Saturday, July 27, 2024

ਗੀਤਿਕਾ ਵਲੋਂ ਜੁਡੀਸ਼ੀਅਲ ਪ੍ਰੀਖਿਆ ਪਾਸ ਕਰਨਾ ਸੂਲਰ ਘਰਾਟ ਲਈ ਮਾਣ ਦੀ ਗੱਲ – ਸੰਜੀਵ ਬਾਂਸਲ

ਸੰਗਰੂਰ, 31 ਅਗਸਤ (ਜਗਸੀਰ ਸਿੰਘ) – ਮਿਹਨਤ ਅਤੇ ਦ੍ਰਿੜ ਸੰਕਲਪ ਨਾਲ ਕਿਸੇ ਵੀ ਮੰਜ਼ਿਲ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ।ਇਹ ਵਿਚਾਰ ਮੰਡੀ ਸੂਲਰ ਘਰਾਟ ਨਿਵਾਸੀ ਗੀਤਿਕਾ ਗਰਗ ਨੇ ਪ੍ਰਗਟ ਕੀਤੇ ਹਨ।ਜਿਸ ਨੇ ਹਾਲ ਹੀ ਵਿੱਚ ਹੋਈ ਰਾਜਸਥਾਨ ਜੁਡੀਸ਼ੀਅਲ ਸਰਵਿਸ ਦੀ ਪ੍ਰੀਖਿਆ ਵਿੱਚੋਂ 18ਵਾਂ ਸਥਾਨ ਪ੍ਰਾਪਤ ਕਰਕੇ ਆਪਣੇ ਪਿੰਡ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ।ਬਾਂਸਲ`ਜ਼ ਗਰੁੱਪ ਸੂਲਰ ਘਰਾਟ ਦੇ ਐਮ.ਡੀ ਸੰਜੀਵ ਬਾਂਸਲ ਨੇ ਗੀਤਿਕਾ ਨੂੰ ਵਧਾਈ ਦਿੰਦੇ ਕਿਹਾ ਕਿ ਜੁਡੀਸ਼ੀਅਲ ਪ੍ਰੀਖਿਆ ਪਾਸ ਕਰਕੇ ਗੀਤਿਕਾ ਸੂਲਰ ਘਰਾਟ ਦੀ ਪਹਿਲੀ ਕੁੜੀ ਬਣੀ ਹੈ, ਜਿਸ ਨੇ ਸਿਵਲ ਸਰਵਿਸ ਪ੍ਰੀਖਿਆ ਪਾਸ ਕੀਤੀ ਹੈ।
ਗੀਤਿਕਾ ਦੀ ਮਾਤਾ ਸ੍ਰੀਮਤੀ ਸਵੇਤਾ ਗਰਗ ਨੇ ਕਿਹਾ ਕਿ ਉਨਾਂ ਕੋਲ ਸ਼ਬਦ ਨਹੀਂ ਜਿਹਨਾਂ ਨਾਲ ਉਹ ਪ੍ਰਮਾਤਮਾ ਅਤੇ ਪਰਿਵਾਰ ਦਾ ਧੰਨਵਾਦ ਕਰ ਸਕਣ।ਉਹਨਾਂ ਦੱਸਿਆ ਕਿ ਮੇਰੇ ਪਿਤਾ ਸਵਰਗੀ ਜਗਨ ਨਾਥ ਜੀ ਮੁੱਖ ਅਧਿਆਪਕ ਸਨ ਅਤੇ ਪਰਿਵਾਰ ਵਿੱਚ ਹਮੇਸ਼ਾਂ ਪੜਾਈ ਦਾ ਮਾਹੌਲ ਰਹਿੰਦਾ ਸੀ।ਅੱਜ ਸੂਲਰ ਘਰਾਟ ਵਿਖੇ ਉਹਨਾਂ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਰਿਹਾ।ਗੀਤਿਕਾ ਦੀ ਮਾਸੀ ਸ੍ਰੀਮਤੀ ਏਕਤਾ ਗੋਇਲ ਨੇ ਕਿਹਾ ਕਿ ਅੱਜ ਦੇ ਦੌਰ ਵਿੱਚ ਲੜਕੀਆਂ ਕਿਸੇ ਵੀ ਪੱਖ ਤੋਂ ਪਿੱਛੇ ਨਹੀਂ ਹਨ।ਗੀਤਿਕਾ ਦੋ ਭੈਣਾਂ ਵਿੱਚੋ ਇੱਕ ਹੈ।
ਪਰਿਵਾਰ ਨੂੰ ਵਧਾਈ ਦੇਣ ਵਾਲਿਆਂ ਵਿੱਚ ਗੁਰਤੇਜ ਸਿੰਘ ਸਰਪੰਚ, ਡਾ. ਜੁਗਰਾਜ ਸਿੰਘ ਖੰਗੂੜਾ, ਕੈਮਟੇਕ ਐਗਰੋ ਕੇਅਰ ਦੇ ਡਾਇਰੈਕਟਰ ਨਵੀਨ ਬਾਂਸਲ ਅਤੇ ਪਰਿਵਾਰ ਦੇ ਹੋਰ ਦੋਸਤ ਮਿੱਤਰ ਤੇ ਰਿਸ਼ਤੇਦਾਰ ਸ਼ਾਮਲ ਸਨ।

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …