Saturday, July 27, 2024

ਡੀ.ਏ.ਵੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਸ਼ਾਨਦਾਰ

ਅੰਮ੍ਰਿਤਸਰ, 20 ਅਗਸਤ (ਜਗਦੀਪ ਸਿੰਘ ਸੱਗ) – ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਦੇ ਵਿਦਿਆਰਥੀਆਂ ਅਸ਼ਮਿਤਾ ਭਾਟੀਆ ਤੇ ਮਦਾਲਸਾ ਸਹਿਗਲ (ਜਮਾਤ ਦੱਸਵੀਂ) ਨੇ 24 ਜੂਨ ਤੋਂ 18 ਜੁਲਾਈ 2022 ਤੱਕ ਆਯੋਜਿਤ ਆਲ ਇੰਡੀਆ ਐਸਟੀਰਾਈਡ ਸਰਚ ਕੈਂਪੇਨ ਜੋ ਕਿ ਆਈ.ਏ.ਐਸ.ਸੀ ਵਿੱਚ ਹਿੱਸਾ ਲਿਆ।ਇਸ ਵਿੱਚ ਵਿਦਿਆਰਥੀਆਂ ਨੇ ਧਰਤੀ ਦੇ ਨੇੜੇ ਦੀਆਂ ਵਸਤਾਂ ਤੇ ਮੇਨ ਬੈਲਟ ਐਸਟੀਰਾਈਡ ਦਾ ਨਿਰੀਖਣ ਅਤੇ ਪੈਨ ਸਟਾਰਜ਼ ਦੀਆਂ ਤਸਵੀਰਾਂ ਦਾ ਵਿਸ਼ਲੇਸ਼ਣ ਕਰਨਾ ਸੀ।ਵਰਨਣਯੋਗ ਹੈ ਕਿ ਦੋਵਾਂ ਵਿਦਿਆਰਥੀਆਂ ਨੇ ਇਸ ਵਿੱਚ ਭਾਗ ਲੈ ਕੇ ਸਕੂਲ ਨੂੰ ਮਾਣ ਦਿਵਾਇਆ ਅਤੇ ਉਹ ਸਪੇਸ ਟੀਮ ਐਸਟ੍ਰੋਨੋਮੀ ਏਸਿਸ ਲਈ ਵੀ ਚੁਣੇ ਗਏ।
ਪੰਜਾਬ ਜ਼ੋਨ-ਏ ਖੇਤਰੀ ਅਧਿਕਾਰੀ ਡਾ. ਸ੍ਰੀਮਤੀ ਨੀਲਮ ਕਾਮਰਾ ਤੇ ਸਕੂਲ ਦੇ ਪ੍ਰਬੰਧਕ ਡਾ. ਪੁਸ਼ਪਿੰਦਰ ਵਾਲੀਆ ਪ੍ਰਿੰਸੀਪਲ ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਅੰਮ੍ਰਿਤਸਰ ਨੇ ਵਿਦਿਆਰਥੀਆਂ ਦੀ ਸ਼ਾਨਦਾਰ ਕਾਰਗੁਜ਼ਾਰੀ ਲਈ ਵਧਾਈ ਦਿੱਤੀ ਤੇ ਆਉਣ ਵਾਲੇ ਸਮੇਂ ਵਿੱਚ ਅਜਿਹੀ ਕਾਰਗੁਜ਼ਾਰੀ ਲਈ ਹੌਂਸਲਾ ਵਧਾਇਆ ।
ਸਕੂਲ ਦੇ ਪ੍ਰਿੰਸੀਪਲ ਡਾ. ਪੱਲਵੀ ਸੇਠੀ ਨੇ ਵਿਦਿਆਰਥੀਆਂ ਦੀਆਂ ਦੀ ਆਪਣੇ ਕੰਮ ਪ੍ਰਤੀ ਲਗਨ, ਤਿਆਰੀ ਅਤੇ ਹੋਰ ਅਣਥੱਕ ਯਤਨਾਂ ਦੀ ਪ੍ਰਸ਼ੰਸਾ ਕੀਤੀ ।

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …