ ਤੂੰ,
ਅਸਲੀ ਘਰ ਨੂੰ ਦਿਨੋਂ-ਦਿਨ ਜਾ ਰਹੇ ਹਾਂ।2507202205

ਸੁਖਬੀਰ ਸਿੰਘ ਖੁਰਮਣੀਆਂ
ਗੁਰੂ ਹਰਿਗੋਬਿੰਦ ਐਵਨਿਊ ਛੇਹਰਟਾ,
ਅੰਮ੍ਰਿਤਸਰ। ਮੋ – 9855512677

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …