ਰੱਖੜ ਪੁੰਨਿਆਂ ਮੇਲੇ ਮੌਕੇ 4000 ਪੌਦਿਆਂ ਦੀ ਕੀਤੀ ਵੰਡ
ਅੰਮ੍ਰਿਤਸਰ, 14 ਅਗਸਤ (ਸੁਖਬੀਰ ਸਿੰਘ) – ਸਮੇਂ ਦੀ ਮੁੱਖ ਲੋੜ ਹੈ ਕਿ ਅਸੀਂ ਆਪਣੇ ਵਾਤਾਵਰਣ ਨੂੰ ਬਚਾਈਏ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਵੱਛ ਹਵਾ, ਪਾਣੀ ਮੁਹੱਈਆ ਹੋ ਸਕੇ।ਇਨਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਹਰਪੀ੍ਰਤ ਸਿੰਘ ਸੂਦਨ ਨੇ ਕਰਦਿਆਂ ਕਿਹਾ ਕਿ ਅਸੀਂ ਖੁਦ ਆਪਣਾ ਵਾਤਾਵਰਣ ਖਰਾਬ ਕਰਕੇ ਬਿਾਮਰੀਆਂ ਨੂੰ ਸੱਦਾ ਦੇ ਰਹੇ ਹਾਂ ਅਤੇ ਜੇਕਰ ਵਰਤਾਵਰਨ ਨੂੰ ਬਚਾਉਣ ਹੈ ਤਾਂ ਲੋਕ ਖੁਦ ਅੱਗੇ ਆਉਣ।
ਸੂਦਨ ਨੇ ਕਿਹਾ ਕਿ ਹਰੇਕ ਵਿਅਕਤੀ ਨੂੰ ਆਪਣੇ ਜੀਵਨ ਵਿੱਚ ਦੋ ਪੌਦੇ ਜਰੂਰ ਲਗਾਉਣੇ ਚਾਹੀਦੇ ਹਨ। ਉਨਾਂ ਲੋਕਾਂ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਬੱਚਿਆਂ ਦੇ ਜਨਮ ਦਿਨ ਮੌਕੇ ਜਾਂ ਹੋਰ ਕਿਸੇ ਖੁਸ਼ੀ ਦੇ ਮੌਕੇ ਪੌਦੇ ਜਰੂਰ ਲਗਾਉਣ।ਉਨਾਂ ਕਿਹਾ ਕਿ ਇਸ ਨਾਲ ਬੱਚਿਆਂ ਵਿੱਚ ਸਕਾਰਾਤਮਕ ਉਰਜਾ ਦਾ ਪ੍ਰਭਾਵ ਪੈਂਦਾ ਹੈ।
ਜਿਲ੍ਹਾ ਜੰਗਲਾਤ ਅਫ਼ਸਰ ਰਾਜੇਸ਼ ਗੁਲਾਟੀ ਨੇ ਦੱਸਿਆ ਕਿ ਰੱਖੜ ਪੁੰਨਿਆਂ ਦੇ ਸ਼ੁਭ ਮੌਕੇ ਆਈਆਂ ਹੋਈਆਂ ਸੰਗਤਾਂ ਵਿੱਚ 4000 ਦੇ ਕਰੀਬ ਪੌਦੇ ਵੰਡੇ ਗਏ ਹਨ ਅਤੇ ਉਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਹ ਪੌਦੇ ਜ਼ਰੂਰ ਲਗਾਉਣ।ਉਨਾਂ ਕਿਹਾ ਪੌਦੇ ਹੀ ਨਾ ਲਗਾਉਣ ਬਲਕਿ ਉਨਾਂ ਦੀ ਸੰਭਾਲ ਵੀ ਠੀਕ ਤਰ੍ਹਾਂ ਕਰਨ।ਗੁਲਾਟੀ ਨੇ ਕਿਹਾ ਕਿ ਜੰਗਲਾਤ ਵਿਭਾਗ ਹਰੇਕ ਹਲਕੇ ਵਿੱਚ 50 ਹਜ਼ਾਰ ਪੌਦੇ ਲਗਾਉਣ ਜਾ ਰਿਹਾ ਹੈ।ਜਿਸ ਨਾਲ ਪੰਜਾਬ ਦਾ ਵਾਤਾਵਰਣ ਇਕ ਵਾਰ ਫਿਰ ਹਰਿਆਵਲ ਭਰਪੂਰ ਬਣ ਸਕੇਗਾ।ਉਨਾਂ ਕਿਹਾ ਕਿ ਪੌਦੇ ਲਗਾਉਣ ਨਾਲ ਜਿਥੇ ਹਵਾ ਸ਼ੁੱਧ ਹੁੰਦੀ ਹੈ।ਉਥੇ ਧਰਤੀ ਹੇਠਲਾ ਪਾਣੀ ਵੀ ਬਚਦਾ ਹੈ।
ਗੁਲਾਟੀ ਨੇ ਦੱਸਿਆ ਕਿ ਰੱਖੜ ਪੁੰਨਿਆ ਦੇ ਮੇਲੇ ਮੌਕੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਸਰਕਾਰੀ ਆਈ.ਟੀ.ਆਈ ਬਾਬਾ ਬਕਾਲਾ ਸਾਹਿਬ ਦੇ ਬਰਾਮਦੇ ਵਿੱਚ ਤ੍ਰਿਵੇਨੀ ਵੀ ਲਗਾਈ ਗਈ ਹੈ।