Friday, July 11, 2025

ਐਨ.ਸੀ.ਸੀ ਭਰਤੀ ਮੁਹਿੰਮ ਦੌਰਾਨ ਚੁਣੇ ਗਏ 32 ਨਵੇਂ ਕੈਡਿਟ

ਸਮਰਾਲਾ, 25 ਅਗਸਤ (ਇੰਦਰਜੀਤ ਸਿੰਘ ਕੰਗ) – ਕਮਾਂਡਿੰਗ ਅਫ਼ਸਰ ਕਰਨਲ ਕੇ.ਐਸ ਕੌਂਡਲ ਅਤੇ ਸੂਬੇਦਾਰ ਮੇਜਰ ਜਸਵੀਰ ਸਿੰਘ 19 ਪੰਜਾਬ ਬਟਾਲੀਅਨ ਐਨ.ਸੀ.ਸੀ ਲੁਧਿਆਣਾ ਦੀ ਕਮਾਂਡ ਅਧੀਨ ਸਰਕਾਰੀ ਸੀਨੀ: ਸੈਕੰ: ਸਮਾਰਟ ਸਕੂਲ (ਲ) ਸਮਰਾਲਾ ਵਿਖੇ ਪ੍ਰਿੰਸੀਪਲ ਸੁਮਨ ਲਤਾ ਅਤੇ ਲੈਫ਼ਟੀਨੈਂਟ ਜਤਿੰਦਰ ਕੁਮਾਰ ਦੀ ਅਗਵਾਈ ‘ਚ ਚੱਲ ਰਹੇ ਐਨ.ਸੀ.ਸੀ ਸੀਨੀਅਰ ਡਵੀਜ਼ਨ ਵਿੱਚ ਨਵੇਂ 32 ਕੈਡਿਟਾਂ ਦੀ ਚੋਣ ਕੀਤੀ ਗਈ।ਲੈਫ਼: ਜਤਿੰਦਰ ਕੁਮਾਰ ਨੇ ਦੱਸਿਆ ਕਿ ਨਵੇਂ ਕੈਡਿਟਾਂ ਦੀ ਚੋਣ ਬਟਾਲੀਅਨ ਤੋਂ ਉਚੇਚੇ ਤੌਰ ’ਤੇ ਪਹੁੰਚੇ ਸੂਬੇਦਾਰ ਪੂਰਨ ਚੰਦ ਅਤੇ ਹੌਲਦਾਰ ਮਨਪ੍ਰੀਤ ਸਿੰਘ ਵਲੋਂ ਭਰਤੀ ਦੇ ਸਰੀਰਕ ਮਾਪਦੰਡਾਂ ਅਨੁਸਾਰ ਵਿਦਿਆਰਥੀਆਂ ਦੇ ਸਰੀਰਕ ਪੱਖੋਂ ਟਰਾਇਲ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਕੰਨਿਆਂ) ਸਮਰਾਲਾ ਦੇ ਗਰਾਊਡ ਵਿਖੇ ਕਰਵਾਏ ਗਏ।ਇਨ੍ਹਾਂ ਨਵੇਂ ਚੁਣੇ ਗਏ ਕੈਡਿਟਾਂ ਨੂੰ ਲੈਫ਼: ਜਤਿੰਦਰ ਕੁਮਾਰ, ਪ੍ਰਿੰਸੀਪਲ ਗੁਰਦੀਪ ਸਿੰਘ ਰਾਏ, ਉਘੇ ਸਮਾਜਸੇਵੀ ਸ਼ਿਵ ਕੁਮਾਰ ਸ਼ਿਵਲੀ ਅਤੇ ਰਾਮ ਦਾਸ ਬੰਗੜ ਆਦਿ ਵਲੋਂ ਵਧਾਈਆਂ ਦਿੱਤੀਆਂ ਗਈਆਂ ਅਤੇ ਕੈਡਿਟਾਂ ਦੇ ਉਜਵਲੇ ਭਵਿੱਖ ਲਈ ਕਾਮਨਾ ਵੀ ਕੀਤੀ ਗਈ।
                ਇਸ ਮੌਕੇ ਲੈਕ. ਰਾਜੀਵ ਰਤਨ, ਵਰਿੰਦਰ ਕੁਮਾਰ, ਬਲਰਾਜ ਸਿੰਘ, ਇਕਬਾਲ ਸਿੰਘ, ਸਰਬਜੀਤ ਸਿੰਘ, ਜਸਵਿੰਦਰ ਸਿੰਘ ਤੋਂ ਇਲਾਵਾ ਏ.ਐਨ.ਓ. ਵਿਨੋਦ ਕੁਮਾਰ, ਵਿਕਰਮਜੀਤ ਸਿੰਘ, ਸਤਨਾਮ ਸਿੰਘ, ਪਵਨਪ੍ਰੀਤ ਸਿੰਘ ਪੰਧੇਰ, ਤਰਵਿੰਦਰ ਸਿੰਘ ਅਤੇ ਮਨਦੀਪ ਸਿੰਘ ਹਾਜ਼ਰ ਸਨ।

Check Also

ਸਮੂਹ ਬੂਥ ਲੈਵਲ ਅਫ਼ਸਰਾਂ ਦੀ ਕਰਵਾਈ ਗਈ ਟਰੇਨਿੰਗ

ਅੰਮ੍ਰਿਤਸਰ, 11 ਜੁਲਾਈ (ਸੁਖਬੀਰ ਸਿੰਘ) – ਭਾਰਤ ਚੋਣ ਕਮਿਸ਼ਨ ਵਲੋਂ ਜਾਰੀ ਪ੍ਰੋਗਰਾਮ ਅਨੁਸਾਰ ਸਮੂਹ ਬੂਥ …