ਅੰਮ੍ਰਿਤਸਰ, 30 ਅਗਸਤ ਜਗਦੀਪ ਸਿੰਘ ਸੱਗੂ) – ਚੀਫ਼ ਖ਼ਾਲਸਾ ਦੀਵਾਨ ਮੈਨੇਜਮੈਂਟ ਵੱਲੋਂ ਸੀ.ਕੇ.ਡੀ ਸਕੂਲਾਂ ਦੇ ਖੇਡਾਂ ਦਾ ਮਿਆਰ ਉੱਚਾ ਚੁੱਕਣ ਹਿੱਤ ਅੱਜ ਸ੍ਰੀਮਤੀ ਅੰਮ੍ਰਿਤਪਾਲ ਕੌਰ ਨੂੰ ਆਨਰੇਰੀ ਸਪੋਰਟਸ ਡਾਇਰੈਕਟਰ ਨਿਯੁੱਕਤ ਕੀਤਾ ਗਿਆ।ਖੇਡਾਂ ਦੇ ਖੇਤਰ ਵਿੱਚ ਤਜ਼ਰਬੇਕਾਰ ਅਤੇ ਮਾਹਿਰ ਸ੍ਰੀਮਤੀ ਅੰਮ੍ਰਿਤਪਾਲ ਕੌਰ (ਬੀ.ਪੀ.ਐਡ 3 ਸਾਲਾਂ ਗੋਲਡ ਮੈਡੀਲਿਸਟ/ਐਮ.ਪੀ.ਐਡ) ਪਿਛਲੇਂ 40 ਸਾਲ ਤੋਂ ਚੀਫ਼ ਖ਼ਾਲਸਾ ਦੀਵਾਨ ਅਧੀਨ ਚੱਲ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੰਕੈਡਰੀ ਸਕੂਲ ਵਿਖੇ ਬਤੌਰ ਖੇਡਾਂ ਦੇ ਇੰਚਾਰਜ਼ ਵਜੋਂ ਸੇਵਾਵਾਂ ਨਿਭਾਅ ਚੁੱਕੇ ਹਨ ਅਤੇ ਉਹਨਾਂ ਦੀ ਅਗਵਾਈ ਹੇਠ ਵਿਦਿਆਰਥੀਆਂ ਨੇ ਵੱਖ-ਵੱਖ ਖੇਡਾਂ ਵਿਚ ਰਾਜ ਪੱਧਰੀ, ਨੈਸ਼ਨਲ ਅਤੇ ਇੰਟਰਨੈਸ਼ਨਲ ਪੱਧਰ ਤੇ ਮੱਲਾਂ ਮਾਰੀਆਂ ਹਨ ਅਤੇ 20 ਵਾਰ ਆਯੋਜਿਤ ਇੰਟਰ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਸਪੋਰਟਸ ਦੌਰਾਨ ਜੀ.ਟੀ ਰੋਡ ਸਕੂਲ ਬ੍ਰਾਂਚ 20 ਵਾਰ ਹੀ ਓਵਰਆਲ ਟਰਾਫੀ ਚੈਪੀਅਨ ਰਹੀ ਹੈ।ਸੀ.ਬੀ.ਐਸ.ਈ ਸਪੋਰਟਸ ਕਮੇਟੀ ਦੇ ਸਾਬਕਾ ਮੈਂਬਰ ਸ੍ਰੀਮਤੀ ਅੰਮ੍ਰਿਤਪਾਲ ਕੌਰ ਜੀ.ਟੀ ਰੋਡ ਸਕੂਲ ਬਰਾਂਚ, ਰੋਟਰੀ, ਸਹੋਦਿਆ ਅਤੇ ਹੋਰਨਾਂ ਉੱਘੀਆਂ ਸੰਸਥਾਵਾਂ ਵੱਲੋਂ ਬੈਸਟ ਅਧਿਆਪਕ ਐਵਾਰਡ ਨਾਲ ਵੀ ਸਨਮਾਨਿਤ ਹਨ।
ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਕੈਬਨਿਟ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜ਼ਰ, ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂਨੰਗਲ, ਆਨਰੇਰੀ ਸਕੱਤਰ ਅਜੀਤ ਸਿੰਘ ਬਸਰਾ, ਸਥਾਨਕ ਪ੍ਰਧਾਨ ਸੰਤੋਖ ਸਿੰਘ ਸੇਠੀ, ਮੀਤ ਪ੍ਰਧਾਨ ਜਗਜੀਤ ਸਿੰਘ, ਮੁੱਖ ਦਫ਼ਤਰ ਮੈਂਬਰ ਇੰਚਾਰਜ਼ ਸੁਖਜਿੰਦਰ ਸਿੰਘ ਪ੍ਰਿੰਸ, ਆਨਰੇਰੀ ਸਕੱਤਰ ਐਜੂਕੇਸ਼ਨਲ ਕਮੇਟੀ ਡਾ. ਐਸ.ਐਸ ਛੀਨਾ ਵੱਲੋਂ ਸ੍ਰੀਮਤੀ ਅੰਮ੍ਰਿਤਪਾਲ ਕੌਰ ਨੂੰ ਨਿਯੁੱਕਤੀ ਪੱਤਰ ਦੇਣ ਉਪਰੰਤ ਗੁਰੂ ਸਾਹਿਬ ਦੀ ਬਖਸ਼ਿਸ਼ ਸਿਰੋਪਾਓ ਪਾ ਕੇ ਨਵੀਆਂ ਜਿੰਮੇਵਾਰੀਆਂ ਸੋਪੀਆਂ ਗਈਆਂ।
ਇਸ ਮੌਕੇ ਆਨਰੇਰੀ ਸਕੱਤਰ ਐਜੂਕੇਸ਼ਨਲ ਕਮੇਟੀ ਡਾ. ਐਸ.ਐਸ ਛੀਨਾ, ਮਨਮੋਹਨ ਸਿੰਘ, ਮੀਡੀਆ ਸਲਾਹਾਕਾਰ ਰਵਿੰਦਰ ਸਿੰਘ ਰੋਬਿਨ, ਗੁਰਪ੍ਰੀਤ ਸਿੰਘ ਸੇਠੀ, ਪ੍ਰਦੀਪ ਸਿੰਘ ਵਾਲੀਆ, ਜਸਬੀਰ ਸਿੰਘ, ਡਾਇਰੈਕਟਰ ਐਜੂਕੇਸ਼ਨ ਡਾ.ਵਧਰਮਵੀਰ ਸਿੰਘ, ਅੰਡਰ ਸੈਕਟਰੀ ਹਰਭਜਨ ਸਿੰਘ, ਮਹਿਰਾਜ ਸਿੰਘ, ਤੇਗਲਵੀ ਸਿੰਘ ਆਦਿ ਹਾਜ਼ਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …