ਫਾਜਿਲਕਾ, 18 ਮਾਰਚ (ਵਿਨੀਤ ਅਰੋੜਾ)- ਸਮਾਜ ਸੇਵੀ ਸੰਸਥਾ ਸ਼੍ਰੀ ਰਾਮ ਸ਼ਰਣਮ ਨੇਤਰਦਾਨ ਸਹਾਇਤਾ ਕਮੇਟੀ ਦੁਆਰਾ ਚਲਾਏ ਜਾ ਰਹੇ ਮਰਨ ਉਪਰਾਂਤ ਨੇਤਰਦਾਨ ਅਭਿਆਨ ਦੇ ਤਹਿਤ ਰੁਕਮਨੀ ਦੇਵੀ ਦਾ ਨਾਮ ਨੇਤਰਦਾਨੀਆਂ ਦੀ ਸੂਚੀ ਵਿੱਚ ਸ਼ਾਮਿਲ ਹੋਇਆ ਹੈ।ਜਾਣਕਾਰੀ ਦਿੰਦੇ ਰਾਮ ਸ਼ਰਣਮ ਦੇ ਪ੍ਰਵਕਤਾ ਸੰਤੋਸ਼ ਜੁਨੇਜਾ ਨੇ ਦੱਸਿਆ ਕਿ ਆਰਿਆ ਨਗਰ ਗਲੀ ਨੰਬਰ 4 ਨਿਵਾਸੀ ਚੂਨੀ ਲਾਲ ਦੀ ਪਤਨੀ ਰੁਕਮਣੀ ਦੇਵੀ ਦੇ ਨਿਧਨ ਹੋ ਜਾਣ ਤੋਂ ਬਾਅਦ ਉਸਦੇ ਸਪੁੱਤਰ ਗੌਰਵ ਵਾਟਸ ਨੇ ਆਪਣੇ ਰਿਸ਼ਤੇਦਾਰ ਪਵਨ ਝਾਂਬ ਜਲਾਲਾਬਾਦ ਦੇ ਮਾਧਿਅਮ ਨਾਲ ਸੋਸਾਇਟੀ ਦੇ ਮੈਂਬਰ ਮਹੇਸ਼ ਲੂਨਾ ਨੂੰ ਆਪਣੀ ਮਾਤਾ ਦੇ ਨੇਤਰਦਾਨ ਲਈ ਸੰਪਰਕ ਕੀਤਾ ਤਾਂ ਮਾਤਾ ਕਰਤਾਰ ਕੌਰ ਇੰਟਰਨੈਸ਼ਨਲ ਆਈ ਹਸਪਤਾਲ ਸਿਰਸਾ ਦੇ ਡਾਕਟਰ ਵਿਜੈ ਛਾਬੜਾ ਅਤੇ ਉਨਾਂ ਦੀ ਟੀਮ ਦੁਆਰਾ ਮ੍ਰਿਤਕਾ ਦੇ ਦੋਵੇ ਅੱਖਾਂ ਸੁਰੱਖਿਅਤ ਕਰ ਲਈਆਂ ।ਬਾਅਦ ਵਿੱਚ ਸਹਾਇਤਾ ਕਮੇਟੀ ਦੇ ਮੈਂਬਰ ਸੰਦੀਪ ਖੁੰਗਰ,ਮਦਨ ਲਾਲ ਗਾਂਧੀ, ਜਗਦੀਸ਼ ਕਸ਼ਅਪ, ਮਹੇਸ਼ ਲੂਨਾ, ਗੁਲਸ਼ਨ ਗੁੰਬਰ ਨੇ ਮ੍ਰਿਤਕਾ ਉੱਤੇ ਚਾਦਰ ਪਾ ਕੇ ਸ਼ਰਧਾ ਦੇ ਫੁਲ ਭੇਂਟ ਕੀਤੇ ।
Check Also
ਪ੍ਰਕਾਸ਼ ਗੁਰਪੁਰਬ ਸਬੰਧੀ ਬਾਲ ਕਵੀ ਦਰਬਾਰ 5 ਜਨਵਰੀ ਨੂੰ
ਸੰਗਰੂਰ, 26 ਦਸੰਬਰ (ਜਗਸੀਰ ਲੌਂਗੋਵਾਲ) – ਸਥਾਨਕ ਗੁਰਦੁਆਰਾ ਸਾਹਿਬ ਨਾਨਕਪੁਰਾ ਵਿਖੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ …