ਮਹੀਨੇਵਾਰ ਜਨਮ ਦਿਨ ਮੌਕੇ ਸਨਮਾਨ ਸਮਾਰੋਹ ਦਾ ਆਯੋਜਨ
ਸੰਗਰੂਰ, 1 ਅਗਸਤ (ਜਗਸੀਰ ਲੌਂਗੋਵਾਲ) – ਬਜੁਰਗਾਂ ਦੀ ਭਲਾਈ ਨੂੰ ਸਮਰਪਿਤ ਸੀਨੀਅਰ ਸਿਟੀਜ਼ਨ ਭਲਾਈ ਸੰਸਥਾ ਵਲੋਂ ਬਨਾਸਰ ਬਾਗ ਸਥਿਤ ਦਫਤਰ ਵਿਖੇ ਜੁਲਾਈ ਮਹੀਨੇ ਵਾਲੇ ਸੰਸਥਾ ਮੈਬਰਾਂ ਦੇ ਜਨਮ ਦਿਨ ਸਬੰਧੀ ਵਿਸ਼ੇਸ਼ ਸਨਮਾਨ ਸਮਾਰੋਹ ਸੰਸਥਾ ਪ੍ਰਧਾਨ ਪਾਲਾ ਮੱਲ ਸਿੰਗਲਾ ਦੀ ਪ੍ਧਾਨਗੀ ਹੇਠ ਹੋਇਆ।ਭੁਪਿੰਦਰ ਸਿੰਘ ਜੱਸੀ ਜਨਰਲ ਸਕੱਤਰ ਦੇ ਬਾਖੂਬੀ ਸਟੇਜ਼ ਸੰਚਾਲਨ ਅਧੀਨ ਨਰਾਤਾ ਰਾਮ ਸਿੰਗਲਾ ਨੇ ਸਵਾਗਤੀ ਸ਼ਬਦ ਕਹੇ।ਗੁਰਿੰਦਰਜੀਤ ਸਿੰਘ ਵਾਲੀਆ, ਡਾ. ਨਰਵਿੰਦਰ ਸਿੰਘ ਕੌਸ਼ਲ, ਵਰਿੰਦਰ ਕੁਮਾਰ ਮਹਾਸ਼ਾ,ਸੁਖਦੇਵ ਸਿੰਘ ਰਤਨ, ਪੈਨਸ਼ਨਰ ਆਗੂ ਰਾਜ ਕੁਮਾਰ ਅਰੋੜਾ , ਸਤਦੇਵ ਸ਼ਰਮਾ, ਮਾਸਟਰ ਨਰਿੰਦਰ ਸਿੰਘ ਨੇ ਜਨਮ ਦਿਨ ਵਾਲਿਆਂ ਨੂੰ ਵਧਾਈ ਦਿੱਤੀ।ਸਾਵਨ ਮਹੀਨੇ ਨੂੰ ਮੁੱਖ ਰੱਖਦਿਆਂ ਸੰਸਥਾ ਦੇ ਮੈਂਬਰ ਮਾਸਟਰ ਫਕੀਰ ਚੰਦ ਵਲੋਂ “ਸੋਣ ਦਾ ਮਹੀਨਾ ਆ ਗਿਆ” ਤੋਂ ਸ਼ੁਰੂ ਹੋ ਕੇ ਸੁਰਜੀਤ ਸਿੰਘ, ਡਾ. ਚਰਨਜੀਤ ਸਿੰਘ ਉਡਾਰੀ, ਸੁਰਿੰਦਰ ਪਾਲ ਸਿੰਘ ਸਿਦਕੀ, ਕੁਲਵੰਤ ਸਿੰਘ ਲੈਕਚਰਾਰ, ਮੱਘਰ ਸਿੰਘ ਸੋਹੀ, ਗੁਰਮੀਤ ਸਿੰਘ ਕਾਲੜਾ, ਗਿਆਨ ਚੰਦ ਸਿੰਗਲਾ, ਅਮਰਨਾਥ ਸ਼ਰਮਾ ਆਦਿ ਨੇ ਗੀਤਾਂ, ਗਜ਼ਲਾਂ ਦੀ ਛਹਿਬਰ ਲਗਾ ਕੇ ਜਿਥੇ ਤੀਆਂ ਦੇ ਤਿਉਹਾਰ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ਉਥੇ ਸ਼ਹੀਦ ਊਧਮ ਸਿੰਘ ਦੀ ਸ਼ਹਾਦਤ ਨੂੰ ਵੀ ਸਿਜ਼ਦਾ ਕੀਤਾ ਗਿਆ।
ਇਸ ਮੌਕੇ ਜਨਮ ਦਿਨ ਵਾਲਿਆਂ ਵਿੱਚ ਸ਼ਾਮਿਲ ਭੂਸ਼ਣ ਗੋਇਲ, ਰਾਕੇਸ਼ ਬਾਂਸਲ, ਤਰਸੇਮ ਭਾਰਦਵਾਜ, ਬਲਿਹਾਰ ਸਿੰਘ, ਸੁਰਜੀਤ ਸਿੰਘ ਚੀਮਾ, ਵਰਿੰਦਰ ਕੁਮਾਰ, ਕੈਪਟਨ ਜਸਵੰਤ ਸਿੰਘ, ਵਰਿੰਦਰ ਕੁਮਾਰ, ਸਤ ਪ੍ਕਾਸ਼, ਜਗਰੂਪ ਸਿੰਘ, ਕੁਲਦੀਪ ਕੌਰ, ਦਰਸ਼ਨਾ ਦੇਵੀ, ਦੇ ਨਾਲ ਨਵੇਂ ਬਣੇ ਮੈਂਬਰ ਨਰਿੰਦਰ ਸਿੰਘ, ਸ਼ਾਰਧਾ ਦੇਵੀ ਆਦਿ ਨੂੰ ਗੁਰਪਾਲ ਸਿੰਘ ਸੀਨੀਅਰ ਸਰਪ੍ਰਸਤ, ਸੁਰਿੰਦਰ ਪਾਲ ਗੁਪਤਾ ਸਰਪ੍ਰਸਤ, ਪਾਲਾ ਮੱਲ ਸਿੰਗਲਾ, ਸੁਧੀਰ ਵਾਲੀਆ, ਪੇ੍ਮ ਕੁਮਾਰ ਗਰਗ, ਲਾਭ ਸਿੰਘ ਢੀਂਡਸਾ, ਜਸਵੰਤ ਸਿੰਘ ਸਾਹੀ, ਹਰੀਦਾਸ ਸ਼ਰਮਾ, ਕਮਲੇਸ਼ ਗੋਇਲ, ਅਮਰਜੀਤ ਕੌਰ ਚਹਿਲ, ਮਹਿੰਦਰ ਕੌਰ, ਕਵਿਤਾ ਗਰਗ, ਜਸਵੰਤ ਕੌਰ, ਊਸ਼ਾ ਸਚਦੇਵਾ, ਸੰਤੋਸ਼ ਆਨੰਦ, ਚੰਚਲ ਗਰਗ ਨੇ ਹਾਰ ਪਾ ਕੇ ਤੇ ਬੈਜ਼ ਲਗਾ ਕੇ ਸਨਮਾਨਿਤ ਕੀਤਾ।
ਪਾਲਾ ਮੱਲ ਸਿੰਗਲਾ ਪ੍ਧਾਨ ਨੇ ਜਨਮ ਦਿਨ ਵਾਲਿਆਂ ਲਈ ਚੰਗੀ ਸਿਹਤ ਤੇ ਤੰਦਰੁਸਤੀ ਦੀ ਕਾਮਨਾ ਕੀਤੀ।ਸਮਾਪਤੀ ਉਪਰੰਤ ਪੂੜਿਆਂ ਅਤੇ ਖੀਰ ਦਾ ਲੰਗਰ ਵਰਤਾਇਆ ਗਿਆ।