Saturday, April 20, 2024

ਪਿੰਗਲਵਾੜਾ ਦੇ ਪ੍ਰਾਇਮਰੀ ਸਕੂਲੀ ਬੱਚਿਆਂ ਤੇ ਮਰੀਜ਼ਾਂ ਵਲੋਂ ਸੱਭਿਆਚਾਰਕ ਪ੍ਰੋਗਰਾਮ

ਅੰਮ੍ਰਿਤਸਰ, 1 ਅਗਸਤ (ਜਗਦੀਪ ਸਿੰਘ) – ਭਗਤ ਪੂਰਨ ਸਿੰਘ ਦੀ 30ਵੀਂ ਬਰਸੀ ਮੌਕੇ ਪਿੰਗਲਵਾੜਾ ਸੰਸਥਾ ਦੇ ਪ੍ਰਾਈਮਰੀ ਸਕੂਲੀ ਬੱਚਿਆਂ ਅਤੇ ਮਰੀਜ਼ਾਂ ਵਲੋਂ ਸੱਭਿਆਚਾਰਕ ਪ੍ਰੋਗਰਾਮ ਮੁੱਖ ਦਫਤਰ ਨਜ਼ਦੀਕ ਬੱਸ ਸਟੈਂਡ ਵਿਖੇ ਕੀਤਾ ਗਿਆ ।
                ਪਿੰਗਲਵਾੜਾ ਸੰਸਥਾ ਮੁੱਖੀ ਡਾ. ਇੰਦਰਜੀਤ ਕੌਰ ਨੇ ਆਏ ਮਹਿਮਾਨਾਂ ਅਤੇ ਸਮਾਗਮ ਵਿਚ ਬੈਠੀ ਸਮੂਹ ਸੰਗਤ ਨੂੰ ‘ਜੀ ਆਇਆ’ ਕਿਹਾ।ਉਨ੍ਹਾਂ ਉਮੀਦ ਜ਼ਾਹਿਰ ਕੀਤੀ ਕਿ ਪਿੰਗਲਵਾੜਾ ਸੰਸਥਾ ਦੇ ਪ੍ਰਾਇਮਰੀ ਬੱਚਿਆਂ ਅਤੇ ਮਰੀਜ਼ਾਂ ਵਲੋਂ ਕੀਤਾ ਗਿਆ।ਇਹ ਪ੍ਰੋਗਰਾਮ ਸਾਰਿਆਂ ਨੂੰ ਪਸੰਦ ਆਏਗਾ।ਡਾ. ਇੰਦਰਜੀਤ ਸਿੰਘ ਗੋਗੋਆਨੀ ਪ੍ਰਿੰਸੀਪਲ ਖਾਲਸਾ ਕਾਲਜ ਸੀਨ. ਸੈਕੰ. ਸਕੂਲ ਅੰਮ੍ਰਿਤਸਰ ਅਤੇ ਡਾ. ਸਨੇਹ ਕੁਮਾਰ ਮਨੋਰੋਗ ਵਿਭਾਗ ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ ਹੈਲਫ ਸਾਈਂਸ ਅਤੇ ਹਸਪਤਾਲ ਦਾ ਸਵਾਗਤ ਸਪੈਸ਼ਲ ਸਕੂਲ ਦੇ ਬੱਚਿਆਂ ਵਲੋਂ ਇੱਕ ਗੀਤ ਨਾਲ ਕੀਤਾ ਗਿਆ।ਪ੍ਰੋਗਰਾਮ ਵਿੱਚ ਪਹਿਲੀ ਵਾਰ ਭਗਤ ਜੀ ਦੀ ਬਰਸੀ ਮੌਕੇ ਸਮੂਹ ਵਾਰਡਾਂ ਦੇ ਮਰੀਜ਼ਾਂ ਨੇ ਵੀ ਹਿੱਸਾ ਲਿਆ ਅਤੇ ਸ਼ਬਦ ਕੀਰਤਨ ਤੋਂ ਇਲਾਵਾ ਗਿੱਧਾ, ਭੰਗੜਾ, ਕਵਿਤਾਵਾਂ, ਨਾਚ-ਗਾਣੇ ਆਦਿ ਪੇਸ਼ ਕੀਤੇ।
              ਡਾ. ਇੰਦਰਜੀਤ ਸਿੰਘ ਗੋਗੋਆਨੀ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਭਗਤ ਪੂਰਨ ਸਿੰਘ ਜੀ ਦੀ ਸੇਧ ਸਦਕਾ ਅੱਜ ਪਿੰਗਲਵਾੜਾ ਬਹੁਤ ਤਰੱਕੀ ਕਰ ਗਿਆ ਹੈ।ਡਾ. ਸਨੇਹ ਕੁਮਾਰ ਨੇ ਭਗਤ ਪੂਰਨ ਸਿੰਘ ਜੀ ਦੇ ਜੀਵਨ ਬਾਰੇ ਚਾਨਣਾ ਪਾਇਆ।ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਚਲਾਈ ਇਸ ਸੰਸਥਾ ਵਿੱਚ ਮਰੀਜ਼ਾਂ ਦੇ ਚੇਹਰਿਆਂ ਦੀ ਖੁਸ਼ੀ ਦੇਖ ਕੇ ਲਗਦਾ ਹੈ ਕਿ ਉਹ ਇਥੇ ਬਹੁਤ ਖੁਸ਼ ਹਨ।ਮੁੱਖ ਸੇਵਾਦਾਰ ਡਾ. ਇੰਦਰਜੀਤ ਕੌਰ ਵਲੋਂ ਆਏ ਜੱਜਾਂ ਨੂੰ ਸਨਮਾਨਿਤ ਕੀਤਾ ਗਿਆ।ਡਾ. ਜਗਦੀਪਕ ਮੀਤ ਪ੍ਰਧਾਨ ਪਿੰਗਲਵਾੜਾ ਸੰਸਥਾ ਨੇ ਸਮੂਹ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ।
             ਇਸ ਮੌਕੇ ਪਿੰਗਲਵਾੜਾ ਸੋਸਾਇਟੀ ਦੇ ਮੈਂਬਰ ਰਾਜਬੀਰ ਸਿੰਘ, ਮੈਂਬਰ ਬੀਬੀ ਪ੍ਰੀਤਇੰਦਰਜੀਤ ਕੌਰ, ਮੈਂਬਰ ਹਰਜੀਤ ਸਿੰਘ ਅਰੋੜਾ, ਪ੍ਰਸ਼ਾਸਕ ਕਰਨਲ ਦਰਸ਼ਨ ਸਿੰਘ ਬਾਵਾ, ਪ੍ਰਸ਼ਾਸਕ ਮਾਨਾਂਵਾਲਾ ਜੈ ਸਿੰਘ, ਨਰਿੰਦਰਪਾਲ ਸਿੰਘ ਸੋਹਲ, ਯੋਗੇਸ਼ ਸੂਰੀ, ਜਨਰਲ ਮੈਨੇਜਰ ਤਿਲਕ ਰਾਜ, ਗੁਲਸ਼ਨ ਰੰਜ਼ਨ, ਹਰਪਾਲ ਸਿੰਘ ਸੰਧੂ ਅਤੇ ਵੱਖ-ਵੱਖ ਸਕੂਲਾਂ ਤੋਂ ਆਏ ਬੱਚੇ ਅਤੇ ਅਧਿਆਪਕ ਆਦਿ ਹਾਜ਼ਰ ਸਨ।

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …