ਜਡਿਆਲਾ ਗੁਰੂ, 4 ਦਸਬਰ (ਹਰਿਦਰਪਾਲ ਸਿਘ) – ਸੇਂਟ ਸੋਲਜ਼ਰ ਇਲਾਈਟ ਕਾਨਵੈਂਟ ਸਕੂਲ ਜੰਡਿਆਲਾ ਗੁਰੂ ਵਿਚ 2-3 ਦਸੰਬਰ ਨੂੰ ਸਲਾਨਾ ਖੇਡ ਮੇਲਾ ਕਰਵਾਇਆ ਗਿਆ।ਪਹਿਲੇ ਦਿਨ 2 ਦਸੰਬਰ ਨੂੰ ਖੇਡਾਂ ਦਾ ਉੇਦਘਾਟਨ ਅੰਤਰਰਾਸ਼ਟਰੀ ਹਾਕੀ ਖਿਡਾਰਣ ਮੈਡਮ ਅਮਨਦੀਪ ਕੋਰ ਡੀ.ਐਸ.ਪੀ ਜੰਡਿਆਲਾ ਨੇ ਕੀਤਾ।ਵੱਖ-ਵੱਖ ਟੀਮਾਂ ਨੇ ਸ਼ਾਨਦਾਰ ਮਾਰਚ ਪਾਸ ਕਰਦਿਆ ਡੀ.ਐਸ.ਪੀ ਅਮਨਦੀਪ ਕੋਰ ਜੰਡਿਆਲਾ ਗੁਰੁ ਨੂੰ ਸਲਾਮੀ ਦਿੱਤੀ।ਅਤੇ ਰੰਗ ਬਿਰੰਗੇ ਗੁਬਾਰਿਆ ਨੂੰ ਹਵਾ ਵਿਚ ਛੱਡਦਿਆਂ ਖੇਡ ਮੇਲੇ ਦਾ ਆਰੰਭ ਕੀਤਾ।ਇਸ ਮੋਕੇ ਤੇ ਡੀ.ਐਸ. ਪੀ. ਅਮਨਦੀਪ ਕੋਰ ਜੰਡਿਆਲਾ ਨੇ ਬੱਚਿਆਂ ਨਾਲ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵੀ ਬਹੁਤ ਜਰੂਰੀ ਹਨ ਤੇ ਖਾਸ ਤੋਰ ਤੇ ਲੜਕੀਆਂ ਨੂੰ ਖੇਡਾਂ ਵਿਚ ਭਾਗ ਲੈਣ ਲਈ ਪ੍ਰੇਰਿਤ ਕੀਤਾ ਜਾਣਾ ਚਾਹੀਦਾ ਹੈ।3 ਦਸੰਬਰ ਨੂੰ ਖੇਡ ਮੇਲੇ ਦੇ ਅਖਰੀਲੇ ਪੜਾਅ ਤੇ ਸ: ਬਲਜੀਤ ਸਿੰਘ ਜਲਾਲ ਉਸਮਾਂ ਹਲਕਾ ਜੰਡਿਆਲਾ ਗੁਰੂ ਦੇ ਵਿਸ਼ੇਸ਼ ਪ੍ਰਤੀਨਿਧ ਸੁਖਵਿੰਦਰ ਸਿੰਘ, ਸ: ਗੁਰਦਿਆਲ ਸਿੰਘ ਬੰਡਾਲਾ ਚੇਅਰਮੈਨ ਬਲਾਕ ਸੰਮਤੀ, ਸ੍ਰੀ, ਸੰਨੀ ਸ਼ਰਮਾ, ਕੁਲਵੰਤ ਸਿੰਘ ਐਮ.ਸੀ, ਅਵਤਾਰ ਸਿੰਘ ਅਤੇ ਹਰਚਰਨ ਸਿੰਘ ਬਰਾੜ ਐਮ. ਸੀ, ਮਲਵਿੰਦਰ ਸਿੰਘ ਸਰਪੰਚ, ਬਲਵਿੰਦਰ ਸਿੰਘ ਗਿੱਲ, ਜੱਸ ਦੇਵੀਦਾਸਪੁਰਾ, ਸਿਕੰਦਰ ਸਿੰਘ ਚੋਧਰੀ, ਇੰਜ: ਜਸਕਵਲ ਸਿੰਘ ਅਤੇ ਤਨਵੀਰ ਕੋਰ ਕਾਹਲੋ, ਪ੍ਰਿੰਸੀਪਲ ਅਮਨਦੀਪ ਕੋਰ ਨੇ ਬੱਚਿਆਂ ਨੂੰ ਇਨਾਮ ਦਿੱਤੇ। ਅੰਤ ਵਿਚ ਸਕੂਲ ਦੇ ਮੈਨਜਿੰਗ ਡਾਇਰੈਕਟਰ ਸ. ਮੰਗਲ ਸਿੰਘ ਕਿਸ਼ਨਪੁਰੀ ਨੇ ਆਏ ਮਹਿਮਾਨਾ ਦਾ ਧੰਨਵਾਦ ਕਰਦਿਆਂ ਉਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।ਨਸ਼ਿਆ ਤੋਂ ਜਵਾਨੀ ਨੂੰ ਬਚਾਉਣ ਦਾ ਸਹੀ ਮਾਰਗ ਦਰਸਾਉਂਦਾ ਇਹ ਖੇਡ ਮੇਲਾ ਆਪਣੀ ਵਿੱਲਖਣ ਛਾਪ ਛੱਡਦਾ ਹੋਇਆ ਖਤਮ ਹੋਇਆ ।
Check Also
ਮਾਤਾ ਪੁਸ਼ਪਾ ਦੇਵੀ ਨਮਿਤ ਸ਼ਰਧਾਂਜਲੀ ਸਮਾਗ਼ਮ ਅੱਜ
ਸੰਗਰੂਰ, 4 ਮਾਰਚ (ਜਗਸੀਰ ਲੌਂਗੋਵਾਲ) – ਮਾਤਾ ਪੁਸ਼ਪਾ ਦੇਵੀ (83 ਸਾਲ) ਨੇ ਇੱਕ ਸੰਖੇਪ ਬਿਮਾਰੀ …