ਵਿਦਿਆਰਥਣਾਂ ਨੂੰ ਇਸਰੋ ਵਲੋਂ ਮਿਲਿਆ ਸ੍ਰੀਹਰੀਕੋਟਾ ਵਿਖੇ ਲਾਈਵ ਸੈਟੇਲਾਈਟ ਲਾਂਚ ਵੇਖਣ ਦਾ ਸੱਦਾ
ਅੰਮ੍ਰਿਤਸਰ, 5 ਅਗਸਤ (ਸੁਖਬੀਰ ਸਿੰਘ) – ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਾਲ ਰੋਡ ਦੀਆਂ 10 ਵਿਦਿਆਰਥਣਾਂ ਦੇ ਜੀਵਨ ਵਿੱਚ ਉਹ ਮਾਣ ਦਾ ਪਲ ਹੋਵੇਗਾ ਜਦੋਂ ਇੰਡੀਅਨ ਸਪੇਸ ਰੀਸਰਚ ਸੰਸਥਾ ਇਸਰੋ ਦਾ “ਆਜ਼ਾਦੀ ਸੈਟ” 7 ਅਗਸਤ ਨੂੰ ਲਾਂਚ ਹੋਵੇਗਾ, ਜਿਸ ਵਿਚ ਉਨਾਂ ਆਪਣੀ ਮਿਹਨਤ ਨਾਲ ਯੋਗਦਾਨ ਪਾਇਆ।”ਆਜ਼ਾਦੀ ਸੈਟ” ਸੈਟੇਲਾਈਟ ਜੋ ਸ੍ਰੀਹਰੀਕੋਟਾ, ਆਂਧਰਾ ਪ੍ਰਦੇਸ਼ ਤੋਂ ਲਾਂਚ ਹੋਣ ਲਈ ਤਿਆਰ ਹੈ, ਭਾਰਤ ਸਰਕਾਰ ਦੁਆਰਾ ਅਜ਼ਾਦੀ ਦੇ ਅੰਮ੍ਰਿਤ ਮਹੋਤਸਵ ਮੌਕੇ ਆਜ਼ਾਦੀ ਦੀ 75ਵੀਂ ਵਰੇ੍ਹਗੰਢ ਦੀ ਖੁਸ਼ੀ ਅਤੇ ਦੇਸ਼ ਦੀਆਂ ਪ੍ਰਾਪਤੀਆਂ ਦਾ ਜਸ਼ਨ ਮਨਾਉਣ ਲਈ ਵਿਸ਼ੇਸ਼ ਤੌਰ `ਤੇ ਸੰਕਲਪਿਤ ਕੀਤਾ ਗਿਆ ਸੀ।”ਆਜ਼ਾਦੀ ਸੈਟ” ਸੈਟੇਲਾਈਟ ਮਿਸ਼ਨ ਨਾ ਸਿਰਫ ਦੇਸ਼ ਲਈ ਮਾਣ ਦਾ ਵਿਸ਼ਾ ਹੈ, ਸਗੋਂ ਇਹ ਬਹੁਤ ਸਾਰੇ ਵਿਦਿਆਰਥੀਆਂ ਲਈ ਸਪੇਸ ਰੀਸਰਚ ਨੂੰ ਆਪਣੇ ਕੈਰੀਅਰ ਵਜੋਂ ਸੋਚਣ ਲਈ ਇੱਕ ਪ੍ਰੇਰਣਾ ਵੀ ਹੈ।
ਭਾਰਤ ਦੇ ਸਾਰੇ ਸਕੂਲਾਂ ਵਿਚੋਂ 75 ਸਕੂਲਾਂ ਨੂੰ ਚੁਣਿਆ ਗਿਆ ਜਿਨਾਂ ਵਿੱਚ ਜ਼ਿਲ੍ਹੇ ਦਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਮਾਲ ਰੋਡ ਵੀ ਸ਼ਾਮਿਲ ਹੈ। ਸਪੇਸ ਕਿਡਜ਼ ਇੰਡੀਆ ਦੁਆਰਾ ਇਸਰੋ ਦੇ ਸਹਿਯੋਗ ਨਾਲ ਇੱਕ ਰੈਸਪਬੈਰੀ ਪੀ (੍ਰੳਸਪਬੲਰਰੇ ਫ)ਿ ਬੋਰਡ ਪ੍ਰੋਗਰਾਮ ਕਰਨ ਲਈ ਮਾਲ ਰੋਡ ਸਕੂਲ ਦੀਆਂ ਵਿਦਿਆਰਥਣਾਂ ਨੂੰ ਚੁਣਿਆ। ਇਹ ਰੈਸਪਬੈਰੀ ਪੀ ਬੋਰਡ ਇਸਰੋ ਦੇ ਸਮਾਲ ਸੈਟੇਲਾਈਟ ਲਾਂਚ ਵਹੀਕਲ ਐਸ.ਐਸ.ਅੇਲ.ਵੀ (ਸ਼ਸ਼ਲ਼ੜ) ‘ਚ ਸਥਾਪਿਤ ਕੀਤਾ ਗਿਆ ਹੈ ਜੋ ਕਿ ਧਰਤੀ ਦੇ ਲੋਅ ਓਰਬਿਟ ਵਿੱਚ 500 ਕਿਲੋਗ੍ਰਾਮ ਤੋਂ ਘੱਟ ਵਜ਼ਨ ਵਾਲੇ ਸੈਟੇਲਾਈਟ ਲਈ ਤਿਆਰ ਕੀਤਾ ਗਿਆ ਹੈ।
ਸਕੂਲ ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੌਰ ਦੀ ਰਹਿਨੁਮਾਈ ਹੇਠ ਅਤੇ ਸਕੂਲ ਏ.ਟੀ.ਐਲ (ਅਟਲ ਟਿੰਕਰਿੰਗ ਲੈਬ) ਦੇ ਇੰਚਾਰਜ਼ ਅਤੇ ਪ੍ਰੋਜੈਕਟ ਇੰਚਾਰਜ਼ ਕਮਲ ਕੁਮਾਰ ਲੈਕਚਰਾਰ ਕੈਮਿਸਟਰੀ ਦੀ ਯੋਗ ਅਗਵਾਈ ਹੇਠ ਸਕੂਲ ਦੀਆਂ ਵਿਦਿਆਰਥਣਾਂ ਨੇ ਦਿਲਚਸਪੀ ਦਿਖਾਈ ਅਤੇ ਇਸ ਪ੍ਰੋਜੈਕਟ ਨੂੰ ਪੂਰਾ ਕਰਨ ਵਿੱਚ ਕਾਮਯਾਬ ਹੋਏ।ਹੁਣ ਵਿਦਿਆਰਥਣਾਂ ਵਲੋਂ ਪ੍ਰੋਗਰਾਮ ਕੀਤੇ ਬੋਰਡ ਨੂੰ ਇਕ 8 ਕਿਲੋ ਦਾ ਸੈਟੇਲਾਈਟ ਆਪਣੇ ਨਾਲ ਸਪੇਸ ਵਿਚ ਪੇ-ਲੋਡ ਬਣਾ ਕੇ ਲੈ ਕੇ ਜਾਣ ਲਈ ਤਿਆਰ ਹੈ।ਕਮਲ ਕੁਮਾਰ ਨੇ ਕਿਹਾ ਕਿ ਭਾਵੇਂ ਇਹ ਵਿਦਿਆਰਥੀਆਂ ਲਈ ਔਖੀ ਚੁਣੌਤੀ ਸੀ, ਪਰ ਸਾਡੇ ਮਿਹਨਤੀ ਵਿਦਿਆਰਥੀਆਂ ਲਈ ਇਹ ਬਿਲਕੁੱਲ ਵੀ ਅਸੰਭਵ ਨਹੀਂ ਸੀ।ਆਖਰਕਾਰ ਇੱਕ ਸੁਪਨਾ ਸਾਕਾਰ ਹੋਇਆ, ਸਕੂਲ ਦੀਆਂ ਵਿਦਿਆਰਥਣਾਂ ਜਿਨ੍ਹਾਂ ਨੇ ਕੋਡਿੰਗ ਅਤੇ ਪੇ-ਲੋਡ ਨੂੰ ਵਿਕਸਤ ਕਰਨ ਵਿੱਚ ਹਿੱਸਾ ਪਾਇਆ, ਸ੍ਰੀਹਰੀਕੋਟਾ ਵਿੱਚ “ਆਜ਼ਾਦੀ ਸੈਟ” ਸੈਟੇਲਾਈਟ ਦੇ ਲਾਂਚ ਨੂੰ ਲਾਈਵ ਦੇਖਣ ਲਈ ਸਕੂਲ ਞਪ੍ਰਿੰਸੀਪਲ ਅਤੇ 2 ਅਧਿਆਪਕਾਂ ਨਾਲ ਵਿਗਿਆਨ ਵਿਭਾਗ ਇਸਰੋ ਜਾਣ ਲਈ ਹਵਾਈ ਸਫ਼ਰ ਕਰਨਗੀਆਂ।
ਇਸ ਸਬੰਧੀ ਸੱਦਾ ਮਿਲਣ ਉਪਰੰਤ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਵਿਦਿਆਰਥੀਆਂ, ਸਬੰਧਤ ਅਧਿਆਪਕਾਂ ਅਤੇ ਸਕੂਲ ਦੀ ਪ੍ਰਿੰਸੀਪਲ ਨੂੰ ਵਧਾਈ ਦਿੱਤੀ।ਉਨ੍ਹਾਂ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ), ਅੰਮ੍ਰਿਤਸਰ ਨਾਲ ਸ੍ਰੀਹਰੀਕੋਟਾ ਯਾਤਰਾ ਲਈ ਜ਼ਿਲ੍ਹਾ ਟੀਮ ਨੂੰ ਕੰਮ ਸੌਂਪ ਕੇ ਸਾਰੇ ਲੋੜੀਂਦੇ ਪ੍ਰਬੰਧ ਕਰਵਾਏ ਜਿਸ ਵਿਚ ਮਾਲ ਰੋਡ ਸਕੂਲ ਦੀਆਂ ਵਿਦਿਆਰਥਣਾਂ, ਪ੍ਰਿੰਸੀਪਲ, ਲੈਕਚਰਾਰ ਕਮਲ ਕੁਮਾਰ ਅਤੇ ਗਣਿਤ ਮਾਸਟਰ ਰਾਜਵਿੰਦਰ ਸਿੰਘ ਸ਼ਾਮਲ ਹਨ।