Sunday, April 27, 2025

ਪਿੰਡ ਭਾਦੜ ਵਿਖੇ ਗੁਰਬਾਣੀ ਸ਼ਬਦ ਜਾਪ ਅਤੇ ਗੁਰਮਤਿ ਮੁਕਾਬਲੇ ਕਰਵਾਏ ਗਏ

ਭੀਖੀ, 25 ਅਗਸਤ (ਕਮਲ ਜ਼ਿੰਦਲ) – ਪਿੰਡ ਭਾਦੜ ਵਿਖੇ ਬੱਚਿਆਂ ਦੇ ਗੁਰਬਾਣੀ ਸ਼ਬਦ ਜਾਪ ਅਤੇ ਗੁਰਮਤਿ ਮੁਕਾਬਲੇ ਕਰਵਾਏ ਗਏ।ਗਿਆਨੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਸਾਡੀ ਨੌਜਵਾਨ ਪੀੜੀ ਨੂੰ ਸਿੱਖੀ ਨਾਲ ਜੋੜਨ ਲਈ ਲੜੀਵਾਰ ਚੱਲ ਰਹੇ ਪ੍ਰੋਗਰਾਮ ਸਰਬ ਰੋਗ ਕਾ ਅਉਖਧੁ ਨਾਮ ਕੈਂਪ, ਗੁਰਬਾਣੀ, ਗੁਰ ਇਤਿਹਾਸ ਤੇ ਸਮਾਜਿਕ ਭੈੜੀਆਂ ਕੁਰੀਤੀਆਂ ਤੋਂ ਜਾਣੂ ਕਰਵਾਉਣ ਲਈ ਗੁਰਦੁਆਰਾ ਸਾਹਿਬ ਪਿੰਡ ਭਾਦੜਾ (ਮਾਨਸਾ) ਵਿਖੇ ਦੂਖ ਨਿਵਾਰਨ ਗੁਰਮਤਿ ਸਮਾਗਮ ਤੇ ਗੁਰਮਤਿ ਮੁਕਾਬਲੇ ਕਰਵਾਏ ਗਏ।ਇਨ੍ਹਾਂ ਮੁਕਾਬਲਿਆਂ ਵਿੱਚ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਬੱਚੇ ਮਨਜੋਤ ਸਿੰਘ (14), ਬੂਟਾ ਸਿੰਘ (11) ਅਤੇ ਸਿਮਰਨਜੋਤ ਕੌਰ (18) ਨੂੰ ਟਰਾਫੀਆਂ, ਮੈਡਲ ਆਦਿ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ।ਉਨਾਂ ਦੱਸਿਆ ਕਿ ਗੁਰਮਤਿ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਹਰੇਕ ਬੱਚੇ ਨੂੰ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ।ਗਿਆਨੀ ਜੀ ਨੇ ਵੱਡੀ ਗਿਣਤੀ ‘ਚ ਹਾਜ਼ਰ ‘ਚ ਸੰਗਤ ਸੰਬੋਧਨ ਕਰਦਿਆਂ ਕਿਹਾ ਕਿ ਨੌਜਵਾਨਾਂ ਵਿਚ ਵਿਦੇਸ਼ਾਂ ਨੂੰ ਜਾਣ ਦਾ ਰੁਝਾਨ, ਨਸ਼ਿਆਂ ‘ਚ ਵਾਧਾ, ਪਾਣੀਆਂ ਦਾ ਪੱੱਧਰ ਨੀਵਾਂ ਅਤੇ ਬੱਚਿਆਂ ਨੂੰ ਇਤਿਹਾਸ ਦੀ ਜਾਣਕਾਰੀ ਨਾ ਹੋਣਾ ਚਿੰਤਾ ਦੇ ਵਿਸ਼ੇ ਹਨ।ਉਨਾਂ ਕਿਹਾ ਪਿੰਡ-ਪਿੰਡ ਵਿੱਚ ਇਹੋ ਜਿਹੇ ਉਪਰਾਲੇ ਹੋਣੇ ਚਾਹੀਦੇ ਹਨ ਤਾਂ ਕਿ ਬੱਚਿਆਂ ਨੂੰ ਸਿੱਖ ਵਿਰਸੇ ਨਾਲ ਜੋੜਿਆ ਜਾ ਸਕੇ।ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਇਹ ਕਾਰਜ਼ ਪਹਿਲ ਦੇ ਆਧਾਰ ਤੇ ਕਰਨੇ ਚਾਹੀਦੇ ਹਨ।
                 ਇਸ ਮੌਕੇ ਸਮੂਹ ਵਿਰਸਾ ਸੰਭਾਲ ਟੀਮ ਭੀਖੀ, ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ, ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਆਦਿ ਹਾਜ਼ਰ ਸਨ।

Check Also

ਐਡਵੋਕੇਟ ਧਾਮੀ ਨੇ ਪਹਿਲਗਾਮ ’ਚ ਹੋਏ ਹਮਲੇ ਦੇ ਪੀੜ੍ਹਤਾਂ ਨਾਲ ਸੰਵੇਦਨਾ ਪ੍ਰਗਟਾਈ

ਅੰਮ੍ਰਿਤਸਰ, 26 ਅਪ੍ਰੈਲ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ …