Sunday, December 22, 2024

ਵਿਰਸਾ ਵੇਖੋ ਵਿਸਰਿਆ

ਵਿਰਸਾ ਪੰਜਾਬੀਆਂ ਦਾ ਸਭ ਤੋਂ ਅਮੀਰ ਏ।
ਢੋਲੇ ਮਾਹੀਏ ਟੱਪੇ ਗਾਉਂਦੇ ਮਿਰਜ਼ਾ ਤੇ ਹੀਰ ਏ।

ਘੋੜੀਆਂ ਸੁਹਾਗ ਨਾਲੇ ਸਿੱਠਣੀਆਂ ਬੋਲੀਆਂ।
ਭੰਗੜੇ ਦੇ ਵਿੱਚ ਮੁੰਡੇ ਬੰਨ੍ਹ-ਬੰਨ੍ਹ ਟੋਲੀਆਂ।
ਤਿਲੇ ਵਾਲੀ ਜੁੱਤੀ ਲੜ ਚਾਦਰੇ ਦਾ ਛੱਡਦੇ।
ਕੁੜਤਾ ਤਰੀਜ਼ਾਂ ਵਾਲਾ ਪਾ ਕੇ ਬੜਾ ਫੱਬਦੇ।
ਚੌੜੀਆਂ ਨੇ ਛਾਤੀਆਂ ਤੇ ਗੁੰਦਵੇਂ ਸਰੀਰ ਏ।
ਵਿਰਸਾ ਪੰਜਾਬੀਆਂ ਦਾ…

ਚਾਟੀ ‘ਚ ਮਧਾਣੀ ਜਦੋਂ ਪਾਉਂਦੀਆਂ ਸਵਾਣੀਆਂ।
ਹਾਲੀ ਤੁਰ ਪੈਂਦੇ ਹੱਥ ਫੜ੍ਹ ਕੇ ਪਰਾਣੀਆਂ।
ਭੱਤਾ ਲੈ ਜਾਂਦੀਆਂ ਨੇ ਖੇਤ ਨੂੰ ਪੰਜਾਬਣਾਂ।
ਵੱਟਾਂ ਉਤੇ ਫਿਰਦੀਆਂ ਬਣ ਕੇ ਨਵਾਬਣਾਂ।
ਸੱਸੀ, ਸੋਹਣੀ, ਸ਼ੀਰੀ, ਸਾਹਿਬਾਂ ਲੱਗੇ ਕੋਈ ਹੀਰ ਏ।
ਵਿਰਸਾ ਪੰਜਾਬੀਆਂ ਦਾ…

ਤੀਆਂ ਦੇ ਵਿੱਚ ਚਰਖੇ ਕੱਤਣ ਕੱਢਦੀਆਂ ਨੇ ਫੁਲਕਾਰੀਆਂ।
ਦਰੀਆਂ, ਖੇਸ, ਚੁਤੱਹੀਆਂ ਨਾਲੇ ਬਣਨ ਸ਼ਿੰਗਾਰ ਪਟਾਰੀਆਂ।
ਗੀਤ ਖੁਸ਼ੀ ਦੇ ਗਿੱਧਾ, ਕਿੱਕਲੀ, ਬੋਲੀਆਂ ਤੇ ਨਾਲੇ ਸੰਮੀ।
ਸਭ ਤੋਂ ਸੋਹਣੀ ਉਹ ਕੁੜੀ ਜਿਹੜੀ ਪੀਂਘ ਚੜ੍ਹਾਵੇ ਲੰਮੀ।
ਸਭ ਪੰਜਾਬੀ ਖਾਂਦੇ ਰਲ਼ ਕੇ ਪੂੜੇ ਅਤੇ ਖੀਰ ਏ।
ਵਿਰਸਾ ਪੰਜਾਬੀਆਂ ਦਾ…

ਮੇਲ ਨਾਨਕਾ ਅਤੇ ਦਾਦਕਾ ਰੌਣਕ ਹੁੰਦੀ ਵਿਆਹਾਂ ਦੀ।
ਸੁਹਾਗ, ਘੋੜੀਆਂ, ਸਿੱਠਣੀਆਂ ਨਾਲੇ ਨਾਚ ਕਲਾਵਾਂ ਦੀ।
ਸਾਰੇ ਕਹਿੰਦੇ ਜਿਹੜੀ ਗਿੱਧਾ ਨਾ ਪਾਊ ਰੰਨ ਬਾਬੇ ਦੀ।
ਜੈ ਕੁਰ ਆਗੀ ਵਿਚ ਗਿੱਧੇ ਦੇ ਸੋਹਣੀ ਸ਼ੈਲ ਦੁਆਬੇ ਦੀ।
ਮਾਮੀ ਨਖਰੋ ਚਾਚੀ ਨਖਰੋ ਸਭ ਵੱਲ ਛੱਡਦੀ ਤੀਰ ਏ।
ਵਿਰਸਾ ਪੰਜਾਬੀਆਂ ਦਾ ਸਭ ਤੋਂ ਅਮੀਰ ਏ।0209202201

ਡਾ. ਆਤਮਾ ਸਿੰਘ ਗਿੱਲ
ਮੋ – 9878883680

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …