Monday, September 16, 2024

ਬੀ.ਬੀ.ਕੇ ਡੀ.ਏ.ਵੀ ਕਾਲਜ ਵਿਖੇ ਵੇਦ ਪ੍ਰਚਾਰ ਸਪਤਾਹ ਦੇ ਸਮਾਪਨ ਸਮਾਰੋਹ ‘ਤੇ ਵਿਸ਼ੇਸ਼ ਹਵਨ ਯੱਗ

ਅੰਮ੍ਰਿਤਸਰ, 25 ਅਗਸਤ (ਜਗਦੀਪ ਸਿੰਘ ਸੱਗੂ) – ਬੀ.ਬੀ.ਕੇ ਡੀ.ਏ.ਵੀ ਕਾਲਜ ਵਿਖੇ ‘ਚ ਵੇਦ ਪ੍ਰਚਾਰ ਸਪਤਾਹ ਦੇ ਸਮਾਪਨ ਸਮਾਰੋਹ ‘ਤੇ ਵਿਸ਼ੇਸ਼ ਹਵਨ ਦਾ ਆਯੋਜਨ ਕੀਤਾ ਗਿਆ।ਡਾ. ਕੁੰਵਰ ਵਿਜੇ ਪ੍ਰਤਾਪ ਸਿੰਘ, ਵਿਧਾਇਕ, ਉਤਰੀ ਖੇਤਰ ਅੰਮ੍ਰਿਤਸਰ ਮੁੱਖ ਜਜ਼ਮਾਨ ਦੇ ਰੂਪ ‘ਚ ਪਹੁੰਚੇ।
                     ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਵਾਤਾਵਰਣ ਦੇ ਰੱਖਿਅਕ ਨੰਨ੍ਹੇ ਪੌਧੇ ਦੇ ਕੇ ਮੁੱਖ ਮਹਿਮਾਨ ਦਾ ਸੁਆਗਤ ਕੀਤਾ। ਉਹਨਾਂ ਨੇ ਆਪਣੇ ਭਾਸ਼ਣ ‘ਚ ਆਰਿਆ ਸਮਜ ਦਾ ਅਰਥ ਦੱਸਦੇ ਹੋਏ ਕਿਹਾ ਕਿ ਇਸ ਦਾ ਮੂਲ ਉਦੇਸ਼ ਸਮਾਜ ਦਾ ਨਿਰਮਾਣ ਕਰਨਾ ਹੈ।ਪਦਮਸ਼੍ਰੀ ਪੂਨਮ ਸੂਰੀ ਪ੍ਰਧਾਨ ਆਰਿਆ ਪ੍ਰਦੇਸ਼ਕ ਪ੍ਰਤੀਨਿਧੀ ਸਭਾ ਨਵੀਂ ਦਿੱਲੀ ਆਰਿਆ ਸਮਾਜ ਨੂੰ ਡੀ.ਏ.ਵੀ ਦੀ ‘ਮਾਂ’ ਕਹਿੰਦੇ ਹਨ।ਮਹਾਂਰਿਸ਼ੀ ਦਿਆਨੰਦ ਦੁਆਰਾ ਦਿਖਾਇਆ ਮਾਰਗ ਸਾਨੂੰ ਸਹੀ ਮਾਰਗ ਪ੍ਰਦਾਨ ਕਰਦਾ ਹੈ।ਅੱਜ ਉਹਨਾਂ ਦੀਆਂ ਕੋਸ਼ਿਸ਼ਾਂ ਕਾਰਣ ਹੀ ਸਮਾਜ ਤੋਂ ਇਸਤਰੀ ਸਿੱਖਿਆ ਰੋਕ, ਬਾਲ ਵਿਆਹ, ਵਿਧਵਾ ਵਿਆਹ ਰੋਕ ਵਰਗੀਆਂ ਕੁਰੀਤੀਆਂ ਨੂੰ ਦੂਰ ਕਰਕੇ ਇਕ ਨਵੇਂ ਸਮਾਜ ਦਾ ਨਿਰਮਾਣ ਕੀਤਾ ਗਿਆ ਹੈ।ਸੰਸਾਰ ਚੋਂ ਗਾਇਬ ਹੋ ਰਹੇ ਸੰਸਕਾਰਾਂ ਨੂੰ ਦੇਖ ਉਹਨਾਂ ਨੇ ਕਿਹਾ ਕਿ ਸਵਾਮੀ ਦਿਆਨੰਦ ਦੇ ‘ਵੇਦੋਂ ਕੀ ਔਰ ਲੌਟੋ’ ਦੀ ਵਰਤਮਾਨ ਸਮੇਂ ‘ਚ ਵੀ ਪ੍ਰਸੰਗਿਕਤਾ ਹੈ।ਉਹਨਾਂ ਨੇ ਕਲਾਜ ਦੇ ਅਕਾਦਮਿਕ ਅਤੇ ਖੇਡਾਂ ਬਾਰੇ ਵੀ ਦੱਸਿਆ।
              ਮੁੱਖ ਮਹਿਮਾਨ ਡਾ. ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਆਪਣੇ ਭਾਸ਼ਣ ‘ਚ ਕਿਹਾ ਕਿ ਬੀ.ਬੀ.ਕੇ ਡੀ.ਏ.ਵੀ ਕਾਲਜ ਸਾਰੇ ਖੇਤਰਾਂ ‘ਚ ਸਦੈਵ ਅੱਗੇ ਹੈ।ਉਨਾਂ ਕਾਲਜ ਦੇ ਪ੍ਰਿੰਸੀਪਲ ਅਤੇ ਸਟਾਫ਼ ਨੂੰ ਵਧਾਈ ਦਿੱਤੀ।ਉਹਨਾਂ ਨੇ ਕਿਹਾ ਕਿ ਸਾਨੂੰ ਦੇਸ਼ ਭਗਤਾਂ ਅਤੇ ਸੁਤੰਤਰਤਾ ਸੈਨਾਨੀਆਂ ਦੇ ਸੰਘਰਸ਼ ਤੋਂ ਪ੍ਰਾਪਤ ਆਜ਼ਾਦੀ ਨੂੰ ਸੰਭਾਲਣਾ ਹੋਵਾਗਾ।ਅਧਿਆਪਕ ਵਰਗ ਅਤੇ ਵਿਦਿਆਰਥੀਆਂ ਦੀ ਇਸ ਖੇਤਰ ‘ਚ ਅਹਿਮ ਭੂਮਿਕਾ ਹੈ।
                  ਕਾਲਜ ਦੇ ਪੀ.ਜੀ ਡਿਪਾਰਟਮੈਂਟ ਆਫ ਫਾਈਨ ਆਰਟਸ, ਡਿਪਾਰਟਮੈਂਟ ਆਫ ਡੀਜ਼ਾਈਨ ਅਤੇ ਅਪਲਾਈਡ ਆਰਟ ਵਿਭਾਗ ਦੁਆਰਾ ਸੁਤੰਤਰਤਾ ਸੰਗਰਾਮ ‘ਚ ਜੀਵਨ ਦੀ ਕੁਰਬਾਨੀ ਦੇਣ ਵਾਲੇ ਸ਼ਹੀਦਾਂ ਨੂੰ ਸਪਰਪਿਤ ਇਕ ਪ੍ਰਦਰਸ਼ਨੀ ‘ਵੀਰ-ਗਾਥਾ’ ਲਗਾਈ ਗਈ।ਜ਼ਿਕਰਯੋਗ ਹੈ ਕਿ ਵੇਦ ਪ੍ਰਚਾਰ ਸਪਤਾਹ ‘ਚ ਪੋਸਟਰ ਮੇਕਿੰਗ, ਕਵਿਤਾ ਪਾਠ, ਵੇਦ ਮੰਤਰ ਉਚਾਰਨ ਪ੍ਰਤੀਯੋਗਿਤਾ, ਹਵਨ ਪ੍ਰਸ਼ੀਕਸ਼ਨ ਵਰਕਸ਼ਾਪ, ਆਰਿਆ ਸਮਾਜ ਦੇ 10 ਨਿਯਮਾਂ ‘ਤੇ ਆਧਾਰਿਤ ਲਿਖਤ ਪ੍ਰਤੀਯੋਗਿਤਾ ਆਦਿ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ।ਜੇਤੂ ਵਿਦਿਆਰਥਣਾਂ ਨੂੰ ਪ੍ਰਮਾਣ ਪੱਤਰ ਅਤੇ ਆਰਿਆ ਸਮਾਜ ਦੇ ਸੀਨੀਅਰ ਮੈਂਬਰਾਂ ਨੂੰ ਪੌਦੇ ਦੇ ਕੇ ਸਨਮਾਨਿਤ ਕੀਤਾ ਗਿਆ।
                  ਵਿਪਿਨ ਭਸੀਨ ਮੈਂਬਰ ਸਥਾਨਕ ਪ੍ਰਬੰਧਕ ਕਮੇਟੀ ਸੀਨੀਅਰ ਨੇ ਸਾਰਿਆਂ ਦਾ ਧੰਨਵਾਦ ਕੀਤਾ। ਸੰਗੀਤ ਵਿਭਾਗ ਦੁਆਰਾ ਭਜਨ ਅਤੇ ਦੇਸ਼ ਭਗਤੀ ਦਾ ਗੀਤ ਪੇਸ਼ ਕੀਤਾ ਗਿਆ।ਸਮਾਪਨ ਸਮਾਰੋਹ ‘ਚ ਸ਼੍ਰੀਮਤੀ ਬਲਬੀਰ ਕੌਰ ਬੇਦੀ, ਪ੍ਰਿੰਸੀਪਲ ਡਾ. ਪਲਵੀ ਸੇਠੀ, ਆਰਿਆ ਸਮਾਜ ਤੋਂ ਸ਼੍ਰੀ ਰਾਕੇਸ਼ ਮਹਿਰਾ, ਕਰਨਲ ਵੇਦ ਮਿੱਤਰ, ਸੰਦੀਪ ਅਹੂਜਾ, ਇੰਦਰਜੀਤ ਠੁਕਰਾਲ, ਮੁਰਾਰੀ ਲਾਲ ਸਹਿਤ ਆਰਿਆ ਯੁਵਤੀ ਸਭਾ ਦੇ ਸਾਰੇ ਮੈਂਬਰ, ਕਾਲਜ ਦੇ ਟੀਚਿੰਗ ਅਤੇ ਨਾਨ-ਟੀਚਿੰਗ ਮੈਂਬਰ ਅਤੇ ਵਿਦਿਆਰਥਣਾਂ ਮੌਜ਼ੂਦ ਸਨ।

Check Also

ਸ਼ਾਕਸ਼ੀ ਸਾਹਨੀ ਨੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵਜੋਂ ਸੰਭਾਲਿਆ ਅਹੁੱਦਾ

ਸ੍ਰੀ ਦਰਬਾਰ ਸਾਹਿਬ ਅਤੇ ਦੁਰਗਿਆਨਾ ਮੰਦਰ ਵਿਖੇ ਮੱਥਾ ਟੇਕਿਆ ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ) – …