Saturday, April 13, 2024

ਸੁਚੱਜੀ ਪੰਜਾਬਣ ਮੁਟਿਆਰ ਮੁਕਾਬਲਾ-2022 ਡੀ.ਏ.ਵੀ ਕਾਲਜ ਵਿਖੇ 28 ਅਗਸਤ ਨੂੰ

ਅੰਮ੍ਰਿਤਸਰ, 28 ਅਗਸਤ (ਦੀਪ ਦਵਿੰਦਰ ਸਿੰਘ) – ਲੋਕ ਨਾਚ ਪਿੜ੍ਹ ਦੀ ਪ੍ਰਧਾਨ ਨਵਦੀਪ ਕੋਰ ਅਤੇ ਵੱਸਦਾ ਪੰਜਾਬ ਭੰਗੜਾ ਅਕੈਡਮੀ ਕੈਲੀਫੋਰਨੀਆਂ ਦੇ ਪ੍ਰਧਾਨ ਪਰਮਦੀਪ ਸਿੰਘ ਵਲੋਂ ਸੁਚੱਜੀ ਪੰਜਾਬਣ ਮੁਟਿਆਰ ਮੁਕਾਬਲਾ-2022 ਐਤਵਾਰ 28-08-2022 ਨੂੰ ਸਥਾਨਕ ਡੀ.ਏ.ਵੀ ਕਾਲਜ ਹਾਥੀ ਗੇਟ ਵਿੱਖੇ ਕਰਵਾਇਆ ਜਾ ਰਿਹਾ ਹੈ।ਸੰਸਥਾ ਦੇ ਪ੍ਰਧਾਨ ਨੇ ਦੱਸਿਆ ਕਿ ਵੱਖ-ਵੱਖ ਸ਼ਹਿਰਾਂ ਤੋਂ ਆਈਆਂ ਮੁਟਿਆਰਾਂ ਆਪਣੀ ਸੂਰਤ ਦੇ ਨਾਲ-ਨਾਲ ਆਪਣੇ ਹੁਨਰ ਦੀ ਪੇਸ਼ਕਾਰੀ ਚਾਰ ਵੱਖ-ਵੱਖ ਗੇੜਾ ਰਾਹੀਂ ਕਰਨਗੀਆਂ।ਇਸ ਦੇ ਆਧਾਰ ‘ਤੇ ਮੁਟਿਆਰਾਂ ਨੂੰ ਕਈ ਤਰਾਂ ਦੇ ਇਨਾਮ ਅਤੇ ਟਾਈਟਲ ਇਨਾਮ ਵਜੋਂ ਦਿੱਤੇ ਜਾਣਗੇ।
                    ਇਹ ਸਾਰਾ ਪ੍ਰੋਗਰਾਮ ਲੋਕ ਨਾਚ ਪਿੜ੍ਹ ਦੀ ਪ੍ਰਧਾਨ ਨਵਦੀਪ ਕੋਰ, ਵੱਸਦਾ ਪੰਜਾਬ ਭੰਗੜਾ ਅਕੈਡਮੀ ਦੇ ਪ੍ਰਧਾਨ ਪਰਮਦੀਪ ਸਿੰਘ ਅਤੇ ਪਿੜ੍ਹ ਦੇ ਹੋਰ ਮੁੱਖ ਮੈਂਬਰ ਮੈਡਮ ਪਰਮਜੀਤ ਕੋਰ, ਅਵਤਾਰ ਕੋਰ ਪਦਮ, ਸਵਿੰਦਰ ਸਿੰਘ ਪਦਮ, ਭੁਪਿੰਦਰ ਸਿੰਘ ਸੰਧੂ, ਵਿਪਨ ਅਤੇ ਭੁਪਿੰਦਰ ਸਿੰਘ ਭਿੰਦਾ ਦੀ ਛਤਰ ਛਾਇਆ ‘ਚ ਹੋਵੇਗਾ।

Check Also

ਦਿੱਲੀ ਪਬਲਿਕ ਸਕੂਲ ਵਿਖੇ ਵਿਸਾਖੀ ਨੂੰ ਸਮਰਪਿਤ ਵਿਸ਼ੇਸ਼ ਪ੍ਰੋਗਰਾਮ

ਅੰਮ੍ਰਿਤਸਰ, 13 ਅਪ੍ਰੈਲ (ਜਗਦੀਪ ਸਿੰਘ) – ਸਥਾਨਕ ਦਿੱਲੀ ਪਬਲਿਕ ਸਕੂਲ ਦੇ ਪੰਜਾਬੀ ਵਿਭਾਗ ਵਲੋਂ ਵਿਸਾਖੀ …