ਅੰਮ੍ਰਿਤਸਰ, 25 ਅਗਸਤ (ਸੁਖਬੀਰ ਸਿੰਘ) – ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅੰਮ੍ਰਿਤਸਰ ਵਲੋਂ 26 ਅਗਸਤ 2022 ਨੂੰ ਖਾਲਸਾ ਕਾਲਜ਼ ਆਫ਼ ਐਜ਼ੂਕੇਸ਼ਨ ਵਿਖੇ ਪਲੇਸਮੈਂਟ ਕੈਂਪ ਲਗਾਇਆ ਜਾਵੇਗਾ।ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਪਲੇਸਮੈਂਟ ਕੈਂਪ ਮਸ਼ਹੂਰ ਕੰਪਨੀਆਂ ਟੈਲੀਪਰਫੋਰਮਸ਼ ਇੰਡੀਆ ਪ੍ਰਾਈਵੇਟ ਲਿਮਿ./ਟੈਲੀਪਰਫੋਰਮਸ਼ ਗਲੋਬਲ ਸਰਵਿਸ਼ ਪ੍ਰਈਵੇਟ ਲਿਮਿ., ਵਿੰਡੋ ਟੈਕਨਾਲੋਜੀ ਪ੍ਰਾਈਵੇਟ ਲਿਮਿ. ਅਤੇ ਡੀ.ਆਰ ਆਈ.ਟੀ.ਐੱਮ, ਵੱਲੋਂ ਭਾਗ ਲਿਆ ਜਾਵੇਗਾ। ਇਸ ਪਲੇਸਮੈਂਟ ਕੈਂਪ ਵਿੱਚ ਕੰਪਨੀਆਂ ਵੱਲੋਂ ਕਸਟਮਰ ਕੇਅਰ ਐਕਜ਼ਕਿਊਟਿਵ, ਕਸਟਮਰ ਸਰਵਿਸ਼ ਐਸੋਸੀਏਟ,ਕਸਟਮਰ ਸੇਲਜ਼/ਸਰਵਿਸ਼ ਐਕਜ਼ਕਿਊਟਿਵ, ਕੰਪਿਊਟਰ ਆਪਰੇਟਰ ਦੀਆਂ ਅਸਾਮੀਆਂ ਲਈ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ।ਕੈਂਪ ਵਿੱਚ ਭਾਗ ਲੈਣ ਵਾਲੇ ਉਮੀਦਵਾਰਾਂ ਲਈ ਵਿੱਦਿਅਕ ਯੋਗਤਾ ਘੱਟੋ-ਘੱਟ ਬਾਰ੍ਹਵੀਂ ਅਤੇ ਵੱਧ ਤੋਂ ਵੱਧ ਪੋਸਟ ਗਰੈਜ਼ੂਏਟ, ਏ.ਐਨ.ਐਮ ਅਤੇ ਜੀ.ਐਨ.ਐਮ ਹੋਵੇਗੀ।ਕੈਂਪ ਵਿੱਚ ਲੜਕੇ, ਲੜਕੀਆਂ ਦੋਨੋਂ ਭਾਗ ਲੈ ਸਕਦੇ ਹਨ।
ਇਸ ਪਲੇਸਮੈਂਟ ਕੈਂਪ ਵਿੱਚ ਭਾਗ ਲੈਣ ਵਾਲੇ ਚਾਹਵਾਨ ਪ੍ਰਾਰਥੀ 26 ਅਗਸਤ 2022 ਨੂੰ ਸਵੇਰੇ 09.00 ਤੋਂ ਦੁਪਹਿਰ 02.00 ਵਜੇ ਤੱਕ ਖਾਲਸਾ ਕਾਲਜ਼ ਆਫ਼ ਐਜ਼ੂਕੇਸਨ ਰਣਜੀਤ ਐਵਨਿਊ ਸੀ-ਬਾਲਕ ਨੇੜੇ ਇੰਮਰੂਵਮੈਂਟ ਟਰਸਟ ਦਫ਼ਤਰ ਅੰਮ੍ਰਿਤਸਰ ਵਿਖੇ ਪਹੁੰਚ ਕੇ ਭਾਗ ਲੈ ਸਕਦੇ ਹਨ।ਚਾਹਵਾਨ ਪ੍ਰਾਰਥੀ ਗੂਗਲ ਫਾਰਮ ਤੇ ਆਪਣੇ ਆਪ ਨੂੰ ਇਸ ਲਿੰਕ https://tinyurl.com/8z94jb6k ‘ਤੇ ਰਜਿਸਟਰ ਕਰ ਸਕਦੇ ਹਨ।ਇਸ ਸਬੰਧੀ ਵਧੇਰੇ ਜਾਣਕਾਰੀ ਲਈ ਪ੍ਰਾਰਥੀ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਅੰਮਿ੍ਰਤਸਰ ਦੇ ਹੈਲਪਲਾਈਨ ਨੰ: 9915789068 ਤੇ ਸੰਪਰਕ ਕਰ ਸਕਦੇ ਹਨ।
Check Also
“On The Spot painting Competition” of school students held at KT :Kalã Museum
Amritsar, December 20 (Punjab Post Bureau) – An “On The Spot painting Competition” of the …