Friday, June 21, 2024

ਮੇਅਰ ਤੇ ਕਮਿਸ਼ਨਰ ਵਲੋਂ ਸ਼ਹਿਰ ਦੇ ਵਿਕਾਸ ਲਈ ਕੌਂਸਲਰਾਂ ਨਾਲ ਮੀਟਿੰਗ

ਹਰ ਵਾਰਡ ਦੇ ਵਿਕਾਸ ਕੰਮ ਮਿਥੇ ਸਮੇਂ ‘ਚ ਕੀਤੇ ਜਾਣਗੇ ਪੂਰੇ – ਮੇਅਰ

ਅੰਮ੍ਰਿਤਸਰ, 6 ਅਗਸਤ (ਜਗਦੀਪ ਸਿੰਘ ਸੱਗੂ) – ਮੇਅਰ ਕਰਮਜੀਤ ਸਿੰਘ ਅਤੇ ਕਮਿਸ਼ਨਰ ਕੁਮਾਰ ਸੌਰਭ ਰਾਜ ਵਲੋਂ ਅੰਮ੍ਰਿਤਸਰ ਸ਼ਹਿਰ ਦੀਆਂ ਸਾਰੀਆਂ ਵਾਰਡਾਂ ਦੇ ਸਮੁੱਚੇ ਵਿਕਾਸ ਨੂੰ ਮੁੱਖ ਰੱਖਦੇ ਹੋਏ ਵਿਧਾਨ ਸਭਾ ਹਲਕੇ ਮੁਤਾਬਿਕ ਵਾਰਡ ਕੌਂਸਲਰਾਂ ਦੀਆਂ ਮੀਟਿੰਗਾਂ ਦੀ ਸ਼ੁਰੂਆਤ ਹਿੱਤ ਵਿਧਾਨ ਸਭਾ ਹਲਕਾ ਪੂਰਬੀ ਅਤੇ ਦੱਖਣੀ ਦੇ ਕੌਂਸਲਰਾਂ ਨਾਲ ਮੀਟਿੰਗ ਕੀਤੀ ਗਈ।ਕੌਂਸਲਰਾਂ ਵਲੋਂ ਨਵ-ਨਿਯੁਕਤ ਕਮਿਸ਼ਨਰ ਕੁਮਾਰ ਸੌਰਭ ਰਾਜ ਸਵਾਗਤ ਕੀਤਾ ਗਿਆ।ਮੇਅਰ ਅਤੇ ਕਮਿਸ਼ਨਰ ਵਲੋਂ ਹਰ ਇਕ ਕੌਂਸਲਰ ਨੂੰ ਵੱਖਰੇ-ਵੱਖਰੇ ਤੌਰ ‘ਤੇ ਸੁਣਿਆ ਗਿਆ ਅਤੇ ਵਾਰਡ ਨਾਲ ਸਬੰਧਤ ਪੇਸ਼ ਆ ਰਹੀਆਂ ਸਮੱਸਿਆਵਾਂ ਨੋਟ ਕੀਤੀਆਂ ਗਈਆਂ। ਉਨਾਂ ਮੌਜ਼ੂਦ ਕੌਂਸਲਰਾਂ ਨੂੰ ਮੇਅਰ ਅਤੇ ਕਮਿਸ਼ਨਰ ਵਲੋਂ ਭਰੋਸਾ ਦੁਆਇਆ ਗਿਆ ਕਿ ਉਹਨਾਂ ਦੀਆਂ ਵਾਰਡਾਂ ਨਾਲ ਸਬੰਧਤ ਜਿੰਨ੍ਹੇ ਵੀ ਕੰਮ ਹਾਊਸ ਵਿਚੋਂ ਪਾਸ ਹੋ ਚੁੱਕੇ ਹਨ, ਉਹ ਜਲਦ ਹੀ ਸ਼ੁਰੂ ਕਰਵਾ ਦਿੱਤੇ ਜਾਣਗੇ।ਇਸ ਤੋਂ ਇਲਾਵਾ ਉਹਨਾਂ ਹਰ ਇਕ ਕੌਂਸਲਰ ਨੂੰ ਆਉਣ ਵਾਲੇ ਸਮੇਂ ਵਿੱਚ ਹੋਣ ਵਾਲੀ ਵਿੱਤ ਅਤੇ ਠੇਕਾ ਕਮੇਟੀ ਦੀ ਮੀਟਿੰਗ ਲਈ 25 ਤੋਂ 30 ਲੱਖ ਰੁਪਏ ਦੀ ਲਾਗਤ ਦੇ ਕੰਮ ਦੇ ਐਸਟੀਮੇਟ ਵਾਰਡ ਅਨੁਸਾਰ ਤਿਆਰ ਕਰਵਾਉਣ ਲਈ ਕਿਹਾ ਤਾਂ ਜੋ ਇਹਨਾਂ ਕੰਮਾਂ ਨੂੰ ਜਲਦ ਪਾਸ ਕਰਕੇ ਇਹਨਾਂ ਤੇ ਅਮਲੀਜ਼ਾਮਾ ਪਹਿਣਾਇਆ ਜਾ ਸਕੇ।ਮੀਟਿੰਗ ਵਿਚ ਹਾਜ਼ਰ ਕੌਂਸਲਰਾਂ ਨੇ ਮੇਅਰ ਅਤੇ ਕਮਿਸ਼ਨਰ ਦਾ ਧੰਨਵਾਦ ਕੀਤਾ।
               ਅੱਜ ਦੀ ਮੀਟਿੰਗ ਵਿਚ ਕੌਂਸਲਰ ਜਤਿੰਦਰ ਕੌਰ ਸੋਨੀਆ, ਜੀਤ ਸਿੰਘ ਭਾਟੀਆ, ਦਲਬੀਰ ਸਿੰਘ ਮੰਮਣਕੇ, ਅਸ਼ਵਨੀ ਕਾਲੇਸ਼ਾਹ, ਦਮਨਦੀਪ ਸਿੰਘ, ਸੰਨੀ ਕੁੰਦਰਾ, ਰਾਜੇਸ਼ ਮਦਾਨ, ਸਤਨਾਮ ਸਿੰਘ, ਗਗਨਦੀਪ ਸਿੰਘ ਸਹਿਜੜਾ, ਨਵਦੀਪ ਸਿੰਘ ਹੁੰਦਲ, ਜਸਵਿੰਦਰ ਸਿੰਘ ਲਾਡੋ ਪਹਿਲਵਾਨ, ਜਰਨੈਲ ਸਿੰਘ, ਪ੍ਰਗਟ ਸਿੰਘ ਧੁੰਨਾ, ਗਰੀਸ਼ ਸ਼ਰਮਾ, ਸੌਰਭ ਮਿੱਠੂ ਮਦਾਨ, ਬਲਦੇਵ ਸਿੰਘ ਸੰਧੂ, ਬਲਵਿੰਦਰ ਸਿੰਘ ਨਵਾਂਪਿੰਡ, ਜਵਿੰਦਰ ਸਿੰਘ, ਰਣਜੀਤ ਸਿੰਘ ਭਗਤ, ਅਮਰਬੀਰ ਸਿੰਘ ਗਿੱਲ ਹਾਜ਼ਰ ਸਨ।

Check Also

ਯਾਦਗਾਰੀ ਹੋ ਨਿਬੜਿਆ ਸਟੱਡੀ ਸਰਕਲ ਵਲੋਂ ਲਗਾਇਆ ਗਿਆਨ ਅੰਜ਼ਨ ਸਮਰ ਕੈਂਪ

ਸੰਗਰੂਰ, 20 ਜੂਨ (ਜਗਸੀਰ ਲੌਂਗੋਵਾਲ) – ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸੰਗਰੂਰ ਬਰਨਾਲਾ ਮਾਲੇਰਕੋਟਲਾ …