Saturday, April 20, 2024

ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਕਲਰ ਡੋਪਲਰ ਅਲਟਰਾਸਾਊਂਡ’ ਮਸ਼ੀਨ ਲਗਾਈ

ਅੰਮ੍ਰਿਤਸਰ, 1 ਅਗਸਤ (ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਪ੍ਰਿੰਸੀਪਲ ਡਾ. ਹਰੀਸ਼ ਕੁਮਾਰ ਵਰਮਾ ਨੇ ਕਲੀਨਿਕਲ ਕੰਪਲੈਕਸ ਵਿਖੇ ਇਕ ਨਵੀਂ ‘ਵੀ.ਈ.ਟੀ.ਯੂ.ਐਸ-5 ਈ.ਐਕਸ.ਪੀ-ਕਲਰ ਡੋਪਲਰ ਅਲਟਰਾਸਾਊਂਡ ਮਸ਼ੀਨ’ ਦਾ ਉਦਘਾਟਨ ਕੀਤਾ।
                 ਵੈਟਰਨਰੀ ਕਲੀਨੀਕਲ ਕੰਪਲੈਕਸ ’ਚ ਸਥਾਪਿਤ ਕੀਤੀ ਗਈ ਇਸ ਮਸ਼ੀਨ ਸਬੰਧੀ ਡਾ. ਵਰਮਾ ਨੇ ਦੱਸਿਆ ਕਿ ਇਸ ਕਾਲਜ ਕੋਲ ਮੌਜ਼ੂਦ ਇਕ ਮਹੱਤਵਪੂਰਨ ਡਾਇਗਨੌਸਟਿਕ ਮਸ਼ੀਨ ਹੈ ਜੋ ਛੋਟੇ, ਪਾਲਤੂ ਅਤੇ ਵਿਦੇਸ਼ੀ ਜਾਨਵਰਾਂ ਦੀਆਂ ਮਹੱਤਵਪੂਰਨ ਬਿਮਾਰੀਆਂ ਦਾ ਨਿਦਾਨ ਕਰਨ ’ਚ ਸਹਾਈ ਸਿੱਧ ਹੋਵੇਗੀ।ਇਹ ਮਸ਼ੀਨ ਇਕ ਉਪਭੋਗਤਾ ਦੇ ਅਨੁਕੂਲ ਹੈ, ਕਿਉਂਕਿ ਇਹ ਜਾਨਵਰ ਦੀਆਂ ਬਿਮਾਰੀਆਂ ਦੀਆਂ ਗਹਿਰਾਈ ਨਾਲ ਕੇਂਦਰਿਤ ਰੰਗਦਾਰ ਤਸਵੀਰ ਅਤੇ ਸਬੰਧਿਤ ਜਾਣਕਾਰੀ ਮੁਹੱਈਆ ਕਰਵਾਉਂਦੀ ਹੈ।ਵੈਟਰਨਰੀ ਹਸਪਤਾਲ ਇਸ ਤੋਂ ਇਲਾਵਾ ਇਕ ਪੋਰਟੇਬਲ ਅਲਟਰਾਸਾਊਂਡ ਮਸ਼ੀਨ ਅਤੇ ਛੋਟੇ ਜਾਨਵਰਾਂ ਲਈ ਇਕ ਆਈ.ਸੀ.ਯੂ, ਐਡਵਾਂਸਡ ਆਰਥੋਪੀਡਿਕ ਅਤੇ ਸੋਫ਼ਟ ਆਪ੍ਰੇਸ਼ਨ ਥੀਏਟਰ ਨਾਲ ਵੀ ਲੈਸ ਹੈ।
                 ਡਾ. ਵਰਮਾ ਨੇ ਕਿਹਾ ਕਿ ਵੈਟਰਨਰੀ ਹਸਪਤਾਲ ਨਾਲ ਲੱਗਦੇ ਖੇਤਰਾਂ ਅਤੇ ਸਰਹੱਦੀ ਪਿੰਡਾਂ ਲਈ ਲਾਈਵ ਸਟਾਕ ਅਤੇ ਪਾਲਤੂ ਜਾਨਵਰਾਂ ਦੀ ਦੇਖ-ਭਾਲ ਲਈ 24 ਘੰਟੇ ਵੈਟਰਨਰੀ ਸੇਵਾਵਾਂ ਤੋਂ ਇਲਾਵਾ ਪੰਜਾਬ ਦੇ ਮਾਝਾ ਖੇਤਰ ਦੇ ਰੈਫਰਲ ਜਾਨਵਰਾਂ ਦੇ ਕੇਸਾਂ ਦਾ ਵੀ ਇਲਾਜ਼ ਕਰ ਰਿਹਾ ਹੈ।ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਕਿਸਾਨ, ਬੇਰੋਜ਼ਗਾਰ ਅਤੇ ਕਿਸਾਨ ਔਰਤਾਂ ਜੋ ਡੇਅਰੀ, ਪੋਲਟਰੀ, ਸੂਰ, ਬੱਕਰੀ, ਮੀਟ, ਆਂਡੇ ਅਤੇ ਦੁੱਧ ਜਾਂ ਇਸ ਨਾਲ ਸਬੰਧਿਤ ਕਿਸੇ ਵੀ ਤਰ੍ਹਾਂ ਦੇ ਰੋਜ਼ਗਾਰ ਨਾਲ ਸਬੰਧਿਤ ਜਾਣਕਾਰੀ ਲੈਣਾ ਚਾਹੁੰਦੇ ਹਨ ਤਾਂ ਉਹ ਫੋਨ ਨੰਬਰ 62834-29117 ’ਤੇ ਸੰਪਰਕ ਕਰ ਸਕਦੇ ਹਨ ਅਤੇ ਪਸ਼ੂ ਹਸਪਤਾਲ ਦੇ ਰਜਿਸਟ੍ਰੇਸ਼ਨ ਕਾਊਂਟਰ ’ਤੇ ਆਪਣੇ ਨਾਮ ਰਜਿਸਟਰ ਕਰਵਾ ਸਕਦੇ ਹਨ।

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …