ਜੰਡਿਆਲਾ ਗੁਰੂ, 4 ਦਸੰਬਰ (ਹਰਿੰਦਰਪਾਲ ਸਿੰਘ) – ਸਵੇਰੇ ਕਰੀਬ 11-00 ਵਜੇ ਦੇ ਕਰੀਬ ਬੱਸ ਸਟੈਂਡ ਜੀ.ਟੀ.ਰੋਡ ਸਰਾਂ ‘ਤੇ ਹੰਗਾਮਾ ਹੋ ਗਿਆ, ਜਦ ਉੇਥੇ ੲਕ ਔਰਤ ਨੇ ਸ਼ੋਰ ਮਚਾਉਣਾ ਸ਼ੁਰੂ ਕਰ ਦਿੱਤਾ ਅਤੇ ਸੜਕ ਉੱਪਰ ਹੀ ਜਾਮ ਲਗਾ ਦਿੱਤਾ ਗਿਆ।ਮੋਕੇ ਉੱਪਰ ਨਜ਼ਦੀਕ ਥਾਣੇ ਤੋਂ ਮਹਿਲਾਂ ਪੁਲਿਸ ਇੰਸਪੈਕਟਰ ਸਮੇਤ ਪੁਲਿਸ ਕਰਮਚਾਰੀਆਂ ਨੇ ਉਸ ਅੋਰਤ ਨੂੰ ਥਾਣੇ ਲਿਜਾਣ ਦੀ ਕੋਸ਼ਿਸ਼ ਕੀਤੀ, ਤਾਂ ਉਸ ਨੇ ਥਾਣੇ ਦੇ ਬਾਹਰ ਹੀ ਇੱਕਲੀ ਨੇ ਧਰਨਾ ਲਗਾ ਦਿੱਤਾ।ਮੋਕੇ ‘ਤੇ ਇੱਕਤਰ ਕੀਤੀ ਜਾਣਕਾਰੀ ਵਿਚ ਪੀੜਤ ਔਰਤ ਨਵਪ੍ਰੀਤ ਕੋਰ ‘ਕਾਲਪਨਿਕ ਨਾਮ’ ਨੇ ਦੱਸਿਆ ਕਿ ਬੀਤੀ ਰਾਤ ਉਸ ਦੇ ਸਹੁਰੇ ਅਤੇ ਸੱਸ ਨੇ ਉਸ ਨੂੰ ਕੋਈ ਨਸ਼ੀਲਾ ਪਾਊਡਰ ਨੱਕ ਦਬਾ ਕੇ ਸੁੰਘਾ ਦਿੱਤਾ ਅਤੇ ਮੈਂ ਉਹਨਾ ਦੇ ਚੁੰਗਲ ਵਿਚੋਂ ਛੁੱਟ ਕੇ ਨਜਦੀਕ ਹੀ ਪੁਲਿਸ ਚੋਂਕੀ ਦੇਰ ਰਾਤ ਪਹੁੰਚੀ, ਪਰ ਕਿਸੇ ਵੀ ਪੁਲਿਸ ਮੁਲਾਜ਼ਮ ਨੇ ਦਰਵਾਜਾ ਨਹੀਂ ਖੋਲਿਆ।ਪੀੜਤ ਅੋਰਤ ਵਲੋਂ ਵਾਰ ਵਾਰ ਡੀ.ਐਸ.ਪੀ ਜੰਡਿਆਲਾ ਨੂੰ ਮਿਲਣ ਦੀ ਮੰਗ ਕੀਤੀ ਜਾ ਰਹੀ ਸੀ, ਉਸ ਦਾ ਕਹਿਣਾ ਸੀ ਕਿ ਉਹ ਇਕ ਮਹਿਲਾ ਅਫ਼ਸਰ ਨੂੰ ਹੀ ਸਾਰੀ ਸੱਚਾਈ ਦੱਸੇਗੀ।ਡੀ.ਐਸ.ਪੀ ਜੰਡਿਆਲਾ ਅਮਨਦੀਪ ਕੋਰ ਅੱਜ ਛੁੱਟੀ ਤੇ ਹੋਣ ਕਰਕੇ ਮੋਕੇ ਉੱਪਰ ਐਸ.ਐਚ.ਓ ਕਮਲਜੀਤ ਸਿੰਘ ਵਲੋਂ ਫੋਨ ਰਾਹੀ ਪੀੜਤ ਅੋਰਤ ਨਾਲ ਗੱਲ ਵੀ ਕਰਵਾਈ ਗਈ, ਪਰ ਫਿਰ ਵੀ ਉਸ ਅੋਰਤ ਵਲੋਂ ਥਾਣੇ ਅੱਗਿਓਂ ਧਰਨਾ ਸਮਾਪਤ ਨਹੀਂ ਸੀ ਕੀਤਾ ਜਾ ਰਿਹਾ।
ਇਸ ਮੌਕੇ ਨਵਪ੍ਰੀਤ ਕੋਰ ਨੇ ਸਹੁਰੇ ਪਰਿਵਾਰ ਉੱਪਰ ਆਰੋਪਾਂ ਦੀ ਝੜੀ ਲਗਾਉਂਦੇ ਹੋਏ ਕਿਹਾ ਕਿ ਉਸ ਦਾ ਪਤੀ ਕੰਵਲਜੀਤ ਸਿੰਘ ਵਿਦੇਸ਼ ਵਿਚ ਰਹਿੰਦਾ ਹੈ ਅਤੇ ਬੀਤੀ ਰਾਤ ਉਸ ਦੇ ਸਹੁਰੇ ਵਲੋਂ ਉਸ ਨੂੰ ਬਦਨਾਮ ਕਰਨ ਦੀ ਸਾਜਿਸ਼ ਨਾਲ ਉਸ ਦੀਆਂ ਨਹਾਉਂਦੀ ਦੀਆਂ ਤਸਵੀਰਾਂ ਖਿੱਚਆ ਗਈਆਂ, ਜੋ ਉਸ ਵਲੋਂ ਰੋਲਾ ਪਾਉਣ ਸੱਸ ਅਤੇ ਸਹੁਰੇ ਨੇ ਡੀਲੀਟ ਕਰ ਦਿੱਤੀਆਂ।
ਇਸ ਸਬੰਧੀ ਨਵਪ੍ਰੀਤ ਕੋਰ ਦੇ ਸਹੁਰੇ ਕਰਮਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਹਨਾ ਨੇ ਸਾਰੇ ਦੋਸ਼ਾਂ ਨੂੰ ਝੁਠਾਲਾਉਂਦੇ ਹੋਏ ਕਿਹਾ ਕਿ ਉਸ ਦੀ ਨੂੰਹ ਕਾਫੀ ਸਮੇਂ ਤੋਂ ਨਸ਼ੀਲੇ ਟੀਕੇ ਅਤੇ ਗੋਲੀਆਂ ਆਦਿ ਲੈਂਦੀ ਹੈ, ਜਿਸ ਕਰਕੇ ਉਹ ਇਸ ਸਮੇਂ ਵੀ ਠੀਕ ਨਹੀਂ।ਨਵਪ੍ਰੀਤ ਦੇ ਪਰਿਵਾਰਿਕ ਮੈਂਬਰਾ ਵਿਚੋਂ ਮੋਕੇ ਤੇ ਖੜੇ ਉਸ ਦੇ ਇੱਕ ਦਿਉਰ ਨੇ ਕਿਹਾ ਕਿ ਆਪਣੇ ਪਤੀ ਨੂੰ ਵਿਦੇਸ਼ ਤੋਂ ਬੁਲਾਉਣ ਦੇ ਬਹਾਨੇ ਉਨਾਂ ਦੀ ਭਰਜਾਈ ਇਹ ਸਭ ਡਰਾਮਾ ਕਰ ਰਹੀ ਹੈ।ਐਸ.ਐਚ. ਓ ਕਮਲਜੀਤ ਸਿੰਘ ਨੇ ਕਿਹਾ ਕਿ ਅੋਰਤ ਦਾ ਮੈਡੀਕਲ ਕਰਵਾਉਣ ਤੋਂ ਬਾਅਦ ਬਿਆਨ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ, ਕਿਉਂਕਿ ਅੋਰਤ ਇਸ ਸਮੇਂ ਨਸ਼ੇ ਦੀ ਹਾਲਤ ਵਿੱਚ ਹੈ।ਖ਼ਬਰ ਲਿਖੇ ਜਾਣ ਤੱਕ ਦੁਪਹਿਰ 11-00 ਵਜੇ ਤੋਂ ਕਰੀਬ 3-00 ਵਜੇ ਤੱਕ ਅੋਰਤ ਵਲੋਂ ਥਾਣੇ ਦੇ ਬਾਹਰ ਹੀ ਧਰਨਾ ਲਗਾਇਆ ਹੋਇਆ ਸੀ।
Check Also
ਖ਼ਾਲਸਾ ਕਾਲਜ ਵੈਟਰਨਰੀ ਵਿਖੇ ਪਲੇਸਮੈਂਟ ਡਰਾਈਵ ਕਰਵਾਈ ਗਈ
ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਿਖੇ ਬਾਵਿਆ …