Saturday, July 27, 2024

ਸਾਹਿਤ ਸੰਗਮ ਮਲੇਰਕੋਟਲਾ ਦਾ ਨਹੀਂ, ਸਗੋਂ ਕੇਂਦਰੀ ਸਾਹਿਤ ਸਭਾ ਪੰਜਾਬ ਦਾ ਮੈਂਬਰ ਹਾਂ – ਕੰਵਰ

ਸੰਗਰੂਰ, 31 ਅਗਸਤ (ਜਗਸੀਰ ਸਿੰਘ) – ਰੇਤ ਦੇ ਸਫ਼ੇ ‘ਤੇ ਹਲ਼ ਦੇ ਫਾਲ਼ੇ ਨਾਲ ਕਵਿਤਾ ਉਲੀਕਣ ਵਾਲੇ ਅਨੁਭਵੀ ਕਵੀ ਕਿਸਾਨ ਕੰਵਰ ਨੇ ਮੀਡੀਆ ਨੂੰ ਨਿੱਜੀ ਤੌਰ `ਤੇ ਬਿਆਨ ਦਿੰਦਿਆਂ ਕਿਹਾ ਹੈ ਕਿ ਲੰਘੀ 22 ਅਗਸਤ ਨੂੰ ਪੰਜਾਬੀ ਸਾਹਿਤ ਸੰਗਮ ਮਲੇਰਕੋਟਲਾ ਵਲੋਂ ਹੋਈ ਮੀਟਿੰਗ ਸਬੰਧੀ 23 ਅਗਸਤ ਨੂੰ ਪੰਜਾਬੀ ਦੇ ਕੁੱਝ ਅਖ਼ਬਾਰਾਂ ਵਿੱਚ ਛਪੀ ਖ਼ਬਰ ਅਨੁਸਾਰ ਪੰਜਾਬੀ ਸਾਹਿਤ ਸੰਗਮ ਮਲੇਰਕੋਟਲਾ ਵਲੋਂ ਉਸ ਨੂੰ ਸੰਗਮ ਦਾ ਮਹੱਤਵਪੂਰਨ ਮੈਂਬਰ ਲਿਖ ਦਿੱਤਾ ਗਿਆ ਹੈ।ਉਨ੍ਹਾਂ ਕਿਹਾ ਕਿ ਇਹ ਗਲਤੀ ਨਾਲ ਛਪ ਗਿਆ ਹੈ, ਜਦਕਿ ਉਹ ਪੰਜਾਬੀ ਸਾਹਿਤ ਸੰਗਮ ਮਾਲੇਰਕੋਟਲਾ ਦਾ ਮੈਂਬਰ ਕਦੇ ਵੀ ਨਹੀਂ ਬਣਿਆ।ਉਹ ਸਿਰਫ਼ ਕੇਂਦਰੀ ਲੇਖਕ ਸਭਾ ਪੰਜਾਬ ਦਾ ਮੈਂਬਰ ਹਨ, ਜਿਸ ਦੇ ਪ੍ਰਧਾਨ ਸ਼੍ਰੋਮਣੀ ਸਾਹਿਤਕਾਰ ਦਰਸ਼ਨ ਬੁੱਟਰ ਹਨ।
ਜ਼ਿਕਰਯੋਗ ਹੈ ਕਿ ਕਵੀ ਕਿਸਾਨ ਕੰਵਰ ਦੀ ਪੁਸਤਕ ‘ਸੁਣ ਮੋਨ ਧਰਤ ਦਾ ਰੋਸੜਾ’ 3 ਜੁਲਾਈ ਨੂੰ ਪਦਮਸ੍ਰੀ ਡਾ. ਸੁਰਜੀਤ ਪਾਤਰ ਦੇ ਮਬਾਰਕ ਹੱਥੋਂ ਡਾ. ਸੰਤੋਖ ਸਿੰਘ ਟਿਵਾਣਾ ਟਰੱਸਟ ਰਜਿ. ਲਸੋਈ/ਮਲੇਰਕੋਟਲਾ ਵਲੋਂ ਰਲੀਜ਼ ਕੀਤੀ ਗਈ ਸੀ, ਜੋ ਕਿ ‘ਵਿਦਵਾਨਾਂ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ।ਉਨ੍ਹਾਂ ਦੱਸਿਆ ਕਿ ਸਾਹਿਤ ਪ੍ਰੇਮੀਆਂ ਵਲੋਂ ਕੈਨੇਡਾ, ਇੰਗਲੈਂਡ ਅਤੇ ਆਸਟ੍ਰੇਲੀਆ ਵਿੱਚ ਇਸ ਪੁਸਤਕ ਦੀ ਕਾਫੀ ਮੰਗ ਹੈ।ਕਿਤਾਬ ਦੇ ਰਲੀਜ਼ ਹੋਣ ਤੋਂ ਇਕ ਮਹੀਨੇ ਦੇ ਅੰਦਰ ਲਗਪਗ 15ੋ ਕਾਪੀਆਂ ਵਿਦੇਸ਼ਾਂ ਵਿੱਚ ਬੈਠੇ ਪੰਜਾਬੀ ਸਾਹਿਤ ਪ੍ਰੇਮੀਆਂ ਵਲੋਂ ਖ਼ਰੀਦੀਆਂ ਜਾ ਚੁੱਕੀਆਂ ਹਨ।ਕਵੀ ਨੇ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਦੱਸਿਆ ਕਿ ਇਸ ਪੁਸਤਕ ‘ਤੇ ਸਾਹਿਤ ਖੇਤਰ ਦੇ ਮਹਾਂਰਥੀ ਉਘੇ ਕਹਾਣੀਕਾਰ ਜਸਵੀਰ ਰਾਣਾ, ਡਾ. ਚਰਨਦੀਪ, ਪ੍ਰੋ. ਮੀਰੀ-ਪੀਰੀ ਖਾਲਸਾ ਕਾਲਜ ਭਦੌੜ, ਡਾ. ਧਰਮ ਚੰਦ ਵਾਤਿਸ਼, ਮੈਡਮ ਤਜਿੰਦਰ ਸੋਹੀ ਅਤੇ ਰਸ਼ੀਦ ਅੱਬਾਸ ਚਰਚਾ ਕਰ ਚੁੱਕੇ ਹਨ ਅਤੇ ਪੱਤਰਕਾਰ ਤੇ ਸ਼ਾਇਰ ਸੁਖਵਿੰਦਰ ਸਿੰਘ ਅਟਵਾਲ ਵਲੋਂ ਇਸ ਕਿਤਾਬ ਦੇ ਟਾਈਟਲ `ਸੁਣ ਮੌਨ ਧਰਤ ਦਾ ਰੋਸੜਾ` ਉਤੇ ਇਕ ਗੀਤ ਵੀ ਲਿਖਿਆ ਗਿਆ ਹੈ, ਜਿਸ ਨੂੰ ਕਿ ਉਹ ਸਾਹਿਤਕ ਸਮਾਗਮਾਂ ਵਿੱਚ ਅਕਸਰ ਹੀ ਗਾਉਂਦੇ ਹਨ।

 

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …