ਮੋਦੀ ਦੀ ਲਹਿਰ ਨੂੰ ਮਿਲਿਆ ਬਲ
ਫਾਜਿਲਕਾ, 18 ਮਾਰਚ (ਵਿਨੀਤ ਅਰੋੜਾ)- ਭਾਜਪਾ ਵਲੋਂ ਪ੍ਰਧਾਨ ਮੰਤਰੀ ਪਦ ਦੇ ਉਮੀਦਵਾਰ ਨਰਿੰੰਦਰ ਮੋਦੀ ਦੀ ਲਹਿਰ ਦੇਸ਼ ਭਰ ਵਿੱਚ ਚੱਲ ਰਹੀ ਹੈ।ਇਸ ਲਹਿਰ ਨੂੰ ਅੱਜ ਉਸ ਸਮੇਂ ਭਾਰੀ ਬਲ ਮਿਲਿਆ ਜਦੋਂ ਰਾਜ ਦੇ ਸਿਹਤ ਮੰਤਰੀ ਅਤੇ ਖੇਤਰੀ ਵਿਧਾਇਕ ਚੌ ਸੁਰਜੀਤ ਕੁਮਾਰ ਜਿਆਣੀ ਦੀ ਅਗਵਾਈ ਵਿੱਚ ਪਿੰਡ ਆਲਮਸ਼ਾਹ ਦੇ ਸੰੈਕੜੇ ਕਾਂਗਰਸੀ ਨੇਤਾ ਅਤੇ ਵਰਕਰ ਆਪਣੇ ਪਰਿਵਾਰ ਅਤੇ ਸਮਰਥਕਾਂ ਸਹਿਤ ਭਾਜਪਾ ਵਿੱਚ ਸ਼ਾਮਿਲ ਹੋ ਗਏ।ਇਸ ਮੌਕੇ ਉੱਤੇ ਚੌ. ਸੁਰਜੀਤ ਕੁਮਾਰ ਜਿਆਣੀ ਨੇ ਕਿਹਾ ਕਿ ਇਸ ਵਾਰ ਦੇਸ਼ ਦੀ ਜਨਤਾ ਕੇਂਦਰ ਦੀ ਕਾਂਗਰਸ ਸਰਕਾਰ ਬਦਲਨ ਦਾ ਮਨ ਬਣਾ ਚੁੱਕੀ ਹੈ।ਦੇਸ਼ ਭਰ ਵਿੱਚ ਚੱਲ ਰਹੀ ਮੋਦੀ ਦੀ ਲਹਿਰ ਇਸਦਾ ਤਾਜ਼ਾ ਪ੍ਰਮਾਣ ਹੈ ਕਿ ਇਸ ਵਾਰ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਹੀ ਆਵੇਗੀ ।ਅੱਜ ਪਿੰਡ ਆਲਮਸ਼ਾਹ ਵਿੱਚ ਹੀਰਾ ਲਾਲ ਆਪਣੇ ਪਰਵਾਰ ਦੇ ਨਾਲ, ਲਾਭ ਚੰਦ, ਹੀਰਾ ਰਾਮ, ਸਤੀਸ਼ ਕੁਮਾਰ, ਜੋਥਾ ਰਾਮ, ਮੁਨਸ਼ੀ ਰਾਮ, ਜੀਵਨ ਰਾਮ ਅਤੇ ਹੋਰ ਸਮਰਥਕ ਸਾਬਕਾ ਕਾਂਗਰਸੀ ਵਿਧਾਇਕ ਡਾ ਮਹਿੰਦਰ ਰਿਵਣਾ ਦੇ ਕੱਟੜ ਸਾਥੀ ਮੰਨੇ ਜਾਣ ਵਾਲੇ ਕਰੀਬ 150 ਵਰਕਰ ਆਪਣੇ ਸਮਰਥਕਾਂ ਦੇ ਸਮੇਤ ਕਾਂਗਰਸ ਨੂੰ ਛੱਡ ਭਾਜਪਾ ਵਿੱਚ ਸ਼ਾਮਿਲ ਹੋ ਗਏ।ਕਾਂਗਰਸੀ ਵਰਕਰਾਂ ਦਾ ਕਹਿਣਾ ਸੀ ਕਿ ਉਹ ਬੀਤੇ 10 ਸਾਲ ਵਿੱਚ ਕੇਂਦਰ ਦੀ ਕਾਂਗਰਸ ਦੀਆਂ ਨੀਤੀਆਂ ਤੋਂ ਇਸ ਕਦਰ ਤੰਗ ਆ ਚੁੱਕੇ ਸਨ ਕਿ ਹੁਣ ਉਨਾਂ ਦਾ ਕਾਂਗਰਸ ਪਾਰਟੀ ਵਿੱਚ ਜੀਣਾ ਮੁਸ਼ਕਲ ਹੋ ਚੁੱਕਿਆ ਸੀ।ਇਸ ਮੌਕੇ ਸਾਬਕਾ ਸਰਪੰਚ ਪ੍ਰਮੋਦ ਸ਼ਰਮਾ, ਲੱਖਾ ਸਿੰਘ, ਗੁਰਵਿੰਦਰ ਟਿੱਕਾ , ਬਲਜੀਤ ਸਹੋਤਾ ਅਤੇ ਹੋਰ ਭਾਜਪਾ ਨੇਤਾ ਮੌਜੂਦ ਸਨ ।