Monday, April 21, 2025

ਖੇਤਰੀ ਵਪਾਰ ਨੂੰ ਵਧਾਉਣ ਦੀਆਂ ਕੋਸ਼ਿਸ਼ਾਂ ਜ਼ਰੂਰੀ ਐਲ.ਸੀ.ਸੀ.ਆਈ

PPN0412201410
ਅੰਮ੍ਰਿਤਸਰ, 4 ਦਸੰਬਰ (ਸੁਖਬੀਰ ਸਿੰਘ) – ਖੇਤਰੀ ਵਪਾਰ ਨਾ ਕੇਵਲ ਪਾਕਿਸਤਾਨ ਲਈ ਬਲਕਿ ਭਾਰਤ ਵੀ ਬਹੁਤ ਜ਼ਰੂਰੀ ਹੈ। ਇਸ ਗੱਲ ‘ਤੇ ਜ਼ੋਰ ਦਿੰਦੇ ਹੋਏ ਸਈਦ ਮਹਮੂਦ ਗਜ਼ਨਵੀ, ਵਾਈਸ ਪ੍ਰੈਜ਼ੀਡੈਂਟ, ਲਹੌਰ ਚੈਂਬਰ ਆਫ ਕਾਮਰਸ ਅਤੇ ਇੰਡਸਟਰੀ ਨੇ ਕਿਹਾ, ”ਖੇਤਰ ਵਿਚ ਵਪਾਰ ਨੂੰ ਵਧਾਉਂਣ ਲਈ ਹਰ ਇੱਕ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ। ਪੂਰੇ ਵਿਸ਼ਵ ਵਿੱਚ, ਵਪਾਰੀ ਮਜਬੂਤ ਖੇਤਰੀ ਵਪਾਰ ਦੇ ਫਾਇਦੇ ਪ੍ਰਾਪਤ ਕਰਦੇ ਹਨ।”
”ਪਾਕਿਸਤਾਨ ਅਤੇ ਭਾਰਤ ਕੁਦਰਤੀ ਵਪਾਰਕ ਪਾਟਨਰ ਹਨ, ਪਰ ਅਜੇ ਤੱਕ ਵੀ ਅਸੀਂ ਆਪਸੀ ਸੌਦੇ ਅਤੇ ਇਕਸੁਰਤਾ ਦੇ ਫਾਇਦੇ ਪ੍ਰਾਪਤ ਕਰਨ ਤੋਂ ਵਾਂਝੇ ਹਾਂ,” ਗਜ਼ਨਵੀ ਨੇ ਕਿਹਾ।
ਇਸ ਤੋਂ ਪਹਿਲਾਂ, ਪੀਐਚਡੀ ਚੈਂਬਰ ਆੱਫ ਕਾਮਰਸ ਅਤੇ ਇੰਡਸਟਰੀ ਨੇ ਪਾਕਿਸਤਾਨ ਤੋਂ ਆਏ 160 ਡੈਲੀਗੇਟਾਂ ਦਾ ਸਵਾਗਤ ਕੀਤਾ ਜੋ 5-ਦਿਨਾਂ ਸਟੇਟ ਈਵੈਂਟ ਪੀਐਚਡੀ-ਪੰਜਾਬ ਇੰਟਰਨੈਸ਼ਨਲ ਟ੍ਰੇਡ ਐਕਸਪੋ ਵਿੱਚ ਭਾਗ ਲੈਣ ਲਈ ਸਰਹੱਦ ਪਾਰ ਕਰਕੇ ਇੱਥੇ ਪਹੁੰਚੇ ਹਨ, ਆਰਐਸ ਸਚਦੇਵਾ, ਕੋ-ਚੇਅਰਮੈਨ, ਪੰਜਾਬ ਕਮੇਟੀ, ਪੀਐਚਡੀ ਚੈਂਬਰ ਆੱਫ ਕਾਮਰਸ ਅਤੇ ਇੰਡਸਟਰੀ ਨੇ ਕਿਹਾ।ਪਾਕਿਸਤਾਨ ਦੇ ਆਪਣੇ ਵਪਾਰੀਆਂ ਦੀਆਂ ਚਿੰਤਾਵਾਂ ਬਾਰੇ ਸਚਦੇਵਾ ਨੇ ਕਿਹਾ, ”ਅਸੀਂ ਸਥਿਤੀ ਨੂੰ ਬਿਹਤਰ ਬਣਾਉਂਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਾਂ। ਵਿਕਾਸ ਦੇ ਲਈ ਆਪਸੀ ਸ਼ਾਂਤੀ ਅਤੇ ਇਕਸੁਰਤਾ ਦੀ ਥਾਂ ਹੋਰ ਕੁਝ ਨਹੀਂ ਲੈ ਸਕਦਾ।” ਟ੍ਰੇਡ ਐਕਸਪੋ ਦੇ ਪਹਿਲ ਦਿਨ ਨੂੰ ਲੋਕਾਂ ਤੋਂ ਭਰਵਾਂ ਹੁੰਘਾਰਾ ਮਿਲਿਆ।
ਸਚਦੇਵਾ ਨੇ ਦੱਸਿਆ ਕਿ ਲਹੌਰ ਚੈਂਬਰ ਆੱਫ ਕਾਮਰਸ ਅਤੇ ਇੰਡਸਟਰੀ ਦੇ 140 ਡੈਲੀਗੇਟਾਂ ਅਤੇ ਸਰਗੋਧਾ ਚੈਂਬਰ ਆੱਫ ਕਾਮਰਸ ਅਤੇ ਇੰਡਸਟਰੀ ਦੇ 20 ਡੈਲੀਗੇਟਾਂ ਨੂੰ ਸਰਹੱਦ ਤੋਂ ਨਾਲ ਲਿਆਉਂਦਾ ਗਿਆ।ਅਗਲੇ ਦੋ ਦਿਨਾਂ ਵਿੱਚ ਸ਼ੇਖਪੁਰਾ ਚੈਂਬਰ ਆੱਫ ਕਾਮਰਸ ਅਤੇ ਇੰਡਸਟਰੀ, ਗੁਜਰਾਂਵਾਲਾ ਚੈਂਬਰ ਆੱਫ ਕਾਮਰਸ ਅਤੇ ਇੰਡਸਟਰੀ, ਜੇਹਲਮ ਚੈਂਬਰ ਆੱਫ ਕਾਮਰਸ ਅਤੇ ਇੰਡਸਟਰੀ, ਗੁਜਰਾਤ ਚੈਂਬਰ ਆੱਫ ਕਾਮਰਸ ਅਤੇ ਇੰਡਸਟਰੀ ਤੋਂ 300 ਤੋਂ ਵੀ ਜ਼ਿਆਦਾ ਡੈਲੀਗੇਟਾਂ ਦੇ ਆਉਂਣ ਦੀ ਆਸ ਕੀਤੀ ਜਾਂਦੀ ਹੈ।
ਇਹ ਚੈਂਬਰ ਆੱਫ ਕਾਮਰਸ ਅਤੇ ਇੰਡਸਟਰੀ ਆਪਸੀ ਵਪਾਰ ਨੂੰ ਵਧਾਉਂਣ ਦੇ ਲਈ ਪੰਜਾਬ ਦੀਆਂ ਵਿਭਿੰਨ ਇੰਡਸਟਰੀ ਐਸੋਸੀਏਸ਼ਨਾਂ ਨਾਲ ਗੱਲਬਾਤ ਕਰਨਗੇ। ਇਸ ਜਾਣਕਾਰੀ ਦਿੰਦੇ ਹੋਏ ਸਚਦੇਵਾ ਨੇ ਕਿਹਾ ਕਿ ਪੀਐਚਡੀ ਚੈਂਬਰ ਨੂੰ ਪੂਰਾ ਯਕੀਨ ਹੈ ਕਿ ਇੱਕ ਮਜਬੂਤ ਦੋਹਰਾ ਵਪਾਰ ਦੋਹਾਂ ਦੇਸ਼ਾਂ ਵਿਚਕਾਰ ਵਿਰੋਧੀ ਸੰਬੰਧ ਨੂੰ ਸੁਧਾਰਨ ਲਈ ਸਭ ਤੋਂ ਚੰਗਾ ਵਿਚਾਰ ਅਤੇ ਸੰਭਾਵੀ ਹੱਲ ਹੈ।”ਬਿਹਤਰ ਵਪਾਰਕ ਸੰਬੰਧਾਂ ਦੇ ਲਈ ਇੰਟੀਗ੍ਰੇਟਡ ਅਪਰੋਚ ਦਾ ਹਿੱਸਾ ਹੋਣ ਦੇ ਨਾਤੇ ਇਸ ਤਰ੍ਹਾਂ ਦੀਆਂ ਗੱਲਾਂਬਾਤਾਂ ਇੱਕ ਮਹੱਤਵਪੂਰਨ ਭੁਮਿਕਾ ਨਿਭਾਉਂਦੀਆਂ ਹਨ,” ਪਾਕਿਸਤਨ ਵਿੱਚ ਹਾਲ ਹੀ ਦੀਆਂ ਇੰਟਰਐਕਸ਼ਨਾਂ ਬਾਰੇ ਬੋਲਦਿਆਂ ਸਚਦੇਵਾ ਨੇ ਕਿਹਾ।
ਪੰਜਾਬ ਤੋਂ ਭਾਗ ਲੈਣ ਵਾਲੀਆਂ ਇੰਡਸਟਰੀ ਐਸੋਸੀਏਸ਼ਨਾਂ ਵਿੱਚ ਅੰਮ੍ਰਿਤਸਰ ਅਧਾਰਿਤ ਟੈਕਸਟਾਈਲ ਮੈਨੂਫੈਕਚੁਰਰਜ਼ ਐਸੋਸੀਏਸ਼ਨ ਅਤੇ ਸ਼ਾੱਲ ਕਲੱਬ ਤੋਂ ਮੋਹਾਲੀ ਇੰਡਸਟਰੀਜ਼ ਐਸੋਸੀਏਸ਼ਨ, ਇੰਜਨੀਅਰਿੰਗ ਐਕਸਪੋਰਟਸ ਪ੍ਰੋਮੋਸ਼ਨ ਕੌਂਸਿਲ, ਲੁਧਿਆਣਾ ਸੂਇੰਗ ਮਸ਼ੀਨਜ਼ ਮੈਨੂਫੈਕਚੁਰਰਜ਼ ਐਸੋਸੀਏਸ਼ਨ, ਫੋਕਲ ਪੁਆਇੰਟ ਇੰਡਸਟਰੀਜ਼ ਐਸੋਸੀਏਸ਼ਨ, ਰਾਈਸ ਐਕਸਪੋਰਟਸ ਐਸੋਸੀਏਸ਼ਨ ਵੀ ਸ਼ਾਮਿਲ ਹੋਣਗੀਆਂ। ਇਹ ਜਾਣਕਾਰੀ ਦਲੀਪ ਸ਼ਰਮਾ, ਡਾਇਰੈਕਟਰ, ਪੀਐਚਡੀ ਚੈਂਬਰ ਆੱਫ ਕਾਮਰਸ ਅਤੇ ਇੰਡਸਟਰੀ ਦੁਆਰਾ ਦਿੱਤੀ ਗਈ।
ਸ਼ਰਮਾ ਨੇ ਕਿਹਾ ਕਿ ਅੰਮ੍ਰਿਤਸਰ ਦੇ ਸਥਾਨਕ ਨਿਵਾਸੀ ਪਾਕਿਸਤਾਨ ਦੇ ਪ੍ਰਦਰਸ਼ਕਾਂ ਅਤੇ ਉਤਪਾਦਾਂ, ਖਾਸ ਤੌਰ ‘ਤੇ ਓਨਿਕਸ ਮਾਰਬਲ, ਪਾਕਿਸਤਾਨੀ ਟੈਕਸਟਾਈਲਜ਼, ਜੁੱਤੀਆਂ, ਹੈਂਡੀਕ੍ਰਾਫਟਸ, ਅਤੇ ਪਾਕਿਸਤਾਨੀ ਪਕਵਾਨਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

Check Also

ਜਥੇਦਾਰ ਦੀ ਨਿਯੁੱਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਲਈ ਸੁਝਾਵਾਂ ਦੇ ਸਮੇਂ ਵਿੱਚ 20 ਮਈ ਤੱਕ ਕੀਤਾ ਵਾਧਾ

ਅੰਮ੍ਰਿਤਸਰ, 21 ਅਪ੍ਰੈਲ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ …

Leave a Reply