Saturday, April 20, 2024

ਪਿੰਡ ਕੋਟਾਲਾ ਵਿਖੇ ਮਨਾਇਆ ਤੀਆਂ ਦਾ ਤਿਉਹਾਰ

ਸਮਰਾਲਾ, 1 ਅਗਸਤ (ਇੰਦਰਜੀਤ ਸਿੰਘ ਕੰਗ) – ਇਥੋਂ ਨੇੜਲੇ ਪਿੰਡ ਕੋਟਾਲਾ ਵਿਖੇ ਸਾਉਣ ਮਹੀਨੇ ਤੀਆਂ ਦਾ ਤਿਉਹਾਰ ਪਿੰਡ ਦੀਆਂ ਮੁਟਿਆਰਾਂ ਨੇ ਰਲ ਮਿਲ ਕੇ ਮਨਾਇਆ।ਪਿੰਡ ਦੇ ਪਿੱਪਲ ਥੱਲੇ ਲਗਾਈਆਂ ਗਈਆਂ ਤੀਆਂ ਦੇ ਮੇਲੇ ਦਾ ਉਦਘਾਟਨ ਪਿੰਡ ਦੇ ਸਰਪੰਚ ਰਣਜੀਤ ਕੌਰ ਤੂਰ ਵਲੋਂ ਕੀਤਾ ਗਿਆ।ਉਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਤੀਆਂ ਦਾ ਤਿਉਹਾਰ ਮੁਟਿਆਰਾਂ ਦਾ ਆਪਸੀ ਮਿਲਵਰਤਨ ਦਾ ਤਿਉਹਾਰ ਹੈ।ਮੁਟਿਆਰਾਂ ਰਲ ਮਿਲ ਕੇ ਪਿੰਡ ਦੀ ਸਾਂਝੀ ਜਗ੍ਹਾ ਇਕੱਠੀਆਂ ਹੋ ਕੇ ਪੀਘਾਂ ਝੂਟਦੀਆਂ ਹਨ ਅਤੇ ਹਾਸਾ ਢੱਠਾ ਕਰਦੀਆਂ ਹਨ।ਇਸ ਮਹੀਨੇ ਆਪਣੇ ਪੇਕੇ ਪਿੰਡ ਆ ਕੇ ਵਿਆਹੁਤਾ ਮੁਟਿਆਰਾਂ ਆਪਣੀਆਂ ਸਖੀਆਂ ਨਾਲ ਤੇ ਗੀਤਾਂ ਰਾਹੀਂ ਦੁੱਖ-ਸੁੱਖ ਸਾਂਝਾ ਕਰਦੀਆਂ ਹਨ।ਅੱਜ ਦੇ ਸਮੇਂ ਵਿੱਚ ਤੀਆਂ ਦਾ ਤਿਉਹਾਰ ਬਹੁਤ ਹੀ ਮਹੱਤਤਾ ਰੱਖਦਾ ਹੈ, ਕਿਉਂਕਿ ਅਜਕਲ ਕਿਸੇ ਕੋਲ ਵੀ ਕੋਈ ਵਿਹਲ ਨਹੀਂ ਹੈ।
                 ਇਸ ਮੌਕੇ ਕਿਰਨ ਕੌਰ, ਅਮਰਜੀਤ ਕੌਰ, ਕੁਲਵੀਰ ਕੌਰ ਪੰਚ, ਜੰਗ ਸਿੰਘ, ਲਖਵਿੰਦਰ ਕੌਰ ਲੱਖੀ, ਮਨਪ੍ਰੀਤ ਸਿੰਘ, ਜਸਵਿੰਦਰ ਸਿੰਘ ਪੰਚ, ਅਮਰਜੀਤ ਕੌਰ ਸਾਬਕਾ ਪੰਚ, ਰਣਜੀਤ ਕੌਰ ਰਾਣੀ, ਪਰਮਜੀਤ ਕੌਰ, ਮਾਇਆ, ਪਾਲ ਕੌਰ ਆਦਿ ਤੋਂ ਇਲਾਵਾ ਪਰਮਿੰਦਰ ਸਿੰਘ ਤੂਰ ਕਾਨੂੰਗੋ ਹਾਜ਼ਰ ਸਨ।

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …