ਸਮਰਾਲਾ, 1 ਅਗਸਤ (ਇੰਦਰਜੀਤ ਸਿੰਘ ਕੰਗ) – ਸਾਉਣ ਮਹੀਨੇ ‘ਚ ਮਾਤਾ ਨੈਣਾ ਦੇਵੀ ਦਾ ਚਾਲਾ ਸ਼ੁਰੂ ਹੋ ਚੁੱਕਾ ਹੈ, ਇਸੇ ਸਬੰਧੀ ਵਿੱਚ ਹਰ ਸਾਲ ਦੀ ਤਰ੍ਹਾਂ 12ਵੀਂ
ਵਾਰ ਲਗਾਤਾਰ ਮਾਤਾ ਨੈਣਾ ਦੇਵੀ ਲਈ ਸ਼ਰਧਾਲੂਆਂ ਦਾ ਪੈਦਲ ਯਾਤਰਾ ਵਾਲਾ ਜਥਾ ਰਵਾਨਾ ਕੀਤਾ ਗਿਆ।ਸਿਕੰਦਰ ਸਿੰਘ ਐਮ.ਸੀ ਸਮਰਾਲਾ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਮਰਾਲਾ ਸ਼ਹਿਰ ਅਤੇ ਇਲਾਕੇ ਦੇ ਲੋਕ ਹਰੇਕ ਸਾਲ ਮਾਤਾ ਨੈਣਾ ਦੇਵੀ ਲਈ ਵੱਡੀ ਗਿਣਤੀ ‘ਚ ਪੈਦਲ ਯਾਤਰਾ ਕਰਦੇ ਹਨ।ਸਮਰਾਲਾ ਸ਼ਹਿਰ ਮਾਨੂੰ ਨਗਰ ਤੋਂ ਵਿਸ਼ੇਸ਼ ਕਰਕੇ ਇੱਕ ਜਥਾ ਪਿਛਲੇ 12 ਸਾਲਾਂ ਤੋਂ ਲਗਾਤਾਰ ਪੈਦਲ ਯਾਤਰਾ ਕਰ ਰਿਹਾ ਹੈ।ਇਸ ਵਾਰ ਵੀ ਇਸ ਜਥੇ ਵਿੱਚ ਵੱਡੀ ਗਿਣਤੀ ‘ਚ ਸ਼ਰਧਾਲੂ ਇਕੱਠੇ ਹੋ ਕੇ ਮੰਦਰ ਮਾਤਾ ਨੈਣਾ ਦੇਵੀ ਲਈ ਰਵਾਨਾ ਹੋਏ।ਪੈਦਲ ਯਾਤਰਾ ਤੋਂ ਪਹਿਲਾਂ ਜਥੇ ਨੂੰ ਐਮ.ਸੀ ਸਿਕੰਦਰ ਸਿੰਘ ਨੇ ਚਾਹ ਪਾਣੀ ਅਤੇ ਲੱਡੂਆਂ ਦਾ ਲੰਗਰ ਛਕਾਇਆ ਅਤੇ ਪੈਦਲ ਜਥੇ ਨੂੰ ਝੰਡੀ ਦੇ ਕੇ ਰਵਾਨਾ ਕੀਤਾ।
ਇਸ ਮੌਕੇ ਬਲਵੀਰ ਸਿੰਘ, ਹਰਬੰਸ ਲਾਲ, ਦਲਜੀਤ ਚੰਨੀ, ਕਾਲਾ, ਵੀਰ ਸਿੰਘ, ਵਿੱਕੀ ਸਮਰਾਲਾ ਆਸਟ੍ਰੇਲੀਆ, ਦਰਸ਼ਨ ਸਿੰਘ, ਵਿਕਰਮ ਵਿੱਕੀ, ਬਸੰਤ, ਰਵੀ, ਨਿੱਕੇ, ਨਿੰਮਾ, ਸ਼ੌਕੀ, ਰੋਸ਼ੀ, ਰਿੰਕੂ ਨਾਭਾ, ਗਗਨ ਦੋਰਾਹਾ, ਬਿੱਲੂ ਡਰਾਈਵਰ, ਬਿੰਦਰ, ਰੋਸ਼ੀ, ਧੰਨਾ, ਅਜੈ, ਅੰਕੁਸ਼ ਮਾਨ, ਆਸ਼ੂ ਮਾਨ, ਸੁੱਖਾ, ਲਵਲੀ ਮੁਕੱਦਰ, ਰੋਮੀ, ਪਿੰਦਰ, ਅਜਨਬੀ, ਬਿੱਲੀ, ਲਵਪ੍ਰੀਤ, ਗੋਲੂ, ਗੁਣਾ ਤੇ ਅਜੈ ਆਦਿ ਹਾਜ਼ਰ ਸਨ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media